ਚੰਡੀਗੜ੍ਹ, 26 ਅਗਸਤ, 2017 : ਹਰਿਆਣਾ ਵਿਚ ਡੇਰਾ ਸੱਚਾ ਸੌਦਾ ਦੇ ਮੁੱਖੀ ਨੂੰ ਸੀ.ਬੀ.ਆਈ. ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਪੰਚਕੂਲਾ ਵਿਚ ਹੋਏ ਦੰਗੇ ਤੋਂ ਬਾਅਦ ਕਲ ਸ਼ਾਮ 6:30 ਵਜੇ ਤੋਂ ਬਾਅਦ ਪੰਚਕੂਲਾ ਤੇ ਹਰਿਆਣਾ ਦੇ ਹੋਰ ਕਿਸੇ ਵੀ ਹਿੱਸੇ ਵਿਚ ਕਾਨੂੰਨ ਤੇ ਵਿਵਸਥਾ ਨਾਲ ਸਬੰਧਤ ਕੋਈ ਵੀ ਘਟਨਾ ਅਜੇ ਤਕ ਨਹੀਂ ਹੋਈ ਹੈ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਣੀ ਹੋਈ ਹੈ।
ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ, ਪੁਲਿਸ ਡਾਇਰੈਕਟਰ ਜਰਨਲ ਬੀ.ਐਸ.ਸੰਧੂ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ।
ਮੁੱਖ ਸਕੱਤਰ ਨੇ ਦਸਿਆ ਕਿ ਪੰਚਕੂਲਾ ਵਿਚ ਹੋਏ ਦੰਗੇ ਵਿਚ 28 ਲੋਕਾਂ ਦੀ ਮੌਤ ਹੋਈ ਹੈ, ਜਿੰਨ੍ਹਾਂ ਵਿਚ 24 ਪੁਰਖ, 3 ਮਹਿਲਾਵਾਂ ਅਤੇ ਇਕ ਬੱਚਾ ਸ਼ਾਮਿਲ ਹੈ। ਇਸ ਤਰ੍ਹਾਂ ਸਿਰਸਾ ਵਿਚ ਵੀ ਤਿੰਨ ਲੋਕਾਂ ਦੀ ਮੌਤ ਹੋਈ ਹੈ। ਫੱਟੜਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦਸਿਆ ਕਿ ਇਸ ਘਟਨਾ ਵਿਚ 250 ਲੋਕ ਫੱਟੜ ਹੋਏ ਸਨ, ਜਿੰਨ੍ਹਾਂ ਵਿਚ 50 ਪੁਲਿਸ ਕਰਮਚਾਰੀ ਹਨ। ਉਨ੍ਹਾਂ ਦਸਿਆ ਕਿ 101 ਫੱਟੜ ਵਿਅਕਤੀਆਂ ਨੂੰ ਰੈਫਰ ਕੀਤਾ ਗਿਆ ਹੈ, ਜਦੋਂ ਕਿ 31 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ 61 ਵਿਅਕਤੀਆਂ ਦਾ ਇਲਾਜ ਚਲ ਰਿਹਾ ਹੈ, ਜਿੰਨ੍ਹਾਂ ਵਿਚ 6 ਪੁਲਿਸ ਕਰਚਮਾਰੀ ਵੀ ਹਨ। ਉਨ੍ਹਾਂ ਦਸਿਆ ਕਿ 24 ਵਿਅਕਤੀ ਪੰਜਾਬ ਤੋਂ ਹਨ, 22 ਹਰਿਆਣਾ ਤੋਂ ਹਨ, 4 ਰਾਜਸਥਾਨ ਅਤੇ 4 ਹੀ ਉੱਤਰ ਪ੍ਰਦੇਸ਼ ਦੇ ਹਨ। ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਨਾਲ ਇਕ ਵੀ ਵਿਅਕਤੀ ਪੰਚਕੂਲਾ ਦਾ ਲੋਕਲ ਵਾਸੀ ਨਹੀਂ ਹੈ। ਸ੍ਰੀ ਢੇਸੀ ਨੇ ਦਸਿਆ ਕਿ ਮੌਤ ਹੋਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਮੌਜ਼ੂਦਾ ਵਿਚ ਪੋਸਟਮਾਰਟਮ ਦੀ ਕਾਰਵਾਈ ਚਲ ਰਹੀ ਹੈ।
ਉਨ੍ਹਾਂ ਦਸਿਆ ਕਿ ਪੰਚਕੂਲਾ ਦੇ ਘਟਨਾ ਦੌਰਾਨ 28 ਵਾਹਨਾਂ ਨੂੰ ਜਲਾਇਆ ਗਿਆ ਹੈ, ਜਿਸ ਵਿਚ ਸਰਕਾਰੀ ਵਾਹਨ ਵੀ ਸ਼ਾਮਿਲ ਹੈ। ਇਸ ਤਰ੍ਹਾਂ, ਦੋ ਸਰਕਾਰੀ ਭਵਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਵਿਚ ਆਮਦਨ ਟੈਕਸ ਭਵਨ ਅਤੇ ਹਰਿਆਣਾ ਦਾ ਹਾਰਟ੍ਰੋਨ ਦਫਤਰ ਸ਼ਾਮਿਲ ਹੈ। ਉਨ੍ਹਾਂ ਦਸਿਆ ਕਿ 6 ਨਿੱਜੀ ਦੁਕਾਨਾਂ ਨੂੰ ਵੀ ਜਲਾਇਆ ਗਿਆ ਹੈ ਅਤੇ ਦੋ ਸਟ੍ਰਕਚਰ ਵੀ ਜਲਾਏ ਗਏ ਹਨ, ਜਿੰਨ੍ਹਾਂ ਵਿਚ ਇਕ ਪਾਰਕ ਅਤੇ ਇਕ ਐਚ.ਡੀ.ਐਫ.ਸੀ. ਬੈਂਕ ਦਾ ਏ.ਟੀ.ਐਮ. ਸ਼ਾਮਿਲ ਹੈ। ਉਨ੍ਹਾਂ ਦਸਿਆ ਕਿ ਕਲ ਦੁਪਹਿਰ ਇਹ ਘਟਨਾ 3:30 ਵਜੇ ਸ਼ੁਰੂ ਹੋਇਆ ਅਤੇ 6:30 ਵਜੇ ਨਾਲ 7:00 ਵਜੇ ਵਿਚਕਾਰ ਸਾਰੀ ਸਥਿਤੀ 'ਤੇ ਕੰਟ੍ਰੋਲ ਕਰ ਲਿਆ ਗਿਆ ਸੀ।
ਮੁੱਖ ਸਕੱਤਰ ਦਸਿਆ ਕਿ ਇਸ ਘਟਨਾ ਨੂੰ ਲੈ ਕੇ 8 ਵੱਖ-ਵੱਖ ਤਰ੍ਹਾਂ ਦੀ ਆਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ 524 ਲੋਕਾਂ ਨੂੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਇਕ ਵਿਸ਼ੇਸ਼ ਪੋਟਰਲ ਬਣਾਇਆ ਜਾ ਰਿਹਾ ਹੈ, ਜਿੰਨ੍ਹਾਂ ਵਿਚ ਮੀਡਿਆ ਜਾਂ ਨਿਜੀ ਲੋਕਾਂ ਵੱਲੋਂ ਆਪਣੇ ਨੁਕਸਾਨ ਦਾ ਦਾਅਵਾ ਕੀਤਾ ਜਾ ਸਕੇਗਾ ਅਤੇ ਅਜਿਹੇ ਲੋਕਾਂ ਨੂੰ ਸੌ ਫੀਸਦੀ ਮੁਆਵਜਾ ਦਿੱਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਸਰਾਕਰ ਨੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ 