ਨਵੀਂ ਦਿੱਲੀ, 2 ਸਤੰਬਰ, 2017 : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ, ਸਾਧਵੀ ਨਾਲ ਰੇਪ ਕਰਨ ਦੇ ਮਾਮਲੇ 'ਚ ਰੋਹਤਕ ਜੇਲ 'ਚ ਬੰਦ ਹੈ। ਉਸ ਨੂੰ ਸੀ. ਬੀ. ਆਈ. ਦੀ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਸੀ. ਬੀ. ਆਈ. ਕੋਰਟ ਦੇ ਫੈਸਲੇ ਤੋਂ ਬਾਅਦ ਰਾਮ ਰਹੀਮ ਨੂੰ ਸਿਨੇ ਐਂਡ ਟੀ. ਵੀ. ਆਰਟਿਸਟ ਐਸੋਸੀਏਸ਼ਨ (CINTAA) ਨੇ ਵੀ ਝਟਕਾ ਦਿੱਤਾ ਹੈ। ਐਸੋਸੀਏਸ਼ਨ ਨੇ ਰਾਮ ਰਹੀਮ ਦੇ ਵਰਕ ਪਰਮਿਟ ਨੂੰ ਰੱਦ ਕਰ ਦਿੱਤਾ ਹੈ। ਉਸ ਦੇ ਅਪਰਾਧੀ ਹੋਣ ਕਾਰਨ ਅਜਿਹਾ ਕੀਤਾ ਗਿਆ ਹੈ। ਦੱਸ ਦੇਈਏ ਕੀ ਰਾਮ ਰਹੀਮ ਦੇ ਕੋਲ ਕਾਫੀ ਸਮੇਂ ਤੋਂ CINTAA ਦੀ ਮੈਂਬਰਸ਼ਿਪ ਸੀ।
CINTAA ਤੋਂ ਇਲਾਵਾ IFTDA ਯਾਨੀ ਇੰਡੀਅਨ ਫਿਲਮ ਐਂਡ ਟੇਲੀਵਿਜ਼ਨ ਡਾਇਰੈਕਟਰਸ ਐਸੋਸੀਏਸ਼ਨ ਨੇ ਵੀ ਕੜੀ ਕਾਰਵਾਈ ਕਰਦੇ ਹੋਏ ਉਸ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ। IFTDA ਨੇ ਨਾ ਸਿਰਫ ਰਾਮ ਰਹੀਮ ਸਗੋਂ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾ ਦੀ ਵੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਹਨੀਪ੍ਰੀਤ ਵੀ IFTDA ਦੀ ਮੈਂਬਰਸ਼ਿਪ ਸੀ ਤੇ ਰਾਮ ਰਹੀਮ ਦੀਆਂ ਫਿਲਮਾਂ 'ਚ ਨਿਰਦੇਸ਼ਨ ਦਾ ਕੰਮ ਕਰ ਚੁੱਕੀ ਹੈ।
ਸਜ਼ਾ ਤੋਂ ਬਾਅਦ ਰਾਮ ਰਹੀਮ ਲਈ ਹਰ ਪਾਸਿਓ ਦਰਵਾਜੇ ਬੰਦ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾ ਟਵਿਟਰ ਭਾਰਤ ਨੇ ਰਾਮ ਰਹੀਮ ਦੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਰੋਕ ਲਾ ਦਿੱਤੀ ਹੈ। ਬਲਿਊ ਟਿਕ ਸਮੇਤ ਰਾਮ ਰਹੀਮ ਦੇ ਟਵਿਟਰ 'ਤੇ ਹੁਣ ਤੱਕ ਲਗਭਗ 3 ਮਿਲੀਅਨ ਫਾਲੋਅਰਸ ਸਨ। ਅਕਾਊਂਟ 'ਤੇ ਰੋਕ ਲਾਉਣ ਤੋਂ ਬਾਅਦ ਉਸ ਦੇ ਸਮਰਥਕ ਟਵਿਟਰ 'ਤੇ ਕੋਈ ਜਾਣਕਾਰੀ ਨਹੀਂ ਪਾ ਸਕਣਗੇ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ 4 ਹੋਰ ਟਵਿਟਰ ਅਕਾਊਂਟਸ ਨੂੰ ਵੀ ਬਲਾਕ (ਰੱਦ) ਕਰ ਦਿੱਤਾ ਗਿਆ ਹੈ।