← ਪਿਛੇ ਪਰਤੋ
ਵਿਜੇਪਾਲ ਬਰਾੜ
ਰੋਹਤਕ/ਚੰਡੀਗੜ੍ਹ, 28 ਅਗਸਤ, 2017 : ਰੋਹਤਕ ਵਿੱਚ ਲੱਗੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਸਖਤ ਸਜਾ ਸੁਣਾਈ ਗਈ ਹੈ । ਅਦਾਲਤ ਦੀ ਕਾਰਵਾਈ ਦੌਰਾਨ ਸੀਬੀਆਈ ਦੇ ਵਕੀਲ ਵੱਲੋਂ ਗੁਰਮੀਤ ਰਾਮ ਰਹੀਮ ਲਈ ਜਿਆਦਾ ਤੋਂ ਜਿਆਦਾ ਸਜਾ ਦੀ ਮੰਗ ਕੀਤੀ ਗਈ ਜਦਕਿ ਡੇਰਾ ਮੁਖੀ ਦੇ ਵਕੀਲਾਂ ਨੇਘੱਟ ਸਜਾ ਦੀ ਅਪੀਲ ਕੀਤੀ । ਰਾਮ ਰਹੀਮ ਦੇ ਵਕੀਲਾਂ ਵੱਲੋਂ ਡੇਰੇ ਵੱਲੋਂ ਕੀਤੇ ਸਮਾਜਿਕ ਕੰਮਾਂ ਦਾਵਾਰ ਵਾਰ ਹਵਾਲਾ ਦੇ ਕੇ ਬਾਬੇ ਲਈ ਰਹਿਮ ਦੀ ਅਪੀਲ ਕੀਤੀ ਗਈ ਪਰ ਅਦਾਲਤ ਤੇ ਇਸ ਅਪੀਲ ਦਾ ਕੋਈ ਅਸਰ ਨਹੀਂ ਹੋਇਆ । ਪੂਰੀ ਸੁਣਵਾਈ ਦੌਰਾਨ ਰਾਮ ਰਹੀਮ ਅਦਾਲਤ ਵਿੱਚ ਹੱਥ ਜੋੜ ਕੇ ਖੜਾ ਰਿਹਾ, ਰੋ ਰੋ ਕੇ ਅਦਾਲਤ ਨੂੰ ਰਹਿਮ ਦੀ ਅਪੀਲ ਕਰਦਾ ਰਿਹਾ । ਜੱਜ ਜਗਦੀਪ ਸਿੰਘ ਵੱਲੋਂ ਪੂਰਾ ਆਰਡਰ ਪੜ੍ਹ ਕੇ ਸੁਣਾਇਆ ਗਿਆ ਤੇ ਅਖੀਰ ਵਿੱਚ ਸਜਾ ਸੁਣਾਈ ਗਈ ।
Total Responses : 265