101 ਪੈਰਾਮਿਲਟਰੀ ਕੰਪਨੀਆਂ ਨੂੰ ਤੈਨਾਤ ਕੀਤਾ ਹੈ, ਜਦੋਂ ਕਿ ਸੈਨਾ ਦੇ 10 ਕਾਲਮ ਵੀ ਤੈਨਾਤ ਹਨ, ਜਿੰਨ੍ਹਾਂ ਵਿਚ 6 ਕਾਲਮ ਪੰਚਕੂਲਾ ਵਿਚ ਅਤੇ 4 ਕਾਲਮ ਸਿਰਸਾ ਵਿਚ ਤੈਨਾਤ ਹੈ। ਸਿਰਸਾ ਸਥਿਤੀ ਡੇਰੇ ਅੰਦਰ ਸੈਨਾ ਦੇ ਜਾਣ ਦੇ ਸਬੰਧ ਵਿਚ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿਰਸਾ ਵਿਚ ਡੇਰੇ ਦੇ ਬਾਹਰ ਦੇ ਖੇਤਰ ਵਿਚ ਸੈਨਾ ਅਤੇ ਪੈਰਾਮਿਲਟਰੀ ਦੇ ਜਵਾਨਾਂ ਦੀ ਗਸ਼ਤ ਹੈ ਤਾਂ ਜੋ ਸਥਿਤੀ ਨੂੰ ਕਾਬੂ ਤੇ ਸੁਰੱਖਿਆ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜੇ ਤਕ ਡੇਰੇ ਵਿਚ ਕੋਈ ਅੰਦਰ ਨਹੀਂ ਗਿਆ ਹੈ।
ਮੁੱਖ ਸਕੱਤਰ ਨੇ ਦਸਿਆ ਕਿ ਆਪਰੇਸ਼ਨ ਦੌਰਾਨ ਡੇਰੇ ਨਾਲ ਸਬੰਧਤ ਇਕ ਵਾਹਨ ਤੋਂ ਇਕ ਏ.ਕੇ. 47 ਰਾਇਫਲ, ਇਕ ਮਾਊਜਰ ਜਬਤ ਕੀਤਾ ਹੈ, ਜਦੋਂ ਕਿ ਦੂਜੇ ਇਕ ਹੋਰ ਵਾਹਨ ਤੋਂ ਦੋ ਰਾਇਫਲ ਅਤੇ 5 ਪਿਸਤੌਲ ਜਬਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਡੇਰਾ ਸਮਰਥਕਾਂ ਦੇ ਵਿਰੁੱਧ ਦੇਸ਼ਦੋਹਰ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਡੇਰਾ ਮੁੱਖੀ ਨੂੰ ਜੇਲ੍ਹ ਵਿਚ ਵੀ.ਆਈ.ਪੀ. ਟ੍ਰੀਟਮੈਂਟ ਦੇ ਸਬੰਧ ਵਿਚ ਉਨ੍ਹਾਂ ਦਸਿਆ ਕਿ ਡੇਰਾ ਮੁੱਖੀ ਨੁੰ ਕੋਈ ਵੀ.ਆਈ.ਪੀ. ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸੁਰੱਖਆ ਕਾਰਣਾਂ ਕਰਕੇ ਹੈਲੀਕਾਪਟਰ ਤੋਂ ਸੁਨਾਰਿਆ ਸਥਿਤੀ ਰੋਹਤਕ ਜੇਲ੍ਹ ਵਿਚ ਲੈ ਜਾਇਆ ਗਿਆ ਹੈ। ਡੇਰਾ ਮੁੱਖੀ ਦੇ ਨਾਲ ਆਮ ਕੈਦਿਆਂ ਦੀ ਤਰ੍ਹਾਂ ਵਿਹਾਰ ਕੀਤਾ ਜਾ ਰਿਹਾ ਹੈ ਅਤੇ ਆਮ ਕੈਦਿਆਂ ਦੀ ਤਰ੍ਹਾਂ ਹੀ ਖਾਣਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਡੇਰਾ ਮੁੱਖੀ ਦੀ ਜੈਡ ਪਲਸ ਸੁਰੱਖਿਆ ਖਤਮ ਹੋ ਗਈ ਹੈ।
