ਫਾਈਲ ਫੋਟੋ
ਚੰਡੀਗੜ੍ਹ, 29 ਅਗਸਤ, 2017 : ਸਿਰਸਾ ਦੇ ਜਿਲਾ ਪ੍ਰਸਾਸ਼ਨ ਵੱਲੋਂ ਅਜ ਡੇਰਾ ਸੱਚਾ ਸੌਦਾ ਤੋਂ 650 ਲੋਕਾਂ ਨੂੰ ਉਨ੍ਹਾਂ ਨਾਲ ਸਬੰਧਿਤ ਥਾਂਵਾਂ 'ਤੇ ਭੇਜਿਆ ਗਿਆ ਅਤੇ ਇਸ ਦੇ ਨਾਲ ਹੀ ਹੁਣ ਡੇਰੇ ਵਿਚ 250 ਤੋਂ 300 ਲੋਕ ਹੀ ਬਚੇ ਹਨ। ਇਸ ਤੋਂ ਇਲਾਵਾ, ਸਾਰੀ ਕਾਨੂੰਨੀ ਰਸਮੀ ਕਾਰਵਾਈ ਪੂਰੀ ਕਰਨ ਦੇ ਬਾਅਦ 18 ਸਾਲ ਤਕ ਦੀ ਉਮਰ ਦੀ 18 ਕੁੜੀਆਂ ਨੂੰ ਡੇਰੇ ਵਿੱਚੋਂ ਬਾਹਰ ਕੱਢਿਆ ਗਿਆ।
ਜਿਲਾ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਮੇਂ ਇਹ ਸਾਰੀ ਕੁੜੀਆਂ ਬਾਲ ਸਰੰਖਣ ਅਧਿਕਾਰੀ ਦੀ ਨਿਗਰਾਨੀ ਵਿਚ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਵੱਖ-ਵੱਖ ਥਾਂਵਾਂ 'ਤੇ ਚਲਾਏ ਜਾ ਰਹੇ ਬਾਲ ਸਰੰਖਣ ਸੰਸਥਾਨਾਂ ਵਿਚ ਭੇਜਿਆ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਸਿਰਸਾ ਸ਼ਹਿਰ ਵਿਚ ਸ਼ਾਂਤੀ ਹੈ ਅਤੇ ਡੇਰੇ ਦੇ ਵੱਲ ਜਾਣ ਵਾਲੀਆ ਸੜਕਾਂ ਨੂੰ ਛੱਡ ਕੇ, ਕਰਫ਼ਿਊ ਵਿਚ ਅੱਜ ਸ਼ਾਮ 7 ਵਜੇ ਢਿੱਲ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਇੰਟਰਨੈਟ ਸੇਵਾਵਾਂ ਵੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸਿਖਿਆ ਸੰਸਥਾਨ ਅਤੇ ਬੈਂਕ ਖੁੱਲ੍ਹ ਗਏ ਹਨ ਅਤੇ ਲੋਕ ਵੀ ਆਪਣੇ ਰੋਜਾਨਾ ਦੇ ਕੰਮਾਂ ਵਿਚ ਰੁੱਝ ਗਏ ਹਨ। ਹਾਲਾਕਿ, ਸਾਵਧਾਨੀ ਦੇ ਤੌਰ 'ਤੇ ਸ਼ਹਿਰ ਦੇ ਵੱਖ-ਵੱਖ ਨਾਕਿਆਂ 'ਤੇ ਫ਼ੌਜ, ਨੀਮ ਫ਼ੌਜੀ ਦਸਤੇ ਅਤੇ ਪੁਲਿਸ ਤੈਨਾਤ ਰਹੇਗੀ।