ਸਿਰਸਾ, 7 ਸਤੰਬਰ, 2017 : ਬਲਾਤਕਾਰ ਦੀ ਸਜ਼ਾ ਕੱਟ ਰਹੇ ਦੋਸ਼ੀ ਰਾਮ ਰਹੀਮ ਨੂੰ ਅਜੇ 10 ਦਿਨ ਹੀ ਹੋਏ ਹਨ ਜੇਲ ਗਿਆ। ਇਸ ਦੇ ਕਾਰਨ ਕਈ ਲੋਕਾਂ ਨੂੰ ਨੁਕਸਾਨ ਹੋਇਆ ਹੈ। ਰਾਮ ਰਹੀਮ ਦਾ ਕਰੀਬ 800 ਕਰੋੜ ਦਾ ਵਪਾਰ ਬੰਦ ਹੋ ਗਿਆ ਹੈ। ਸਿਰਸਾ ਡੇਰੇ ਦੀਆਂ 14 ਕੰਪਨੀਆਂ, 8 ਸਕੂਲ-ਕਾਲਜ, ਫਾਈਵ ਸਟਾਰ ਹੋਟਲ, ਐਮ.ਐਸ.ਜੀ. ਰਿਜ਼ਾਰਟ, ਕਸ਼ਿਸ਼ ਰੈਸਟੋਰੈਂਟ, ਪੁਰਾਣੇ ਡੇਰੇ ਦੇ ਸਾਹਮਣੇ ਏ.ਸੀ. ਮਾਰਕਿਟ ਦੀਆਂ 52 ਦੁਕਾਨਾਂ ਆਦਿ 'ਤੇ ਤਾਲੇ ਲੱਗ ਗਏ ਹਨ। ਕਈ ਬੈਂਕ ਖਾਤੇ ਵੀ ਸੀਲ ਕਰ ਦਿੱਤੇ ਗਏ ਹਨ। ਰਾਮ ਰਹੀਮ ਦੇ ਇਸ ਸਾਰੇ ਕਾਰੋਬਾਰ ਦੇ ਬੰਦ ਹੋਣ ਦੇ ਕਾਰਨ 8 ਹਜ਼ਾਰ ਲੋਕ ਬੇਰੋਜ਼ਗਾਰ ਹੋ ਗਏ ਹਨ ਅਤੇ ਡਰ ਦੇ ਮਾਰੇ ਸਿਰਸਾ ਛੱਡ ਰਹੇ ਹਨ। ਇਸ ਦੇ ਨਾਲ ਹੀ ਦੇਸ਼ਭਰ ਦੇ 400 ਦੇ ਕਰੀਬ ਡੀਲਜ਼ ਨੇ ਐਮ.ਐਸ.ਜੀ. ਸਟੋਰਜ਼ ਬੰਦ ਕਰ ਦਿੱਤੇ ਗਏ ਹਨ।
2008 ਤੋਂ ਲੈ ਕੇ ਰਾਮ ਰਹੀਮ ਨੇ 14 ਕੰਪਨੀਆਂ ਲਾਂਚ ਕੀਤੀਆਂ ਸਨ, ਇੰਨਾ 'ਚੋਂ 9 ਤਾਂ ਪਿੱਛਲੇ 4 ਸਾਲ 'ਚ ਹੀ ਬਣਾਈਆਂ ਸਨ। ਐਮ.ਐਸ.ਜੀ. ਆਲ ਟ੍ਰੇਡਿੰਗ ਇੰਨਟਨੈਸ਼ਨਲ ਪ੍ਰਾਇਵੇਟ ਲਿਮਟਿਡ ਕੰਪਨੀ ਮਾਰਚ 2016 ਤੋਂ ਦੇਸ਼-ਵਿਦੇਸ਼ 'ਚ ਡੇਰੇ ਦੇ 600 ਤੋਂ ਜ਼ਿਆਦਾ ਨਾਮ ਚਰਚਾ ਘਰਾਂ ਅਤੇ 400 ਡੀਲਰਜ਼ ਦੇ ਜ਼ਰੀਏ 151 ਪ੍ਰੋਡਕਟਸ 'ਚ ਐਮ.ਐਸ.ਜੀ. ਸ਼ੈਪੂ, ਵਾਲਾਂ ਦਾ ਤੇਲ,ਚਾਹ, ਚਾਵਲ, ਦਾਲਾਂ,ਬਿਸਕੁੱਟ,ਅਚਾਰ ਅਤੇ ਮਿਨਰਲ ਵਾਟਰ ਵੇਚਦੀ ਰਹੀ ਹੈ। ਹੁਣ ਕੈਨੇਡਾ, ਇੰਗਲੈਂਡ, ਜਰਮਨੀ, ਆਸਟ੍ਰੇਲੀਆਂ 'ਚ ਵੀ ਆਨਲਾਈਨ ਸੇਲ ਬੰਦ ਹੈ।