ਇਕ ਹੋਰ ਸੁਆਲ ਦੇ ਜਵਾਬ ਵਿਚ ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਥਾਏ ਰੱਖਣ ਦਾ ਇਕ ਤਰੀਕਾ ਹੁੰਦਾ ਹੈ ਅਤੇ ਜੇਕਰ ਕਾਨੂੰਨ ਵਿਵਸਕਾ ਬਣਾਏ ਰੱਖਣ ਵਿਚ ਕਿਸੇ ਵੀ ਅਧਿਕਾਰੀ ਦੀ ਕੋਈ ਕੋਤਸਾਹੀ ਪਾਈ ਗਈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਡੇਰਾ ਮੁੱਖੀ ਦੀ ਸੰਪਤੀ ਨੂੰ ਅਟੈਚ ਕਰਨ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਸਕੱਤਰ ਨੇ ਕਿਹਾ ਕਿ ਅਦਾਲਤ ਨੇ ਡੇਰਾ ਦੇ ਵਕੀਲ ਨੂੰ ਕਿਹਾ ਹੈ ਕਿ ਉਹ ਡੇਰੇ ਨਾਲ ਸਬੰਧਤ ਸੰਪਤੀ ਦਾ ਵੇਰਵਾ ਪੇਸ਼ ਕਰਨ।
ਇਕ ਹੋਰ ਸੁਆਲ ਦੇ ਜਵਾਬ ਵਿਚ ਪੁਲਿਸ ਡਾਇਰੈਕਟਰ ਜਰਨਲ ਨੇ ਦਸਿਆ ਕਿ ਡੇਰਾ ਮੁੱਖੀ ਸਿਰਸਾ ਤੋਂ ਪੰਚਕੂਲਾ ਆਪਣੀ ਮਰਜੀ ਨਾਲ ਆਪਣੀ ਗੱਡੀਆਂ ਵਿਚ ਆਏ ਅਤੇ ਅਦਾਲਤ ਕੰਪਲੈਕਸ ਵਿਚ ਸਿਰਫ 5 ਗੱਡੀਆਂ ਨੂੰ ਹੀ ਜਾਣ ਦੀ ਇਜਾਜਤ ਸੀ। ਉਨ੍ਹਾਂ ਦਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਡੇਰਾ ਮੁੱਖੀ ਨੂੰ ਹੈਲੀਕਾਪਟਰ ਤੋਂ ਰੋਹਤਕ ਵਿਚ ਲੈ ਜਾਇਆ ਗਿਆ।
ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੌਰਾਨ ਪੁਲਿਸ ਸੱਭ ਤੋਂ ਪਹਿਲਾਂ ਅੰਝੂ ਗੈਸ ਛੱਡਦੀ ਹੈ, ਉਸ ਤੋਂ ਬਾਅਦ ਲਾਠੀਚਾਰਜ ਕਰਦੀ ਹੈ ਅਤੇ ਅੱਗ ਲਗਾਉਣ ਸ਼ੁਰੂ ਹੋ ਜਾਵੇ ਤਾਂ ਫਾਇਰਿੰਗ ਕੀਤੀ ਜਾਂਦੀ ਹੈ। ਪੁਲਿਸ ਡਾਇਰੈਕਟਰ ਜਰਨਲ ਨੇ ਕਿਹਾ ਕਿ ਉਨ੍ਹਾਂ ਨੇ ਖੁੁਦ ਇਸ ਆਪਰੇਸ਼ਨ ਵਿਚ ਲੀਡ ਕੀਤਾ ਅਤੇ ਕਈ ਵਾਰ ਅਜਿਹੀ ਘਟਨਾ ਦੌਰਾਨ ਪੁਲਿਸ ਦੀ ਟੁਕੜੀ ਨੂੰ ਪਿੱਛੇ ਵੀ ਹੱਟਣਾ ਪੈਂਦਾ ਹੈ ਅਤੇ ਮੁੜ ਰੀਕਨੈਕਟ ਹੋ ਕੇ ਭੀੜ ਨੂੰ ਭੱਜਾਇਆ ਜਾਂਦਾ ਹੈ।
