ਚੰਡੀਗੜ੍ਹ, 27 ਸਤੰਬਰ, 2017 : ਡੇਰਾ ਸਿਰਸਾ ਦੀ ਆਮਦਨ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਹਵਾਲੇ ਕਰ ਦਿੱਤੀ ਗਈ ਹੈ ਜਿਸ 'ਚ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਡੇਰੇ ਦਾ ਬਾਲੀਵੁੱਡ 'ਚ ਕਿੰਨਾ ਪੈਸੇ ਲੱਗਾ ਹੈ ਜਾਂ ਨਹੀਂ, ਜਾਂਚ ਕੀਤੀ ਜਾਵੇਗੀ ।
ਹਾਈਕੋਰਟ ਨੇ ਰਾਮ ਰਹੀਮ ਤੇ ਨਜ਼ਦੀਕੀਆਂ ਦੀ ਆਮਦਨ ਸਰੋਤਾਂ ਦੀ ਜਾਂਚ ਬਾਰੇ ਹਦਾਇਤ ਕੀਤੀ ਹੈ। ਡੇਰੇ 'ਚ ਬਣੀ ਇਮਾਰਤਾਂ ਲਈ ਸਰਕਾਰੀ ਇਜਾਜਤਾਂ ਲਈਆਂ ਹਨ ਜਾਂ ਨਹੀਂ, ਇਸ ਦੀ ਜਾਂਚ ਦੀ ਵੀ ਹਦਾਇਤ ਕੀਤੀ ਗਈ ਹੈ। ਹਾਈਕੋਰਟ ਨੇ ਸਰਕਾਰ ਕੋਲੋਂ ਪੁੱਛਿਆ ਹੈ ਕਿ ਸਰਕਾਰ ਡੇਰੇ ਦੇ ਹਸਪਤਾਲ ਤੇ ਵਿੱਦਿਅਕ ਅਦਾਰਿਆਂ ਦਾ ਪ੍ਰਬੰਧ ਆਪਣੇ ਹੱਥ 'ਚ ਲੈ ਸਕਦੀ ਹੈ ਜਾਂ ਨਹੀਂ