ਵਿਜੇਪਾਲ ਬਰਾੜ
ਚੰਡੀਗੜ੍ਹ, 11 ਸਿਤੰਬਰ, 2017 : ਰੋਹਤਕ ਦੀ ਸੁਨਾਰੀਆ ਜੇਲ੍ਹ ਚ' ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਿਸਹਤ ਵਿਗੜਨ ਦੀ ਵਜ੍ਹਾ ਡਾਕਟਰਾਂ ਨੇ ਲੱਭ ਲਈ ਹੈ । ਜੇਲ ਚ' ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਨੇ ਉਸਦੇ ਮੁਕੰਮਲ ਚੈਕਅੱਪ ਤੋਂ ਬਾਅਦ ਡਾਕਟਰਾਂ ਨੇ ਿੲਹ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਉਹ ਸੈਕਸ ਐਡਿਕਟ ਯਾਨੀ ਸੈਕਸ ਦਾ ਆਦੀ ਹੈ।
ਇਸ ਵਜ੍ਹਾ ਤੋਂ ਜੇਲ੍ਹ ‘ਚ ਉਸਦੀ ਤਬੀਅਤ ਖਰਾਬ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਉਹ ਲਗਾਤਾਰ ਬੇਚੈਨ ਰਹਿੰਦਾ ਹੈ ਤੇ ਉਸਨੂੰ ਨੀਂਦ ਨਹੀਂ ਆਉਂਦੀ। ਇਸ ਕਾਰਨ ਉਸਦਾ ਇਲਾਜ਼ ਕਰਨਾ ਜਰੂਰੀ ਹੈ।
ਿੲੰਡੀਆ ਟੂਡੇ ਦੀ ਿਰਪੋਰਟ ਦੇ ਮੁਤਾਬਿਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜਾਂਚ ਕਰਨ ਵਾਲੇ ਇਕ ਡਾਕਟਰ ਦਾ ਕਹਿਣਾ ਹੈ ਕਿ ਰਾਮ ਰਹੀਮ ਸੈਕਸ ਦਾ ਆਦੀ ਹੈ। ਡੇਰਾ ਆਸ਼ਰਮ ਤੋਂ ਜੇਲ ਆਉਣ ਦੇ ਬਾਅਦ ਉਸਨੂੰ ਸ਼ਰੀਰਕ ਸੁਖ ਨਹੀਂ ਮਿਲਿਆ ਇਸ ਵਜ੍ਹਾ ਤੋਂ ਉਹ ਬੇਚੈਨ ਰਹਿੰਦਾ ਹੈ। ਉਸਦੀ ਸਮੱਸਿਆ ਲਗਾਤਾਰ ਵੱਧਦੀ ਜਾਂਦੀ ਹੈ ਜੇਕਰ ਉਸਦਾ ਇਲਾਜ਼ ‘ਚ ਦੇਰੀ ਹੁੰਦੀ ਹੈ ਤਾਂ ਸਮੱਸਿਆ ਵੱਧ ਸਕਦੀ ਹੈ ਇਸ ਲਈ ਉਸਨੂੰ ਇਲਾਜ਼ ਦੀ ਸਖ਼ਤ ਜਰੂਰਤ ਹੈ। ਫਿਲਹਾਲ ਿੲਹ ਜਾਣਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ ਪਰ ਿੲਸਦੀ ਪੁਸ਼ਟੀ ਪੂਰੀ ਿਰਪੋਰਟ ਬਾਹਰ ਆਉਣ ਤੋਂ ਬਾਅਦ ਹੀ ਹੋ ਸਕੇਗੀ ।
ਗੌਰਤਲਬ ਹੈ ਕਿ ਡੇਰੇ ਦੇ ਸਾਬਕਾ ਸੇਵਾਦਾਰ ਨੇ ਵੀ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਸੈਕਸ ਟੋਨਿਕ ਲੈਂਦਾ ਸੀ। ਉਸਦੇ ਲਈ ਆਸਟ੍ਰੇਲੀਆ ਤੇ ਦੂਜੇ ਹੋਰ ਕਈ ਦੇਸ਼ਾਂ ਤੋਂ ਟੋਨਿਕ ਅਤੇ ਪੀਣ ਵਾਲੇ ਪਦਾਰਥ ਮੰਗਵਾਏ ਜਾਂਦੇ ਸੀ।
http://zeenews.india.com/india/rapist-dera-chief-gurmeet-ram-rahim-is-a-sex-addict-a-don-juan-claim-jail-doctors-2041211.html