← ਪਿਛੇ ਪਰਤੋ
ਵਿਜੇਪਾਲ ਬਰਾੜ
ਪੰਚਕੂਲਾ, 24 ਅਗਸਤ, 2017 : ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਚਕੂਲਾ ਵਿੱਚੋਂ ਡੇਰਾ ਪ੍ਰੇਮੀਆਂ ਨੂੰ ਹਟਾਉਣ ਦੀ ਪੁਲਿਸ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਜਿਸਦੀ ਕਾਰਵਾਈ ਕੁਝ ਦੇਰ ਚ ਸ਼ੁਰੂ ਹੋ ਰਹੀ ਹੈ । ਹਰਿਆਣਾ ਦੇ ਡੀਜੀਪੀ ਨੇ ਕਿਹਾ ਕਿ ਉਹ ਹਾਈਕੋਰਟ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਕੇ ਡੇਰਾ ਸਮਰਥਕਾਂ ਨੂੰ ਿੲਥੋਂ ਜਾਣ ਲਈ ਕਹਿਣਗੇ । ਡੀਜੀਪੀ ਨੇ ਿੲਹ ਵੀ ਕਿਹਾ ਕਿ ਫਿਲਹਾਲ ਪੰਚਕੂਲਾ ਵਿੱਚ ਕਰਫਿਊ ਨਹੀਂ ਲਗਾਇਆ ਜਾ ਰਿਹਾ । ਕਾਬਿਲੇਗੌਰ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਿੲਸ ਗੱਲ ਤੇ ਤਕੜੀ ਝਾੜ ਪਾਈ ਗਈ ਹੈ ਕਿ ਧਾਰਾ 144 ਲੱਗੀ ਹੋਣ ਦੇ ਬਾਵਜੂਦ ਿੲੰਨੀ ਵੱਡੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਕਿਵੇਂ ਪਹੁੰਚ ਗਏ । ਕੋਰਟ ਨੇ ਪੰਚਕੂਲਾ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਡੇਰਾ ਸਮਰਥਕਾਂ ਨੂੰ ਉਥੋਂ ਹਟਾ ਕੇ ਕੋਰਟ ਨੂੰ ਜਾਣੂ ਕਰਵਾਇਆ ਜਾਵੇ। 25 ਅਗਸਤ ਨੂੰ 11:30 ਵਜੇ ਦੁਬਾਰਾ ਹਾਈਕੋਰਟ ਵਿੱਚ ਿੲਸ ਮੁੱਦੇ ਤੇ ਸੁਣਵਾਈ ਹੋਏਗੀ।
Total Responses : 265