ਪੰਚਕੂਲਾ, 26 ਅਗਸਤ, 2017 : ਇਹ ਜਾਣਕਾਰੀ ਅੱਜ ਇੱਥੇ ਪੰਚਕੂਲਾ ਵਿਚ ਹਰਿਆਣਾ ਪੁਲਿਸ ਦੇ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਨ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਆਸ਼ਰਾਮ ਵਿਚ ਲਗਭਗ ਤਿੰਨ ਤੋਂ ਚਾਰ ਹਜ਼ਾਰ ਲੋਕ ਹਨ, ਜੋ ਹੋਲੀ-ਹੋਲੀ ਬਾਹਰ ਨਿਕਲ ਰਹੇ ਹਨ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਘਟਨਾ ਦੀ ਖਬਰ ਨਹੀਂ ਆਈ ਹੈ।
ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਸੁਨਾਰਿਆ ਵਿਚ ਅਦਾਲਤ ਲਗਾਈ ਜਾਵੇਗੀ, ਜਿਸ ਲਈ ਪੁਲਿਸ ਵੱਲੋਂ ਪੂਰੇ ਬੰਦੋਬਸਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ 28 ਅਸਗਤ ਨੂੰ ਜੇਲ ਦੇ ਨੇੜੇ ਕਿਸ ਵੀ ਵਿਅਕਤੀ ਨੂੰ ਨਹੀਂ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਲ੍ਹ ਦੀ ਘਟਨਾ 'ਚ ਕੁਲ 34 ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿਚ 6 ਪੰਚਕੂਲਾ, 4 ਸਿਰਸਾ, 13 ਕੈਥਲ, 3 ਭਿਵਾਨੀ, 4 ਕਰਨਾਲ, 1 ਫਤਿਹਾਬਾਦ, 2 ਅੰਬਾਲਾ ਅਤੇ ਇਕ ਮਾਮਲਾ ਪਾਣੀਪਤ ਵਿਚ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲ੍ਹ ਦੀ ਘਟਨਾ ਵਿਚ 552 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਜਾਂਚ ਦੌਰਾਨ ਹੋਰ ਲੋਕਾਂ ਵੀ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੂਤਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਇੰਨ੍ਹਾਂ ਸਬੂਤਾਂ ਦੇ ਆਧਾਰ 'ਤੇ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ।
ਪੁਲਿਸ ਡਾਇਰੈਕਟਰ ਜਰਨਲ ਨੇ ਕਿਹਾ ਕਿ ਕਲ ਦੇ ਘਟਨਾ ਵਿਚ ਪੰਚਕੂਲਾ ਵਿਚ 30 ਅਤੇ ਸਿਰਸਾ ਵਿਚ 6 ਲੋਕਾਂ ਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ ਕਿ ਸਿਰਸਾ ਦੇ ਸਾਰੇ 6 ਲੋਕਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਜਦੋਂ ਕਿ ਪੰਚਕੂਲਾ ਦੇ 30 ਲੋਕਾਂ ਵਿਚੋਂ 13 ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿੰਨ੍ਹਾਂ ਵਿਚ 7 ਲੋਕ ਹਰਿਆਣਾ ਅਤੇ 6 ਲੋਕ ਪੰਜਾਬ ਤੋਂ ਹਨ। ਉਨ੍ਹਾਂ ਕਿਹਾ ਕਿ ਅਜੇ ਇੰ:ਨ੍ਹਾਂ ਲੋਕਾਂ ਦਾ ਪੋਸਟਮਾਟਰਮ ਕਰਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ, 269 ਵਿਅਕਤੀ ਕਲ ਦੀ ਘਟਨਾ ਦੌਰਾਨ ਫੱਟੜ ਹੋਏ ਹਨ, ਜਿੰਨ੍ਹਾਂ ਵਿਚੋਂ 222 ਵਿਅਕਤੀ ਹਨ, ਜਦੋਂ 47 ਪੁਲਿਸਕਰਮਚਾਰੀ ਹਨ। ਸੰਪਤੀ ਨੁਕਸਾਨ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਕੁਲ ਨਿੱਜੀ ਤੇ ਸਰਕਾਰੀ 18 ਸੰਪਤੀਆਂ ਨੂੰ ਨੁਕਸਾਨ ਪੰਹੁਚਾਇਆ ਗਿਆ ਹੈ, ਜਿਸ ਵਿਚੋਂ 8 ਪੰਚਕੂਲਾ, 4 ਸਿਰਸਾ, 1 ਕੈਥਲ, 3 ਭਿਵਾਨੀ ਅਤੇ 2 ਫਤਿਹਾਬਾਦ ਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਕੁਲ 37 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿੰਨ੍ਹਾਂ ਵਿਚੋਂ 32 ਨਿੱਜੀ ਤੇ 5 ਸਰਕਾਰੀ ਵਾਹਨ ਸ਼ਾਮਿਲ ਹਨ।