ਵੱਡੇ ਵਪਾਰੀ ਹੋਣ ਦਾ ਸਪਨਾ ਦੇਖ ਰਹੇ ਰਾਮ ਰਹੀਮ ਦਾ ਸਪਨਾ ਟੁੱਟ ਗਿਆ ਹੈ ਹੁਣ ਉਹ ਜੇਲ 'ਚ ਹੈ। 1990 'ਚ ਡੇਰੇ ਦੀ ਗੱਦੀ ਸੰਭਾਲਣ ਤੋਂ ਬਾਅਦ 2008 'ਚ ਰਾਮ ਰਹੀਮ ਨੇ 5 ਕਰੋੜ 'ਚ ਆਪਣੀ ਪਹਿਲੀ ਕੰਪਨੀ ਸ਼ੁਰੂ ਕੀਤੀ ਅਤੇ ਸਿਰਫ 9 ਸਾਲ 'ਚ 14 ਕੰਪਨੀਆਂ ਬਣਾ ਲਈਆਂ। ਫਿਲਮ ਨਿਰਮਾਣ ਤੋਂ ਲੈ ਕੇ ਰਿਟੇਲ, ਸਾਫਟਵੇਅਰ,ਕੰਮਿਊਨੀਕੇਸ਼ਨ, ਰਿਅਲ ਅਸਟੇਟ, ਮੀਡੀਆ-ਬ੍ਰਾਡਕਾਸਟਿੰਗ, ਟੂਰ ਐਂਡ ਟ੍ਰੈਵਲ, ਹਾਸਪੀਟੈਲਿਟੀ ਸੈਕਟਰ, ਨਿਰਮਾਣ ਕਾਰਜਾਂ ਆਦਿ 14 ਕੰਪਨੀਆਂ ਦਾ 2015-16 'ਚ ਕਾਰੋਬਾਰ 776.39 ਕਰੋੜ ਰਿਹਾ ਹੈ।
ਰਾਮਦੇਵ ਦਾ ਕਾਰੋਬਾਰ ਵੱਧਦਾ ਦੇਖ ਰਾਮ ਰਹੀਮ ਨੇ 2016 'ਚ ਐਮ.ਐਸ.ਜੀ ਸਟੋਰ ਲਾਂਚ ਕੀਤਾ ਅਤੇ ਬ੍ਰਾਂਡ ਅੰਬੈਸਡਰ ਬਣ ਗਿਆ। ਪਾਸ਼ ਰਿਅਲ ਅਸਟੇਟ ਦਾ ਉਹ ਖੁਦ ਡਾਇਰੈਕਟਰ ਸੀ ਅਤੇ ਬਾਕੀ ਦੀਆਂ 13 ਕੰਪਨੀਆਂ 'ਚ ਉਸਨੇ ਖਾਸ ਚੇਲਿਆਂ ਨੂੰ ਡਾਇਰੈਕਟਰ ਬਣਾਇਆ ਸੀ। 14 ਵਿਚੋਂ 12 ਕੰਪਨੀਆਂ ਦਿੱਲੀ ਦੇ ਰਘੂਵਰਪੁਰਾ ਸ਼ਹਾਦਰਾ ਅਤੇ ਪੱਛਮੀ ਵਿਹਾਰ ਦੇ ਪਤੇ 'ਤੇ ਰਜਿਸਟਰਡ ਹਨ।
