ਸੀ.ਬੀ.ਆਈ. ਦੇ ਸਾਬਕਾ ਡੀ.ਆਈ.ਜੀ. ਐਮ ਨਰਾਇਣਨ
ਨਵੀਂ ਦਿੱਲੀ, 30 ਅਗਸਤ, 2017 : ਡੇਰਾ ਮੁਖੀ ਰਾਮ ਰਹੀਮ ਦੇ ਮਾਮਲੇ ਦੇ ਮੁੱਖ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਮਾਮਲੇ 'ਚ ਰਾਜਨੀਤਿਕ ਦਬਾਅ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੀ.ਬੀ.ਆਈ. ਦਾ ਖੁੱਲ੍ਹੀ ਜਾਂਚ ਕਰਨ 'ਚ ਸਮਰਥਨ ਕੀਤਾ ਸੀ | ਸੀ.ਬੀ.ਆਈ. ਦੇ ਸਾਬਕਾ ਡੀ.ਆਈ.ਜੀ. ਐਮ ਨਰਾਇਣਨ ਨੇ ਕਿਹਾ ਹੈ ਕਿ ਡੇਰਾ ਮੁਖੀ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ.ਬੀ.ਆਈ. ਦੇ ਨਾਲ ਖੜ੍ਹੇ ਰਹੇ ਤੇ ਸਾਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਸੀ | ਐਮ ਨਾਰਾਇਣਨ ਨੇ ਕਿਹਾ ਕਿ ਮੇਰੇ ਵੱਲੋਂ ਜੱਜ ਸਾਹਮਣੇ ਦੋਵਾਂ ਸਾਧਵੀਆਂ ਦੇ ਬਿਆਨ ਦਰਜ ਕਰਵਾਉਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਕਈ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਮੇਰੇ 'ਤੇ ਦਬਾਅ ਬਣਾਇਆ ਸੀ, ਪਰ ਮੈਂ ਇਸ ਦਬਾਅ ਅੱਗੇ ਝੁਕਿਆ ਨਹੀਂ | ਨਾਰਾਇਣਨ ਨੇ ਕਿਹਾ ਕਿ ਸੰਸਦ ਮੈਂਬਰਾਂ ਦੇ ਕਾਫੀ ਦਬਾਅ ਤੋਂ ਬਾਅਦ ਮਨਮੋਹਨ ਸਿੰਘ ਨੇ ਉਸ ਵੇਲੇ ਦੇ ਸੀ.ਬੀ.ਆਈ. ਮੁਖੀ ਵਿਜੇ ਸ਼ੰਕਰ ਨੂੰ ਆਪਣੇ ਦਫਤਰ 'ਚ ਤਲਬ ਕੀਤਾ ਸੀ, ਪਰ ਸਾਧਵੀਆਂ ਦੇ ਬਿਆਨ ਨੂੰ ਵੇਖ ਕੇ ਮਨਮੋਹਨ ਸਿੰਘ ਨੇ ਵੀ ਇਸ ਮਾਮਲੇ 'ਚ ਸੀ.ਬੀ.ਆਈ. ਦਾ ਸਮਰਥਨ ਕੀਤਾ ਸੀ |
ਖ਼ਬਰ http://www.news18.com ਮੁਤਾਬਕ
http://www.news18.com/news/india/manmohan-singh-had-backed-cbi-in-dera-chief-case-says-investigation-chief-1504379.html