← ਪਿਛੇ ਪਰਤੋ
ਚੰਡੀਗੜ੍ਹ, 25 ਸਿਤੰਬਰ, 2017 ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਹਰਿਆਣਾ ਪੁਲਿਸ ਦੇ ਕੇਸ ਸਬੰਧੀ ਅਦਾਲਤ ਵਿਚ ਆਤਮ ਸਮਰਪਣ ਕਰਨਾ ਚਾਹੁੰਦੀ ਹੈ ਤੇ ਿੲਸਦਾ ਰਸਤਾ ਲੱਭਣ ਲਈ ਹਨੀਪ੍ਰੀਤ ਨੇ ਦਿੱਲੀ ਹਾਈਕੋਰਟ ਦਾ ਸਹਾਰਾ ਲਿਆ ਹੈ । ਹਨੀਪ੍ਰੀਤ ਇੰਸਾਂ ਵੱਲੋਂ ਦਿੱਲੀ ਹਾਈਕੋਰਟ ਵਿੱਚ ਹਨੀਪ੍ਰੀਤ ਤਨੇਜਾ ਦੇ ਨਾਮ ਤੋਂ ਅਗਾਂਊ ਜਮਾਨਤ ਦੀ ਅਰਜੀ ਦਾਖਿਲ ਕੀਤੀ ਗਈ ਹੈ ਜਿਸ ਵਿੱਚ ਿੲਹ ਬੇਨਤੀ ਕੀਤੀ ਗਈ ਹੈ ਕਿ ਅਦਾਲਤ ਉਸਨੂੰ 3 ਹਫਤਿਆਂ ਦੀ ਟਾਂਜ਼ਿਟ ਅਗਾਂਊ ਜਮਾਨਤ ਦੇਵੇ ਤਾਂ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜ਼ਮਾਨਤ ਦੀ ਅਰਜ਼ੀ ਦਾਇਰ ਅਦਾਲਤ ਅੱਗੇ ਪੇਸ਼ ਹੋਣ ਤੋਂ ਪਹਿਲਾਂ ਉਸਨੂੰ ਗ੍ਰਿਫਤਾਰ ਨਾਂ ਕੀਤਾ ਜਾ ਸਕੇ । ਹਨੀਪ੍ਰੀਤ ਦੀ ਅਰਜ਼ੀ ਤੇ ਦਿੱਲੀ ਹਾਈਕੋਰਟ ਵਿੱਚ ਮੰਗਲਵਾਰ ਨੂੰ ਸੁਣਵਾਈ ਹੋਣ ਦੀ ਉਮੀਦ ਹੈ ਕਿਉਂਕਿ ਬੁੱਧਵਾਰ ਤੋਂ ਬਾਅਦ ਕੋਰਟ ਵਿੱਚ ਛੁੱਟੀਆਂ ਨੇ । ਜੇਕਰ ਦਿੱਲੀ ਹਾਈਕੋਰਟ ਹਨੀਪ੍ਰੀਤ ਦੀ ਅਰਜੀ ਨੂੰ ਮੰਜੂਰ ਕਰ ਲੈਂਦੀ ਹੈ ਤਾਂ ਹੋ ਸਕਦਾ ਉਸਨੂੰ ਕੁਝ ਦਿਨਾਂ ਦੀ ਟ੍ਰਾਂਜ਼ਿਟ ਬੇਲ ਮਿਲ ਜਾਵੇ ਤੇ ਫਿਰ ਹਨੀਪ੍ਰੀਤ ਦੀ ਅਰਜੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ । ਹਾਲਾਂਕਿ ਿੲਹ ਵੀ ਉਮੀਦ ਹੈ ਕਿ ਦਿੱਲੀ ਹਾਈਕੋਰਟ ਹਨੀਪ੍ਰੀਤ ਨੂੰ ਪਹਿਲਾਂ ਆਤਮ ਸਮਰਪਣ ਲਈ ਕਹਿ ਸਕਦੀ ਹੈ ਜਿਸਤੋਂ ਬਾਅਦ ਹਨੀਪ੍ਰੀਤ ਰੈਗੁਲਰ ਬੇਲ ਲਈ ਅਪਲਾਈ ਕਰ ਸਕਦੀ ਹੈ । ਹਨੀਪ੍ਰੀਤ ਬਾਰੇ ਕਿਆਸ ਅਰਾਈਆਂ ਲੱਗ ਰਹੀਆਂ ਸਨ ਕਿ ਉਹ ਵਿਦੇਸ਼ ਦੌੜ ਗਈ ਹੈ ਪਰ ਦਿੱਲੀ ਹਾਈਕੋਰਟ ਵਿੱਚ ਲੱਗੀ ਿੲਸ ਅਰਜੀ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਹਨੀਪ੍ਰੀਤ ਦੇਸ਼ ਵਿੱਚ ਹੀ ਹੈ ।
Total Responses : 265