ਇਸ ਕਰੋੜਾਂ ਦੇ ਵਪਾਰ ਦੇ ਪਿੱਛੇ 5 ਲੋਕਾਂ ਦਾ ਦਿਮਾਗ ਹੈ, ਪੇਸ਼ੇ ਤੋਂ ਸੀ.ਏ. ਗੁੜਗਾਓਂ ਦੇ ਛਿੰਦਰਪਾਲ ਅਰੋੜਾ(14 ਕੰਪਨੀਆਂ 'ਚੋਂ 3 ਦੇ ਡਾਇਰੈਕਟਰ), ਐਸਜ਼ ਦਾ ਆਈ ਸਰਜਨ ਅਦਿੱਤਿਯਾ ਇੰਸਾ,ਗੁਲਾਬੁਮਲ, ਰਾਕੇਸ਼ ਕੁਮਾਰ ਅਤੇ ਵਿਪਾਸਨਾ ਇੰਸਾ(ਮੈਨੇਜਮੈਂਟ ਕਮੇਟੀ) ਦੀ ਮੈਂਬਰ।
ਸਤਸੰਗ ਦੇ ਦੌਰਾਨ ਵੀ ਸਿਰਫ ਡੇਰੇ ਦੀਆਂ ਬਣੀਆਂ ਚੀਜ਼ਾ ਹੀ ਵੇਚੀਆਂ ਜਾਂਦੀਆਂ ਸਨ ਜਿਵੇਂ ਕੱਪੜੇ ਅਤੇ ਹੈਂਡਲੂਮ। ਇਸ ਤੋਂ ਵੀ ਬਹੁਤ ਮੁਨਾਫਾ ਹੁੰਦਾ ਸੀ। ਕੰਪਨੀ ਨੇ ਬਾਲੀਵੁੱਡ ਦੇ ਡਿਜ਼ਾਇਨਰ ਰੱਖੇ ਸਨ ਅਤੇ ਉਹ ਹੀ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਕੱਪੜੇ ਡਿਜ਼ਾਇਨ ਕਰਦੇ ਸਨ।
ਪਾਰਸ ਪੱਧਰ-ਲੋਹੇ ਨੂੰ ਹੱਥ ਲਗਾਉਣ 'ਤੇ ਉਹ ਸੋਨਾ ਹੋ ਜਾਵੇਗਾ, ਰਾਮ ਰਹੀਮ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਦੇ ਨਾਲ ਰਾਮ ਰਹੀਮ ਦੇ ਹੱਥ ਲੱਗਾ ਪੱਥਰ ਵੀ ਕੀਮਤੀ ਹੋ ਜਾਂਦਾ ਸੀ। ਬਾਬਾ ਦੇ ਹੱਥ ਲੱਗਾ ਇਕ ਕਿਲੋ ਅਚਾਰ ਵੀ ਇਕ ਲੱਖ ਦਾ ਹੋ ਜਾਂਦਾ ਸੀ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੌਸ਼ਾਕ ਕਾਰਨ ਸ਼ੱਕ ਦੇ ਘੇਰੇ 'ਚ ਆਏ ਫਿਰ ਵੀ ਰਾਮ ਰਹੀਮ ਨੇ ਗਾਰਮੈਂਟਸ ਕੰਪਨੀ ਦਾ ਨਾਂ ਵੀ ਦਸ਼ਮੇਸ਼ ਫੈਸ਼ਨ ਰੱਖਿਆ ਸੀ।
6 ਕਰੋੜ ਭਗਤਾਂ ਦਾ ਅਜਿਹਾ ਸਾਮਰਾਜ, ਜਿਸ ਨੂੰ ਨਾ ਸਿਰਫ ਵੋਟ ਬੈਂਕ, ਸਗੋਂ ਵੱਡੇ ਬਾਜ਼ਾਰ ਵਾਂਗ ਵੀ ਇਸਤੇਮਾਲ ਕੀਤਾ।
