ਸਿਰਸਾ, 1 ਸਤੰਬਰ, 2017 : ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇਨਸਨ ਨੇ ਸਪਸ਼ਟ ਕੀਤਾ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਤਾਂ ਕੋਈ ਵਾਰਸ ਚੁਣਿਆ ਗਿਆ ਹੈ . ਨਾ ਹੀ ਡੇਰਾ ਮੁਖੀ ਜਾਂ ਡੇਰਾ ਪ੍ਰਬੰਧਕਾਂ ਨੇ ਕੋਈ ਅਜਿਹੀ ਚੋਣ ਕੀਤੀ ਹੈ . ਉਨ੍ਹਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਡੇਰੇ ਵੱਲੋਂ ਡੇਰਾ ਮੁਖੀ ਨੂੰ ਸਜ਼ਾ ਦੇ ਖਿਲਾਫ ਕੋਈ ਜੇਲ੍ਹ ਭਰੋ ਅੰਦੋਲਨ ਨਹੀਂ ਕੀਤਾ ਜਾ ਰਿਹਾ . ਅਜਿਹੀਆਂ ਗੱਲਣ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਅਫ਼ਵਾਹਾਂ ਕਰਾਰ ਦਿੰਦੇ ਹੋਏ ਵਿਪਾਸਨਾ ਨੇ ਇਕ ਵੀਡਿਓ ਸੰਦੇਸ਼ ਵਿਚ ਡੇਰਾ ਪ੍ਰੇਮੀਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ। ਵਿਪਾਸਨਾ ਨੇ ਅਪੀਲ ਵਿਚ ਕਿਹਾ, "ਕੁਝ ਸ਼ਰਾਰਤੀ ਅਨਸਰ ਸੰਗਤਾਂ ਨੂੰ ਗੁਮਰਾਹ ਕਰਨ ਲਈ ਅਫਵਾਹਾਂ ਫੈਲਾ ਰਹੇ ਹਨ।" ਉਨ੍ਹਾਂ ਨੇ ਵੀਡੀਓ ਸੰਦੇਸ਼ ਵਿੱਚ ਕਿਹਾ, "ਕੁਝ ਸਮਾਜ ਵਿਰੋਧੀ ਲੋਕ 'ਜੇਲ ਭਰੋ ਅੰਦੋਲਨ' ਬਾਰੇ ਗੱਲ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਡੇਰੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਅਫਵਾਹਾਂ ਤੋਂ ਦੂਰ ਰਹਿਣ। " ਉਨ੍ਹਾਂ ਇਹ ਵੀ ਕਿਹਾ ਕਿ ਹੁਣ ਡੇਰੇ ਵਿਚ ਕੋਈ ਇਕੱਠ ਜਾਂ ਸਤਸੰਗ ਨਹੀਂ ਹੋ ਰਿਹਾ ਹੈ । ਉਨ੍ਹਾਂ ਕਿਹਾ, "ਹੁਣ ਡੇਰਾ ਸੱਚਾ ਸੌਦਾ ਹੈੱਡ ਕੁਆਰਟਰਾਂ ਵਿੱਚ ਕੋਈ ਵੀ ਇਕੱਠ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਉਨ੍ਹਾਂ ਦੇ ਘਰ ਰਹਿਣ ਲਈ ਰਹਿਣ ਕੀਤੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ.ਕਿ ਗੁਰੂ ਜੀ ਦੁਆਰਾ ਵਾਰਿਸ ਦੇ ਵਾਰਸ ਦੀ ਨਿਯੁਕਤੀ ਬਾਰੇ ਬਹੁਤ ਸਾਰੀਆਂ ਅਫਵਾਹਾਂ ਹਨ ਜੋ ਕਿ ਸਭ ਝੂਠ ਹਨ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।