← ਪਿਛੇ ਪਰਤੋ
ਪੰਚਕੂਲਾ, 25 ਅਗਸਤ, 2017 : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੰਚਕੂਲਾ ਵਿਖੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪਹੁੰਚ ਚੁੱਕੇ ਹਨ। ਕੁਝ ਹੀ ਸਮੇਂ ਵਿਚ ਅਦਾਲਤ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਦੀ ਸੁਣਵਾਈ 'ਤੇ ਵੱਡਾ ਫੈਸਲਾ ਸੁਣਾ ਸਕਦੀ ਹੈ ਜਿਸ ਦੇ ਚੱਲਦੇ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਡੇਰਾ ਮੁਖੀ ਕਾਲਕਾ ਵਾਲੇ ਮਾਰਗ ਰਾਹੀਂ ਪੰਚਕੂਲਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਮਿਲੀ ਜਾਣਕਾਰੀ ਮੁਤਾਬਕ 500 ਗੱਡੀਆਂ ਦੇ ਵੱਡੇ ਕਾਫਲੇ ਰਾਹੀਂ ਪੇਸ਼ੀ ਲਈ ਰਵਾਨਾ ਹੋਏ ਡੇਰਾ ਮੁਖੀ ਦੀਆਂ ਸਿਰਫ ਪੰਜ ਗੱਡੀਆਂ ਨੂੰ ਹੀ ਕੋਰਟ ਕੰਪਲੈਕਸ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ 'ਚੋਂ ਭਾਰੀ ਸੁਰੱਖਿਆ ਰਾਹੀਂ ਦੋ ਗੱਡੀਆਂ ਨੂੰ ਹੀ ਕੋਰਟ ਵਿਚ ਪਹੁੰਚਾਇਆ ਗਿਆ ਹੈ।
Total Responses : 265