ਪੁਲਿਸ ਡਾਇਰੈਕਟਰ ਜਰਨਲ ਨੇ ਕਿਹਾ ਕਿ ਇਸ ਘਟਨਾ ਦੌਰਾਨ ਕੁਲ 24 ਵਾਹਨਾਂ ਨੂੰ ਜਬਤ ਕੀਤਾ ਹੈ, ਉੱਥੇ ਇਕ ਏ.ਕੇ. 47, ਇਕ ਮਾਊਜਰ, 5 ਪਿਸਤੌਲ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ-ਨਾਲ 79 ਰਾਊਂਡ ਪਿਸਤੌਲ ਵੱਲੋਂ 52 ਰਾਊਂਡ ਰਾਇਫਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ, ਡੰਡੇ, ਰਾਡ, ਹਾਕੀ ਸਿਟਕ, ਪ੍ਰੈਟੋਲ ਬੰਬ ਆਦਿ ਵੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ, ਸਿਰਸਾ ਨੂੰ ਸੇਂਨੇਟਾਇਜ ਕਰਨ ਦੀ ਪ੍ਰਕ੍ਰਿਆ ਜਾਰੀ ਹੈ ਅਤੇ ਅਦਾਲਤ ਨੇ ਡੇਰੇ ਦੀ ਸੰਪਤੀ ਦੀ ਜਾਣਕਾਰੀ ਮੰਗੀ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁੱਖੀ ਨੂੰ ਸੀ.ਬੀ.ਆਈ. ਕੋਰਟ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਹੋਈ ਘਟਨਾ ਤੋਂ ਬਾਅਦ ਅਜੇ ਤਕ ਰਾਜ ਵਿਚ ਸ਼ਾਂਤੀ ਦਾ ਮਾਹੌਲ ਕਾਇਮ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੱਚਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਇਸ ਤੋਂ ਇਲਾਵਾ, ਹੁਣ ਤਕ 24 ਘੰਟੇ ਹੋ ਚੁੱਕੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਜ਼ਰ ਨਹੀਂ ਆ ਰਹੀ ਹੈ। ਦਿੱਲੀ ਤੋਂ ਅੰਬਾਲਾ ਦੇ ਰੂਟ ਹੁੰਦੇ ਹੋਏ ਕਟਰਾ ਤਕ ਲਈ ਰੇਲ ਆਵਾਜਾਈ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ, ਕੁਝ ਚੋਣਵੀਂ ਥਾਂਵਾਂ ਲਈ ਬੱਸਾਂ ਦੀ ਆਵਾਜਾਈ ਵੀ ਸ਼ੁਰੂ ਕਰਨ ਲਈ ਪ੍ਰਵਨਾਗੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸ਼ਾਂਤੀ ਬਣਾਏ ਰੱਖਣ ਲਈ 30 ਪੈਰਾ ਮਿਲਟਰੀ ਦੇ ਸੁਰੱਖਿਆ ਬਲਾਂ ਨੂੰ ਕੇਂਦਰ ਨਾਲ ਮੰਗਿਆ ਹੈ, ਜੋ ਹੁਣ ਕੁਲ ਮਿਲ ਕੇ 131 ਪੈਰਾ ਮਿਲਟਰੀ ਦੇ ਸੁਰੱਖਿਆ ਬਲਾਂ ਦੀ ਕੰਪਨੀਆਂ ਹੋ ਗਈ ਹੈ।
ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਹ ਇਕ ਅਕਸਟਰਾ ਓਟਰਨਰੀ ਸਥਿਤੀ ਸੀ ਅਤੇ ਇਸ ਨੂੰ ਉਸ ਤਰੀਕੇ ਨਾਲ ਹੈਂਡਲ ਕੀਤਾ ਗਿਆ ਅਤੇ ਇਸ ਦੌਰਾਨ ਪੰਚਕੂਲਾ ਦੇ ਕਿਸੇ ਵੀ ਵਾਸੀ ਨੂੰ ਕੋਈ ਨੁਕਸਾਨ ਅਜੇ ਤਕ ਨਹੀਂ ਪੁੱਜਾ ਹੈ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਕੰਟ੍ਰੋਲ ਵਿਚ ਹੈ ਅਤੇ ਇਸ ਆਪਰੇਸ਼ਨ ਨੂੰ ਕਾਫੀ ਪ੍ਰਭਾਵੀ ਢੰਗ ਨਾਲ ਅੰਜਾਮ ਦਿੱਤਾ ਗਿਆ ਹੈੇ
ਉਨ੍ਹਾਂ ਕਿਹਾ ਕਿ ਡੇਰਾ ਮੁੱਖੀ ਨੂੰ ਪੰਚਕੂਲਾ ਕੋਰਟ ਵਿਚ ਲਿਆਉਣਾ ਇਕ ਚੁਣੌਤੀ ਸੀ, ਜਿਸ ਨੂੰ ਪੁਲਿਸ ਨੇ ਵਧੀਆ ਢੰਗ ਨਾਲ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਮ ਚਰਚਾ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।