← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 15 ਸਿਤੰਬਰ, 2017 : ਬਲਾਤਕਾਰ ਮਾਮਲੇ ਚ ਸਜਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਕਤਲ ਦੇ ਦੋ ਮਾਮਲਿਆਂ ਚ ਆਖਰੀ ਜਿਰ੍ਹਾ ਸ਼ਨੀਵਾਰ ਨੂੰ ਪੰਚਕੂਲਾ ਦੀ ਸੀ.ਬੀ.ਆਈ ਕੋਰਟ ਚ ਹੋਏਗੀ । ਮਹੌਲ ਵਿਗੜਨ ਦੇ ਖਦਸ਼ੇ ਦੇ ਚਲਦੇ ਗੁਰਮੀਤ ਰਾਮ ਰਹੀਮ ਨੂੰ ਪੇਸ਼ੀ ਲਈ ਪੰਚਕੂਲਾ ਨਹੀਂ ਲਿਆਂਦਾ ਜਾ ਰਿਹਾ ਬਲਕਿ ਰੋਹਤਕ ਜੇਲ ਤੋਂ ਹੀ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਕਰਵਾਈ ਜਾਵੇਗੀ । ਿੲਸਦੇ ਮੱਦੇਨਜਰ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ । ਹਰਿਆਣਾ ਪੁਲਿਸ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਵੀ ਚੱਪੇ-ਚੱਪੇ ਤੇ ਨਜਰ ਰੱਖ ਰਹੀਆਂ ਹਨ । ਗੌਰਤਲਬ ਹੈ ਕਿ ਜਿੰਨਾਂ ਦੋ ਸਾਧਵੀਆਂ ਦੇ ਬਲਤਾਕਾਰ ਮਾਮਲੇ ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸਜਾ ਹੋਈ ਹੈ ਉਹਨਾਂ ਵਿਚੋਂ ਿੲੱਕ ਸਾਧਵੀ ਦੇ ਭਰਾ ਰਣਜੀਤ ਸਿੰਘ ਦੇ ਕਤਲ ਦਾ ਮਾਮਲਾ ਹੈ ਜਿਸਤੇ ਸੁਣਵਾਈ ਹੋਣੀ ਹੈ ਜਦਕਿ ਦੂਸਰਾ ਮਾਮਲਾ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦਾ ਹੈ । ਸ਼ਨੀਵਾਰ ਨੂੰ ਪੰਚਕੂਲਾ ਅਦਾਲਤ ਵਿੱਚ ਇਹਨਾਂ ਦੋਨਾਂ ਮਾਮਲਿਆਂ ਤੇ ਿੲਕੱਠੀ ਸੁਣਵਾਈ ਹੋਣੀ ਹੈ ।
Total Responses : 265