← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 7 ਅਕਤੂਬਰ, 2017 ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਸਜ਼ਾ ਵਿਰੁੱਧ ਉਸਦੇ ਵਕੀਲਾਂ ਵੱਲੋਂ ਕੀਤੀ ਅਪੀਲ ਤੇ ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਚ ਸੁਣਵਾਈ ਹੋਏਗੀ । ਿੲਸਦੇ ਨਾਲ ਹੀ ਅਦਾਲਤ ਵੱਲੋਂ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ਤੇ ਵੀ ਸੁਣਵਾਈ ਕੀਤੀ ਜਾਵੇਗੀ । ਰਾਮ ਰਹੀਮ ਦੀ ਅਰਜ਼ੀ ਦੇ ਨਾਲ ਹੀ ਬਲਾਤਕਾਰ ਪੀੜਿਤ ਸਾਧਵੀਆਂ ਵੱਲੋਂ ਉਸਦੀ ਸਜ਼ਾ ਨੂੰ ਉਮਰਕੈਦ ਵਿੱਚ ਬਦਲਣ ਦੀ ਪਟੀਸ਼ਨ ਹਾਈਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਸੀ, ਿੲਸ ਪਟੀਸ਼ਨ ਤੇ ਵੀ ਸੋਮਵਾਰ ਨੂੰ ਸੁਣਵਾਈ ਕੀਤੀ ਜਾਵੇਗੀ । ਜਸਟਿਸ ਸੂਰਿਆਕਾਂਤ ਦੀ ਅਗਵਾਈ ਚ ਹਾਈਕੋਰਟ ਦਾ ਡਿਵੀਜ਼ਨ ਬੈਂਚ ਿੲਹਨਾਂ ਮਾਮਲਿਆਂ ਤੇ ਸੁਣਵਾਈ ਕਰੇਗਾ ।
Total Responses : 265