ਡੇਰਾ ਕਮੇਟੀਆਂ ਦੀ ਚੇਅਰਪਰਸਨ ਵਿਪਾਸਨਾ ਇੰਸਾ ਦਾ ਕਹਿਣਾ ਹੈ ''10 ਦਿਨਾਂ ਤੋਂ ਸਿਰਸਾ 'ਚ ਡੇਰੇ ਦੇ ਬਿਜ਼ਨੇਸ ਆਪਰੇਸ਼ਨਜ਼ ਬੰਦ ਹਨ। ਡੇਰਾ ਤੇ ਇਸ ਨਾਲ ਜੁੜੀਆਂ ਕੰਪਨੀਆਂ ਦੇ ਬੈਂਕਿੰਗ ਆਪਰੇਸ਼ਨਜ਼ ਵੀ ਹਾਈਕੋਰਟ ਦੇ ਹੁਕਮ 'ਤੇ ਸੀਲ ਹੋਣ ਨਾਲ ਫੰਡ ਬਲਾਕ ਹੋ ਗਏ ਹਨ। ਫਿਲਹਾਲ ਹਾਲਾਤ ਸੁਧਰਣ ਦਾ ਇੰਤਜ਼ਾਰ ਹੈ।''
ਮਾਈਕਰੋ ਬਾਇਓਲਾਜਿਸਟ ਲਵਪ੍ਰੀਤ ਨੇ ਕਿਹਾ, 'ਮੇਰੇ ਸਾਥ ਕੁਆਲਿਟੀ ਲੈਬ 'ਚ ਬੰਠਿਡਾ ਦੇ 20-25 ਲੋਕ ਕੰਮ ਕਰਦੇ ਸਨ, ਜਿਨ੍ਹਾਂ ਦੀ ਨੌਕਰੀ ਚਲੀ ਗਈ। ਡੇਰੇ 'ਚ ਬਣੇ ਪ੍ਰੋਡਕਟਸ ਮਾਰਕੀਟ ਰੇਟ ਤੋਂ 25% ਵੱਧ ਕੀਮਤ ਦੇ ਸਨ ਪਰ ਫਿਰ ਵੀ ਡੇਰਾ ਪ੍ਰੇਮੀ ਇਨ੍ਹਾਂ ਨੂੰ ਖਰੀਦਦੇ ਸਨ।'' ਐੱਮ. ਐੱਸ. ਜੀ. ਸਟੋਰ, ਚੰਡੀਗੜ੍ਹ ਦੇ ਸਾਬਕਾ ਡਾਇਰਕੇਟਰ ਵਿੱਕੀ ਨੇ ਕਿਹਾ, '' ਸ਼ਰਤ ਸੀ ਕਿ ਸਟੋਰ 'ਚ ਐੱਮ. ਐੱਸ. ਜੀ. ਦੇ ਇਲਾਵਾ ਦੂਜਾ ਕੰਪਨੀ ਪ੍ਰੋਡੇਕਟ ਨਹੀਂ ਵੇਚਿਆ ਜਾਵੇਗਾ। ਨਾਮ ਚਰਚਾ ਘਰਾਂ 'ਚ ਜ਼ਿਆਦਾ ਬਿਕ੍ਰੀ ਹੋਣ ਨਾਲ ਮੈਂ ਸਟੋਰ ਬੰਦ ਕਰ ਦਿੱਤਾ।''
ਸੱਚਾ ਸੌਦਾ ਕੈਨਟੀਨ, ਕੈਥਲ ਦੇ ਰਿਸਾਲ ਸਿੰਘ ਨੇ ਦੱਸਿਆ, 25 ਅਗਸਤ ਦੀ ਸਵੇਰ ਗੁਰੂ ਜੀ ਸਿਰਸਾ ਤੋਂ ਪੰਚਕੂਲਾ ਜਾਂਦੇ ਸਮੇਂ ਕਰੀਬ 30 ਮਿੰਟ ਰੁਕੇ ਸਨ। ਜਿਵੇਂ ਹੀ ਉਹ ਪੰਚਕੂਲਾ ਕੋਰਟ ਲਈ ਨਿਕਲੇ ਉਸ ਤੋਂ ਬਾਅਦ ਹੀ ਕੈਥਲ ਪੁਲਸ ਨੇ ਕੈਨਟੀਨ ਤੇ ਸਟੋਰ ਬੰਦ ਕਰਵਾ ਦਿੱਤਾ।'