ਵਿਜੇਪਾਲ ਬਰਾੜ
ਚੰਡੀਗੜ੍ਹ, 30 ਅਗਸਤ, 2017 : ਦੇਸ਼ਾਂ ਵਿਦੇਸ਼ਾਂ ਚ ਮਨੁੱਖੀ ਅਧਿਕਾਰ ਬਾਰੇ ਲੜਨ ਵਾਲੀ ਸੰਸਥਾ 'ਲਾਿੲਰਜ ਫਾਰ ਹਿਊਮਨ ਰਾਈਟਸ ਿੲੰਟਰਨੈਸ਼ਨਲ' ਨੇ ਡੇਰਾ ਪੀੜਿਤਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ । ਮਨੁੱਖੀ ਅਧਿਕਾਰ ਸੰਸਥਾ ਦੇ ਜਨਰਲ ਸਕੱਤਰ ਨਵਕਿਰਨ ਸਿੰਘ ਨੇ ਚੰਡੀਗੜ੍ਹ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਵਧੀਕੀ ਦਾ ਸ਼ਿਕਾਰ ਕੋਈ ਵੀ ਵਿਅਕਤੀ ਜੇਕਰ ਆਪਣੀ ਗੱਲ ਸ਼ਿਕਾਇਤ ਲੈ ਕੇ ਆਂਉਦਾ ਹੈ ਤਾਂ ਉਹਨਾਂ ਦੀ ਸੰਸਥਾ ਅਜਿਹੇ ਵਿਅਕਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਵੇਗੀ ।
ਨਵਕਿਰਨ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਪੁੰਸਕ ਸਾਧੂ ਹੰਸ ਰਾਜ ਤੇ ਡੇਰੇ ਦੇ ਲੰਬਾ ਸਮਾਂ ਸ਼ਰਧਾਲੂ ਰਹੇ ਗੁਰਦਾਸ ਸਿੰਘ ਤੂਰ ਵੀ ਮੌਜੂਦ ਰਹੇ ਜਿੰਨਾਂ ਨੇ ਡੇਰੇ ਬਾਰੇ ਕਈ ਤਰਾਂ ਦੇ ਖੁਲਾਸੇ ਕੀਤੇ । ਹੰਸ ਰਾਜ ਦਾ ਕੇਸ ਪਹਿਲਾਂ ਹੀ ਹਾਈਕੋਰਟ ਦੇ ਦਖਲ ਨਾਲ ਸੀਬੀਆਈ ਦੇ ਹਵਾਲੇ ਕੀਤਾ ਜਾ ਚੁੱਕਿਆ ਹੈ ਜਿਸਦੀ ਸੁਣਵਾਈ ਲਗਭਗ ਆਖਰੀ ਦੌਰ ਵਿੱਚ ਹੈ । ਗੁਰਦਾਸ ਤੂਰ ਨੇ ਵੀ ਕਿਹਾ ਕਿ ਜੇਕਰ ਸਰਕਾਰ ਡੇਰੇ ਦੀ ਤਲਾਸ਼ੀ ਕਰਵਾਏ ਤਾਂ ਹੋਰ ਬਹੁਤ ਸਾਰੇ ਰਾਜ ਖੁੱਲਣਗੇ ।