ਸੰਗਰੂਰ, 27 ਅਗਸਤ 2017 : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ 19086 ਆਫ਼ 2017 ਦੇ ਸਬੰਧ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵੱਲੋਂ 25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸਬੰਧੀ ਆਏ ਅਦਾਲਤੀ ਫੈਸਲੇ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਵੱਚ ਹੋਏ ਨੁਕਸਾਨ ਸਬੰਧੀ ਲੋਕਾਂ ਅਤੇ ਸੰਸਥਾਵਾਂ ਤੋਂ ਦਾਅਵੇ ਮੰਗੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਅਜਿਹੇ ਵਿਅਕਤੀਆਂ ਅਤੇ ਸੰਸਥਾਵਾਂ, ਜਿਨ੍ਹਾਂ ਦੀ ਜਾਇਦਾਦ ਨੂੰ ਇਨ੍ਹਾਂ ਹਿੰਸਕ ਘਟਨਾਵਾਂ ਕਾਰਨ ਨੁਕਸਾਨ ਪਹੁੰਚਿਆ ਹੈ, ਉਹ ਆਪਣੀਆਂ ਦਰਖਾਸਤਾਂ/ਕਲੇਮ ਵਿੱਚ ਜਾਇਦਾਦ ਦਾ ਵੇਰਵਾ, ਮਾਲਕੀ, ਅਨੁਮਾਨਤ ਕੀਮਤ, ਨੁਕਸਾਨ ਦੀ ਹੱਦ, ਵਿਅਕਤੀਆਂ ਦੇ ਨਾਂ/ਪਹਿਚਾਣ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ, ਪੁਲਿਸ ਰਿਪੋਰਟ (ਜੇ ਕੋਈ ਹੈ), ਫੋਟੋਆਂ ਤੇ ਹੋਰ ਕੋਈ ਸਬੂਤ, ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਇਹ ਨੁਕਸਾਨ ਸੀ.ਬੀ.ਆਈ ਅਦਾਲਤ ਦੇ ਉਕਤ ਫੈਸਲੇ ਦੇ ਨਤੀਜੇ ਵਜੋਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਦਰਖਾਸਤਾਂ/ਕਲੇਮ ਮਿਤੀ 31 ਅਗਸਤ ਬਾਅਦ ਦੁਪਹਿਰ 3 ਵਜੇ ਤੱਕ ਡਿਪਟੀ ਕਮਿਸ਼ਨਰ ਦਫ਼ਤਰ, ਸੰਗਰੂਰ ਵਿਖੇ ਦਿੱਤਾ ਜਾ ਸਕਦਾ ਹੈ।