ਵਿਜੇਪਾਲ ਬਰਾੜ
ਚੰਡੀਗੜ੍ਹ, 28 ਅਗਸਤ, 2017 : ਬਲਾਤਕਾਰ ਦੇ ਦੋਹਾਂ ਮਾਮਲਿਆਂ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 10-10 ਸਾਲ ਸਖਤ ਕੈਦ ਦੀ ਸਜ਼ਾ ਹੋਈ ਹੈ ਅਤੇ ਇਹ ਦੋਵੇਂ ਸਜ਼ਾਵਾਂ ਵੱਖੋ ਵੱਖਰੀਆਂ ਚੱਲਣਗੀਆਂ, ਯਾਨੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਜੇਲ੍ਹ 'ਚ ਰਹਿਣਾ ਪਏਗਾ । ਰਾਮ ਰਹੀਮ ਦੇ ਵਕੀਲ ਐਸ ਕੇ ਗਰਗ ਨੇ ਦੱਸਿਆ ਕਿ ਅਦਾਲਤ ਨੇ ਦੋਹਾਂ ਲੜਕੀਆਂ ਦੇ ਬਲਾਤਕਾਰ ਦੇ ਕੇਸਾਂ ਦੇ ਸਬੰਧ ਵਿੱਚ ਵੱਖ-ਵੱਖ ਫੈਸਲੇ ਦਿੱਤੇ ਹਨ ਤੇ ਦੋਹਾਂ ਕੇਸਾਂ ਵਿੱਚ 10-10 ਸਾਲ ਦੀ ਸਜ਼ਾ ਦੇ ਨਾਲ-ਨਾਲ 15-15 ਲੱਖ ਜੁਰਮਾਨਾ ਵੀ ਕੀਤਾ ਹੈ ਜਿੰਨਾਂ ਵਿੱਚੋਂ 14-14 ਲੱਖ ਮੁਆਵਜਾ ਦੋਹਾਂ ਲੜਕੀਆਂ ਨੂੰ ਮਿਲੇਗਾ । ਮਾਮਲੇ ਦੀ ਸੁਣਵਾਈ ਦੌਰਾਨ ਬਹਿਸ ਇਸ ਗੱਲ 'ਤੇ ਚਲਦੀ ਰਹੀ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਜਾਂ ਵੱਖੋ-ਵੱਖ, ਜਿਸ ਤੋਂ ਬਾਅਦ ਜੱਜ ਨੇ ਦੋਵੇਂ ਸਜ਼ਾਵਾਂ ਵੱਖੋ-ਵੱਖ ਚਲਾਉਣ ਦਾ ਫੈਸਲਾ ਦਿੱਤਾ ।