← ਪਿਛੇ ਪਰਤੋ
ਬਲਾਤਕਾਰ ਪੀੜਤਾਂ ਨੇ ਰਾਮ ਰਹੀਮ ਲਈ ਮੰਗੀ ਉਮਰਕੈਦ ਵਿਜੇਪਾਲ ਬਰਾੜ ਚੰਡੀਗੜ੍ਹ, 4 ਅਕਤੂਬਰ, 2017 ਗੁਰਮੀਤ ਰਾਮ ਰਹੀਮ ਖਿਲਾਫ ਲੰਬੀ ਕਾਨੂੰਨੀ ਲੜਾਈ ਲੜਨ ਵਾਲੀਆਂ ਪੀੜਿਤ ਸਾਧਵੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ । ਦੋਹਾਂ ਪੀੜਿਤਾਂ ਨੇ ਮਨੁੱਖੀ ਅਧਿਕਾਰ ਸੰਸਥਾ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਰੀਏ ਅਰਜੀ ਦਾਇਰ ਕੀਤੀ ਹੈ ਜਿਸ ਵਿੱਚ ਰਾਮ ਰਹੀਮ ਨੂੰ ਹੋਈ 10-10 ਸਾਲ ਦੀ ਸਜ਼ਾ ਨੂੰ ਨਾਕਾਫੀ ਦਸਦੇ ਹੋਏ ਉਸਦੀ 20 ਸਾਲ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ । ਪੀੜਿਤਾਂ ਦੇ ਵਕੀਲ ਨਵਕਿਰਨ ਸਿੰਘ ਨੇ ਦੱਿਸਆ ਕਿ ਪਟੀਸ਼ਨ ਵਿੱਚ ਿੲਹ ਕਿਹਾ ਗਿਆ ਹੈ ਕਿ ਦੋਹਾਂ ਲੜਕੀਆਂ ਨੇ ਗੁਰਮੀਤ ਰਾਮ ਰਹੀਮ ਤੇ ਆਪਣੇ ਪਿਤਾ ਵਾਂਗ ਭਰੋਸਾ ਕੀਤਾ ਸੀ ਜਿਸਨੂੰ ਉਸਨੇ ਤਾਰ ਤਾਰ ਕੀਤਾ ਲਿਹਾਜ਼ਾ ਅਜਿਹੇ ਸਖਸ਼ ਨੂੰ ਸਾਰੀ ਉਮਰ ਲਈ ਜੇਲ ਚ ਬੰਦ ਕੀਤਾ ਜਾਣਾ ਚਾਹੀਦਾ ਹੈ ।
Total Responses : 265