ਪਟਿਆਲਾ, 27 ਅਗਸਤ 2017: ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਆਖਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 19086 ਆਫ 2017 ਵਿੱਚ ਦਿੱਤੇ ਹੁਕਮਾਂ ਅਨੁਸਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਸਬੰਧੀ 25 ਅਗਸਤ, 2017 ਨੂੰ ਆਏ ਫੈਸਲੇ ਤੋਂ ਬਾਅਦ ਹੋਈ ਹਿੰਸਾ ਦੌਰਾਨ ਜੇਕਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਜਾਂ ਸੰਸਥਾ ਜਾਂ ਆਮ ਲੋਕਾਂ ਦਾ ਵੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੈ ਤਾਂ ਉਹ ਆਪਣੇ ਸਬੰਧਤ ਖੇਤਰ ਦੇ ਉਪ ਮੰਡਲ ਮੈਜਿਸਟਰੇਟ ਦਫ਼ਤਰ ਕੋਲ ਇੱਕ ਹਫ਼ਤੇ ਦੇ ਵਿਚ ਵਿਚ ਭਾਵ 3 ਸਤੰਬਰ 2017 ਤੱਕ ਆਪਣੇ ਦਾਅਵੇ ਪੇਸ਼ ਕਰ ਸਕਦਾ ਹੈ।
ਸ਼੍ਰੀ ਕੁਮਾਰ ਅਮਿਤ ਨੇ ਆਖਿਆ ਕਿ ਕਿਸੇ ਵੀ ਹੋਰ ਜਾਣਕਾਰੀ ਲਈ ਐਸ.ਡੀ.ਐਮ ਦਫ਼ਤਰ ਪਟਿਆਲਾ/ਦੂਧਨਸਾਧਾਂ ਦੇ ਟੈਲੀਫੋਨ ਨੰ: 0175-2311319, ਐਸ.ਡੀ.ਐਮ. ਦਫ਼ਤਰ ਨਾਭਾ ਦੇ ਟੈਲੀਫੋਨ ਨੰ: 01765-220646, ਐਸ.ਡੀ.ਐਮ ਦਫ਼ਤਰ ਰਾਜਪੁਰਾ ਦੇ ਟੈਲੀਫੋਨ ਨੰ: 01762-224132, ਐਸ.ਡੀ.ਐਮ. ਦਫ਼ਤਰ ਸਮਾਣਾ ਦੇ ਟੈਲੀਫੋਨ ਨੰ: 01764-220038 ਅਤੇ ਐਸ.ਡੀ.ਐਮ. ਦਫ਼ਤਰ ਪਾਤੜਾਂ ਦੇ ਟੈਲੀਫੋਨ ਨੰ: 01764-243403 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।