ਫਾਈਲ ਫੋਟੋ
ਜੀ ਐਸ ਪੰਨੂ
ਪਟਿਆਲਾ, 29 ਅਗਸਤ 2017 : ਡੇਰਾ ਸਿਰਸਾ ਮੁਖੀ ਦੇ ਬਲਾਤਕਾਰ ਮਾਮਲੇ ਵਿਚ ਅਦਾਲਤੀ ਫੈਸਲੇ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਵਿਗੜੇ ਹਾਲਾਤਾਂ ਦੌਰਾਨ ਬੇਸ਼ੱਕ ਪੰਜਾਬ ਵਿਚ ਕਰਫਿਊ ਲੱਗਿਆ ਪਰ ਇਸ ਦੇ ਬਾਵਜੂਦ ਵੀ ਪੀ. ਆਰ. ਟੀ. ਸੀ. ਦੀ ਪ੍ਰਾਪਰਟੀ ਅਤੇ ਬੱਸਾਂ ਦੀ ਦਿਨ ਰਾਤ ਹਿਫਾਜਤ ਕੀਤੀ, ਜਿਸ ਕਾਰਨ ਪੀ. ਆਰ. ਟੀ. ਸੀ. ਦੀ ਪ੍ਰਾਪਰਟੀ ਮਹਿਫੂਜ਼ ਰਹੀ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਮੁਸ਼ਤੈਦੀ ਤੇ ਸਿਆਣਪ ਕਾਰਨ ਪੀ. ਆਰ. ਟੀ. ਸੀ. ਦੀ ਕਿਸੇ ਬੱਸ ਅਤੇ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਲਈ ਪੀ. ਆਰ.ਟੀ. ਸੀ. ਦੇ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਭੇਜੇ ਹਨ। ਅਦਾਲਤੀ ਫੈਸਲੇ ਕਾਰਨ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਹਿੰਸਾ ਦੀ ਸੰਭਾਵਨਾ ਦੇ ਮੱਦੇਨਜ਼ਰ ਪੀ. ਆਰ. ਟੀ. ਸੀ. ਵਲੋਂ ਆਪਣੇ ਪੰਜਾਬ ਭਰ ਦੇ ਸਮੁੱਚੇ ਡਿੱਪੂਆਂ ਵਿਚ ਕੰਟਰੋਲ ਰੂਮ ਬਣਾਏ ਗਏ ਸਨ ਅਤੇ ਹੈਡ ਆਫਿਸ ਵਿਚ ਸੈਂਟਰਲ ਕੰਟਰੋਲ ਰੂਮ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਸਮੁੱਚੇ ਡਿੱਪੂਆਂ ਵਿਚ ਕਰਮਚਾਰੀ ਅਤੇ ਅਫਸਰ ਦਿਨ ਰਾਤ ਹਾਜ਼ਰ ਰਹੇ। ਇਸ ਮੁਸ਼ਤੈਦੀ ਕਾਰਨ ਪੀ. ਆਰ. ਟੀ. ਸੀ. ਦਾ ਕੋਈ ਨੁਕਸਾਨ ਨਹੀਂ ਹੋਇਆ। ਪ੍ਰਸ਼ੰਸ਼ਾ ਪੱਤਰ ਵਿਚ ਕਿਹਾ ਗਿਆ ਹੈਕਿ ਬੇਸ਼ੱਕ ਬੱਸਾਂ ਨਾ ਚੱਲਣ ਕਾਰਨ ਪੀ. ਆਰ. ਟੀ. ਸੀ. ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਇਸ ਗੱਲ ਦੀ ਤਸੱਲੀ ਹੈ ਕਿ ਇਸ ਨਾਜ਼ੁਕ ਸਮੇਂ ਦੌਰਾਨ ਪੀ. ਆਰ. ਟੀ. ਸੀ. ਦੀਆਂ ਬੱਸਾਂ, ਬਿਲਡਿੰਗਾਂ ਅਤੇ ਬੱਸ ਸਟੈਂਡਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਇਹ ਤਾਂ ਹੀ ਸੰਭਵਹੋਇਆ ਹੈ ਕਿ ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ 24 ਘੰਟੇ ਨਿਗਰਾਨੀ ਕੀਤੀ ਅਤੇ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਕੀਤੀ। ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਹੈ।
ਐਮ. ਡੀ. ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਡੇਰਾ ਵਿਵਾਦ ਕਾਰਨ ਪੀ. ਆਰ. ਟੀ. ਸੀ. ਮਜਬੂਰੀਵਸ ਚਾਰ ਦਿਨ ਬੱਸਾਂ ਨਹੀਂ ਚਲਾ ਸਕੀ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਪੀ. ਆਰ. ਟੀ. ਸੀ. ਮੈਨੇਜਮੈਂਟ ਨੂੰਖੇਦ ਹੈ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਨੇ ਹਮੇਸ਼ਾ ਹੀ ਪ੍ਰਾਫਿਟ ਦੀ ਬਜਾਏ ਯਾਤਰੀਆਂ ਦੀ ਸੁਰੱਖਿਆ, ਸਸਤੀ ਅਤੇ ਵਧੀਆ ਟਰਾਂਪੋਰਟੇਸ਼ਨ ਸੁਵਿਧਾ ਮੁਹੱਈਆ ਕਰਵਾਉਣ ਨੂੰ ਤਵੱਜੋ ਦਿੱਤੀ ਹੈ। ਭਵਿੱਖ ਵਿਚ ਵੀ ਪੀ. ਆਰ. ਟੀ. ਸੀ. ਆਪਣੇ ਯਾਤਰੀਆਂ ਨੂੰ ਵਧੀਆਟਰਾਂਸਪੋਰਟੇਸ਼ਨ ਸੁਵਿਧਾ ਮੁਹੱਈਆ ਕਰਵਾਉਂਦੀ ਰਹੇਗੀ।