ਵਿਜੇਪਾਲ ਬਰਾੜ
ਚੰਡੀਗੜ੍ਹ, 29 ਅਗਸਤ, 2017 : ਪੰਜਾਬ ਹਰਿਆਣਾ ਹਾਈਕੋਰਟ ਨੇ ਪੰਚਕੂਲਾ ਤੇ ਹੋਰ ਥਾਵਾਂ ਤੇ ਹੋਈ ਹਿੰਸਾ ਦੌਰਾਨ ਦਰਜ ਸਾਰੇ ਮਾਮਲਿਆਂ ਦੀ ਜਾਂਚ ਲਈ ਐਸ ਆਈ ਟੀ ਦੇ ਗਠਨ ਦੇ ਆਦੇਸ਼ ਦਿੱਤੇ ਹਨ । ਹਾਈਕੋਰਟ ਚ ਿੲਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਤਿੰਨ ਅਫਸਰਾਂ ਤੇ ਅਧਾਰਿਤ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਸਾਂਝੀ ਐਸ ਆਈ ਟੀ ਬਣੇ ਜਿਸ ਵਿੱਚ ਏਡੀਜੀਪੀ ਪੱਧਰ ਦੇ ਅਧਿਕਾਰੀ ਹੀ ਲਏ ਜਾਣ । ਿੲਹ ਟੀਮ ਿੲਹਨਾਂ ਦਿਨਾਂ ਦੌਰਾਨ ਦਰਜ ਹੋਏ ਸਾਰੇ ਕੇਸਾਂ ਦੀ ਜਾਂਚ ਕਰੇਗੀ ਤੇ ਉਸਦੀ ਸਟੇਟਸ ਰਿਪੋਰਟ ਹਾਈਕੋਰਟ ਨੂੰ ਸੌਂਪੇਗੀ । ਹਾਈਕੋਰਟ ਨੇ ਿੲਹ ਵੀ ਕਿਹਾ ਕਿ ਕੋਈ ਵੀ ਐਫ ਆਈ ਆਰ ਕੋਰਟ ਦੀ ਜਾਣਕਾਰੀ ਤੋਂ ਬਿਨਾਂ ਰੱਦ ਨਹੀਂ ਕੀਤੀ ਜਾਵੇਗੀ ।
ਅਦਾਲਤ ਵਿੱਚ ਡੇਰੇ ਦੇ ਵਕੀਲਾਂ ਵੱਲੋਂ ਪ੍ਰੇਮੀਅਾਂ ਤੇ ਸਿੱਧੀਅਾਂ ਗੋਲੀਅਾਂ ਚਲਾੳੁਣ ਸਬੰਧੀ ਚੁੱਕੇ ਗੲੇ ਿੲਤਰਾਜਾਂ ਤੇ ਕੋਰਟ ਨੇ ਕਿਹਾ ਕਿ ਿੲਹ ਲੜਾੲੀ ਲੱਗਣ ਵਰਗੀ ਸਥਿਤੀ ਸੀ ਤੇ ਅਜਿਹੀ ਸਥਿਤੀ ਨਾਲ ਿੲਸੇ ਤਰਾਂ ਹੀ ਨਿਪਟਿਅਾ ਜਾਣਾ ਚਾਹੀਦਾ ਹੈ ਤਾਂ ਹੀ ਅੱਗੇ ਤੋਂ ਕੋੲੀ ਅਿਜਹੇ ਘਟਨਾਕ੍ਰਮ ਨੂੰ ਅੰਜਾਮ ਦੇਣ ਦੀ ਜੁਰੱਅਤ ਨਹੀਂ ਕਰੇਗਾ । ਿੲਸਦੇ ਨਾਲ ਹੀ ਕੋਰਟ ਨੇ ਡੇਰੇ ਦੀ ਜਾਇਦਾਦ ਸਬੰਧੀ ਬਿਓਰਾ ਵੀ ਅਦਾਲਤ ਚ ਪੇਸ਼ ਕਰਨ ਨੂੰ ਕਿਹਾ ਹੈ । ਨਾਲ ਹੀ ਪੰਜਾਬ ਤੇ ਹਰਿਆਣਾ ਵਿੱਚ ਹੋਏ ਨੁਕਸਾਨ ਦੀ ਤੱਥਾਂ ਸਹਿਤ ਸੂਚੀ ਅਦਾਲਤ ਵਿੱਚ ਜਮਾਂ ਕਰਾਉਣ ਦੇ ਹੁਕਮ ਦਿੱਤੇ ਹਨ । ਿੲਸਦੇ ਨਾਲ ਹੀ ਕਿੰਨੇ ਡੇਰਿਆਂ ਤੇ ਨਾਮ ਚਰਚਾ ਘਰਾਂ ਦੀ ਜਾਂਚ ਕੀਤੀ ਗੲੀ ਹੈ ਤੇ ੳੁਥੋਂ ਕੀ-ਕੀ ਬਰਾਮਦ ਹੋਿੲਅਾ ਹੈ ਿੲਸਦੀ ਸੂਚੀ ਵੀ ਅਦਾਲਤ ਵਿੱਚ ਜਮਾਂ ਕਰਵਾੲੀ ਜਾਵੇ। ਹਾਈਕੋਰਟ ਨੇ ਕਿਹਾ ਅੱਗੇ ਤੋਂ ਅਜਿਹੀ ਸਥਿਤੀ ਨਾਲ ਨਿਪਟਣ ਲਈ ਕੀ ਕਦਮ ਚੁੱਕੇ ਜਾਣ, ਿੲਸ ਬਾਰੇ ਸੁਝਾਅ ਵੀ ਕੋਰਟ ਨੂੰ ਿਦੱਤੇ ਜਾਣ ਤਾਂ ਜੋ ਅੱਗੇ ਤੋਂ ਕੋਈ ਜਾਨੀ ਮਾਲੀ ਨੁਕਸਾਨ ਨਾਂ ਹੋਵੇ । ਮਾਮਲੇ ਦੀ ਅਗਲੀ ਸੁਣਵਾਈ ਹਾਈਕੋਰਟ ਵਿੱਚ ਹੁਣ 27 ਸਿਤੰਬਰ ਨੂੰ ਹੋਵੇਗੀ ।