ਵਿਜੇਪਾਲ ਬਰਾੜ
ਚੰਡੀਗੜ੍ਹ, 26 ਅਗਸਤ, 2017 : ਚੰਡੀਗੜ੍ਹ ਦੇ ਡੀ ਜੀ ਪੀ ਤੇਜਿੰਦਰ ਸਿੰਘ ਲੂਥਰਾ ਨੇ ਕਿਹਾ ਹੈ ਕਿ ਪੰਚਕੂਲਾ ਵਿਚ ਡੇਰਾ ਪ੍ਰੇਮੀਆਂ ਦੀ ਕੱਲ੍ਹ ਦੀ ਹਿੰਸਾ ਤੋਂ ਬਾਅਦ ਚੰਡੀਗੜ੍ਹ ਵਿਚ ਅਮਨ -ਅਮਾਨ ਹੈ ਅਤੇ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ . ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਚੰਡੀਗੜ੍ਹ ਦੇ ਸਕੂਲ ਕਾਲਜ ਖੋਲ੍ਹ ਦਿੱਤੇ ਜਾਣਗੇ ਪਰ ਅਜੇ ਹਫ਼ਤਾ ਭਰ ਸ਼ਹਿਰ ਵਿਚ ਨੀਮ ਫੌਜੀ ਦਸਤੇ ਵੀ ਤਾਇਨਾਤ ਰਹਿਣਗੇ ਅਤੇ ਹਨ ਵਾਂਗ ਚੌਕਸੀ ਅਤੇ ਸੁਰੱਖਿਆ ਕਾਇਮ ਰੱਖੀ ਜਾਵੇਗੀ .
ਅੱਜ ਇਥੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਲੂਥਰਾ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਡੇਰਾ ਸਮਰਥਕ ਕੋਈ ਗੜਬੜ ਨਹੀਂ ਕਰ ਰਹੇ ਅਤੇ ਪੁਲਿਸ ਦਾ ਸਾਥ ਦੇ ਰਹੇ ਹਨ