ਗੁਮਦਸ਼ ਨਾਲ ਸਬੰਧਤ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਪੁਲਿਸ ਡਾਇਰੈਕਟਰ ਜਰਨਲ ਨੇ ਦਸਿਆ ਕਿ ਅਜੇ ਤਕ ਪੰਚਕੂਲਾ ਦੇ ਪੁਲਿਸ ਥਾਣਿਆਂ ਵਿਚ ਕਿਸੇ ਵੀ ਤਰ੍ਹਾਂ ਦੀ ਗੁਮਸ਼ੁਦਾ ਦੀ ਰਿਪੋਰਟ ਦਰਜ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੌਰਾਨ ਸੈਨਾ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 28 ਅਗਸਤ ਨੂੰ ਦਿੱਤੇ ਜਾਣ ਵਾਲੇ ਫੈਸਲੇ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਲ੍ਹਾਂ ਦਸਿਅ ਕਿ ਸਿਰਸਾ ਵਿਚ ਪੂਰੀ ਗਿਣਤੀ ਵਿਚ ਸੁਰੱਖਿਆ ਫੋਰਸ ਹੈ ਅਤੇ ਡੇਰੇ ਵਿਚ ਕੁਝ ਲੋਕ ਹਨ, ਜੋ ਨਿਕਲਨਾ ਚਾਹੁੰਦੇ ਹਨ, ਲੇਕਿਨ ਕਰਫਿਊ ਅਤੇ ਮਾਹੌਲ ਖਰਾਬ ਹੋਣ ਕਾਰਣ ਉਨ੍ਹਾਂ ਤੋਂ ਨਿਕਲਿਆ ਨਹੀਂ ਜਾ ਰਿਹਾ ਹੈ ਅਤੇ ਸਮੇਂ ਆਉਣ 'ਤੇ ਕੱਢ ਦਿੱਤਾ ਜਾਵੇਗਾ।
ਹਰਿਆਣਾ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਕਿਹਾ ਕਿ ਕਲ ਦੀ ਘਟਨਾ ਨੂੰ 3 ਘੰਟੇ ਦੇ ਅੰਦਰ ਕਾਬੂ ਕਰ ਲਿਆ ਗਿਆ, ਵਰਨ ਗੰਭੀਰ ਨਤੀਜੇ ਹੋ ਸਕਦੇ ਹਨ ਅਤੇ ਇਸ ਤੋਂ ਵੱਧ ਹਿੰਸਕ ਘਟਨਾਵਾਂ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਪੁਲਿਸ, ਸੈਨਾ ਅਤੇ ਪੈਰਾਮਿਲਟਰੀ ਦੇ ਜਵਾਨਾਂ ਨੇ ਪੰਚਕੂਲਾ ਤੋਂ 6 ਵਜੇ ਤਕ ਦੰਗਾਇਆਂ ਨੂੰ ਬਾਹਰ ਕੱਢ ਦਿੱਤਾ ਸੀ ਵਰਨਾ ਇਹ ਲੋਕ ਦੇ ਮਕਾਨਾਂ ਅੰਦਰ ਘੁਸ ਸਕਦੇ ਸਨ, ਚੰਡੀਗੜ੍ਹ ਵੱਲੋਂ ਆ ਸਕਦੇ ਸਨ ਅਤੇ ਨੁਕਸਾਨ ਪੁੱਜ ਸਕਦਾ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ 61 ਨਾਕੇ ਲਗਾਏ ਗਏ ਸਨ ਅਤੇ ਵਾਹਨਾਂ ਦੀ ਸਖਤ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਭਾਵੀ ਕਾਰਵਾਈ ਕੀਤੀ ਹੈ।