ਚੰਡੀਗੜ੍ਹ, 26 ਅਗਸਤ, 2017 : ਹਰਿਆਣਾ ਸਰਕਾਰ ਨੇ ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁੱਖੀ ਦੇ ਸਬੰਧ ਵਿਚ ਦਿੱਤੇ ਗਏ ਫੈਸਲੇ ਤੋਂ ਬਾਅਦ ਹੋਈ ਘਟਨਾ ਦੌਰਾਨ ਜਿੰਨ੍ਹਾਂ ਲੋਕਾਂ ਦੀ ਸੰਪਤੀਆਂ/ਗੱਡੀਆਂ ਆਦਿ ਨੂੰ ਅੱਗ ਲਗਾਉਣ ਜਾਂ ਤੋੜ ਫੋੜ ਕਾਰਣ ਜੋ ਨੁਕਸਾਨ ਹੋਇਆ, ਉਸ ਦੀ ਭਰਪਾਈ ਲਈ ਮੁਆਵਜਾ ਦੇਣ ਦਾ ਫੈਸਲਾ ਕੀਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਅਜਿਹੇ ਵਿਅਕਤੀਆਂ/ਸੰਪਤੀ ਮਾਲਕਾਂ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਿਤ ਪ੍ਰੋਫੋਰਮਾ ਜੋ ਕਿ ਵੈਬਸਾਈਟ www.haryana.gov.in 'ਤੇ ਉਪਲੱਬਧ ਹੈ, ਦੇ ਅਨੁਸਾਰ ਆਪਣੇ ਨੁਕਸਾਨ ਦਾ ਵੇਰਵਾ ਆਨਲਾਈਨ ਜਾਂ ਸਬੰਧਤ ਨਗਰ ਨਿਗਮ/ਨਗਰ ਪਰਿਸ਼ਦ ਦੇ ਦਫਤਰ ਵਿਚ ਆਪਣਾ ਬਿਨੈ ਜਮ੍ਹਾਂ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ, ਸਬੰਧਤ ਨਗਰ ਨਿਗਮ/ਨਗਰਬ ਪਰਿਸ਼ਦ ਦੇ ਦਫਤਰ ਵਿਚ ਬਿਨੈ/ਦਾਅਵਾ ਪ੍ਰੋਫੋਰਮਾ ਪ੍ਰਾਪਤ ਕਰਨ ਤੇ ਪੂਰਾ ਕਰਨ ਲਈ ਵੱਖ ਤੋਂ ਇਕ ਸੈਲ/ਬੂਥ ਵੀ ਸਥਾਪਿਤ ਕੀਤਾ ਹੈ, ਜਿੱਥੇ ਨਿੱਜੀ ਤੌਰ 'ਤੇ ਦਾਅਵੇ ਜਮ੍ਹਾਂ ਕਰਵਾਏ ਜਾ ਸਕਦੇ ਹਨ।