ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 29 ਅਗਸਤ, 2017 : ਬੀਤੇਂ ਦਿਨੀਂ ਡੇਰਾ ਮੁਖੀ ਨੂੰ ਸੀਬੀਆਈ ਅਦਾਲਤ ਨੇ 20 ਸਾਲ ਦੀ ਸਜਾ ਸੁਣਾਕੇ ਜੇਲ੍ਹ ਭੇਜੇ ਜਾਣ ਉਪਰੰਤ ਫ਼ਰੀਦਕੋਟ ਪ੍ਰਸ਼ਾਸਨ ਨੇ ਚਾਰ ਦਿਨ੍ਹਾਂ ਤੋਂ ਲੱਗ ਰਹੇ ਕਰਫਿਊ ਨੂੰ ਹਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਲਗਾਤਾਰ 4 ਦਿਨ ਕਰਫ਼ਿਊ ਦੀ ਮਾਰ ਝੱਲਣ ਤੋਂ ਬਾਅਦ ਸੁੰਨਸਾਨ ਪਏ ਬਾਜ਼ਾਰਾਂ ਵਿਚ ਅੱਜ ਪੂਰੀ ਤਰ੍ਹਾਂ ਰੌਣਕ ਪਰਤ ਆਈ,ਸ਼ਹਿਰ ਦੇ ਵੱਖ-ਵੱਖ ਕਾਰੋਬਾਰੀ ਅਦਾਰਿਆਂ ਤੋਂ ਇਲਾਵਾ ਸਰਕਾਰੀ ਅਦਾਰੇ ਵੀ ਪੂਰੀ ਤਰ੍ਹਾਂ ਖੁੱਲ੍ਹ ਗਏ, ਜਿਸ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ,ਕਰਫ਼ਿਊ ਖੁੱਲ੍ਹਣ ਦਾ ਸਮਾਂ ਭਾਵੇਂ ਅੱਜ ਸਵੇਰੇ 8 ਵਜੇ ਦਾ ਸੀ ਪਰ .ਕਈ ਦਿਨਾਂ ਤੋਂ ਘਰਾਂ ਵਿਚ ਕੈਦ ਲੋਕ ਸਵੇਰੇ 6 ਵਜੇ ਹੀ ਘਰਾਂ ਤੋਂ ਬਾਹਰ ਆ ਗਏ ਹਾਲਾਤ ਆਮ ਵਾਂਗ ਹੋਣ ਕਾਰਨ ਅਤੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਜ਼ਿਆਦਾ ਸਖਤੀ ਨਹੀਂ ਕੀਤੀ ਗਈ,ਸ਼ਹਿਰ ਦੇ ਬੈਂਕ, ਡਾਕਘਰ, ਟੈਲੀਫੋਨ ਐਕਚੇਂਜ, ਬਿਜਲੀ ਦਫ਼ਤਰ, ਸਕੂਲ-ਕਾਲਜ ਅਤੇ ਹੋਰ ਸਰਕਾਰੀ ਅਦਾਰੇ ਵੀ ਖੁੱਲਗਏ,ਕਈ ਦਿਨ ਬੰਦ ਰਹਿਣ ਤੋਂ ਬਾਅਦ ਖੁੱਲ੍ਹੇ ਇੰਨਾਂ ਸਰਕਾਰੀ ਅਦਾਰਿਆਂ ਵਿਚ ਲੋਕਾਂ ਦੀ ਕਾਫ਼ੀ ਭੀੜ ਵੇਖਣ ਨੂੰ ਮਿਲੀ।
ਕਰਫ਼ਿਊ ਅਤੇ ਸਕੂਲ ਖੁੱਲ੍ਹਣ ਦੇ ਸਮੇਂ ਨੂੰ ਲੈ ਕੇ ਭੰਬਲਭੂਸਾ ਬਣਿਆ : ਪ੍ਰਸ਼ਾਸਨ ਵੱਲੋਂ ਜਾਰੀ ਸੂਚਨਾ ਅਨੁਸਾਰ ਕਰਫ਼ਿਊ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਦਾ ਸੀ ਅਤੇ ਸਕੂਲ ਖੁੱਲ੍ਹਣ ਦੀ ਹਦਾਇਤ ਕੀਤੀ ਗਈ ਸੀ ਪ੍ਰੰਤੂ ਲੋਕਾਂ ਵਿਚ ਇਸ ਨੂੰ ਲੈ ਕੇ ਕਾਫ਼ੀ ਭੰਬਲਭੂਸਾ ਬਣਿਆ ਰਿਹਾ,ਸਵੇਰੇ ਜਦ ਕੁੱਝ ਸਕੂਲ ਵੈਨ ਚਾਲਕ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਲਈ ਸ਼ਹਿਰ ਅੰਦਰ ਦਾਖਿਲ ਹੋਣ ਲੱਗੇ ਤਾਂ ਨਾਕਿਆਂ 'ਤੇ ਖੜ੍ਹੀ ਪੁਲਸ ਪਾਰਟੀ ਨੇ 8 ਵਜੇ ਤੱਕ ਕਰਫ਼ਿਊ ਲੱਗਾ ਹੋਣ ਕਾਰਨ ਅੰਦਰ ਦਾਖਲ ਨਹੀਂ ਹੋਣ ਦਿੱਤਾ,ਜਿਸ ਨੂੰ ਲੈ ਕੇ ਲੋਕਾਂ ਅਤੇ ਪੁਲਸ ਵਿਚ ਬਹਿਸ ਹੁੰਦੀ ਹੁੰਦੀ ਰਹਿ ਗਈ,ਇਸ ਦੌਰਾਨ ਜਦ ਪੱਤਰਕਾਰਾਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ 'ਤੇ ਪ੍ਰਸ਼ਾਸਨ ਵੱਲੋਂ ਤੁਰੰਤ ਕਰਫ਼ਿਊ ਖੋਲ੍ਹ ਦਿੱਤੇ ਜਾਣ ਸਬੰਧੀ ਮਨਿਆਦੀ ਕਰਵਾਈ ਗਈ।
ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਜਾਰੀ : ਭਾਵੇਂ ਇਲਾਕੇ ਅੰਦਰ ਇੰਨ੍ਹਾਂ ਦਿਨਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਅਦਾਲਤੀ ਫੈਸਲੇ ਤੋਂ ਬਾਅਦ ਵੀ ਪੂਰੀ ਤਰ੍ਹਾਂ ਸ਼ਾਂਤੀ ਬਣੀ ਰਹੀ ਫਿਰ ਵੀ ਪੁਲਸ ਵੱਲੋਂ ਲਗਾਤਾਰ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨਅੱਜ ਵੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਾਕਾਬੰਦੀ ਕਰਕੇ ਜਾਂਚ ਪੜਤਾਲ ਕੀਤੀ ਗਈ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ।