ਵਿਜੇਪਾਲ ਬਰਾੜ
ਚੰਡੀਗੜ੍ਹ, 16 ਸਿਤੰਬਰ, 2017 : ਰਣਜੀਤ ਸਿੰਘ ਤੇ ਰਾਮਚੰਦਰ ਛਤਰਪਤੀ ਕਤਲ ਮਾਮਲੇ ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਪੰਚਕੂਲਾ ਕੋਰਟ ਵਿੱਚ ਅੱਜ ਸੁਣਵਾਈ ਹੋਈ ਹੈ । ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਚ ਸੁਣਵਾਈ ਪੂਰੀ ਹੋ ਗਈ ਹੈ ਤੇ ਿੲਸ ਮਾਮਲੇ ਚ' ਅਗਲੀ ਤਰੀਖ 18 ਸਿਤੰਬਰ ਤੈਅ ਕੀਤੀ ਗਈ ਹੈ ਜਦਕਿ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਇਵਰ ਖੱਟਾ ਸਿੰਘ ਵੱਲੋਂ ਗਵਾਹੀ ਦੇਣ ਲਈ ਨਵੀਂ ਅਰਜੀ ਲਗਾਏ ਜਾਣ ਤੋਂ ਬਾਅਦ ਿੲਸ ਮਾਮਲੇ ਤੇ ਸੁਣਵਾਈ ਹੁਣ 22 ਸਿਤੰਬਰ ਨੂੰ ਹੋਏਗੀ । ਅੱਜ ਦੀ ਸੁਣਵਾਈ ਮੌਕੇ ਰਾਮ ਰਹੀਮ ਵੀਡੀਓ ਕਾਨਫਰੰਸ ਦੇ ਜਰੀਏ ਕੋਰਟ ਵਿੱਚ ਪੇਸ਼ ਹੋਇਆ ਹੈ ਜਦਕਿ ਦੋਨਾਂ ਕਤਲਾਂ ਦੇ ਬਾਕੀ 7 ਦੋਸ਼ੀ ਕੋਰਟ ਵਿੱਚ ਹਾਜਿਰ ਹਨ । ਿੲਹਨਾਂ 7 ਦੋਸ਼ੀਆਂ ਵਿੱਚ ਰਣਜੀਤ ਸਿੰਘ ਕਤਲ ਮਾਮਲੇ ਿਵੱਚ ਕ੍ਰਿਸ਼ਨ ਲਾਲ, ਅਵਤਾਰ ਸਿੰਘ, ਜਸਬੀਰ ਸਬਦਿਲ ਤੇ ਿੲੰਦਰਸੈਨ ਨਾਮਜਦ ਹਨ ਅਤੇ ਰਾਮਚੰਦਰ ਛਤਰਪਤੀ ਦੇ ਮਾਮਲੇ ਚ' ਨਿਰਮਲ ਸਿੰਘ, ਕ੍ਰਿਸ਼ਨ ਲਾਲ ਤੇ ਕੁਲਦੀਪ ਪੇਸ਼ ਹੋਏ । ਕਤਲ ਦੇ ਿੲਹਨਾਂ ਮਾਮਲਿਆਂ ਦੀ ਸੁਣਵਾੲੀ ਮੌਕੇ ਸੀ.ਬੀ.ਆਈ. ਦੇ ਵਕੀਲ ਐਚ.ਪੀ.ਐਸ ਵਰਮਾ ਤੇ ਡੇਰਾ ਮੁਖੀ ਦੇ ਵਕੀਲ ਐਸ ਕੇ ਗਰਗ ਨਰਵਾਣਾ ਵਿਚਕਾਰ ਹੋਈ ।
ਕਤਲ ਦੇ ਮਾਮਲਿਅਾਂ ਦੀ ਸੁਣਵਾੲੀ ਦੌਰਾਨ ਿੲੱਕ ਦਿਲਚਸਪ ਮੋੜ ਿੲਹ ਅਾਿੲਅਾ ਕਿ ਗੁਰਮੀਤ ਰਾਮ ਰਹੀਮ ਦੇ ਸਾਬਕਾ ਡਰਾਿੲਵਰ ਖੱਟਾ ਸਿੰਘ ਨੇ ਅਾਪਣੀ ਗਵਾਹੀ ਦੇਣ ਲੲੀ ਮੁੜ ਅਰਜੀ ਲਗਾ ਦਿੱਤੀ ਜਿਸਦੇ ਲਈ ਅਦਾਲਤ ਨੇ 22 ਸਿਤੰਬਰ ਦੀ ਤਰੀਕ ਤੈਅ ਕੀਤੀ ਹੈ । 22 ਸਿਤੰਬਰ ਨੂੰ ਕੋਰਟ ਤੈਅ ਕਰੇਗੀ ਕਿ ਖੱਟਾ ਸਿੰਘ ਿੲਸ ਮਾਮਲੇ ਚ ਗਵਾਹੀ ਦੇ ਸਕੇਗਾ ਜਾਂ ਨਹੀਂ ।