← ਪਿਛੇ ਪਰਤੋ
ਚੰਡੀਗੜ੍ਹ, 1 ਸਤੰਬਰ, 2017 : ਸਿਰਸੇ ਦੇ ਡੇਰੇ ਸੱਚਾ ਸੌਦਾ 'ਚ ਰਹਿ ਕੇ ਪੜ੍ਹਾਈ ਕਰਨ ਵਾਲੀ ਇਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਡੇਰੇ ਦੇ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਉਸਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਹੈ। ਹਰਿਆਣੇ ਦੇ ਤਿਵਾਲਾ 'ਚ ਰਹਿਣ ਵਾਲੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ 2008 ਤੋਂ ਸ਼ਰਧਾ ਦੇ ਸੰਪਰਕ 'ਚ ਨਹੀਂ ਸਨ। ਉਨ੍ਹਾਂ ਦੇ ਰਿਸ਼ਤੇਦਾਰ ਪਰਮਿੰਦਰ ਸਿੰਘ ਆਪਣੇ ਸਾਥੀ ਪਿੰਡ ਵਾਲਿਆਂ ਦੇ ਨਾਲ ਸਿਰਸਾ 'ਚ ਉਸਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਖਰੀ ਵਾਰ ਉਨ੍ਹਾਂ ਨੇ ਸ਼ਰਧਾ ਦੇ ਬਾਰੇ ਡੇਰੇ ਵਲੋਂ ਕੱਢੀ ਜਾ ਰਹੀ ਪੱਤ੍ਰਿਕਾ 'ਚ ਜਾਣਕਾਰੀ ਮਿਲੀ ਸੀ ਜਿਸ 'ਚ ਉਸਨੂੰ ਯੋਗ ਕਰਨ ਵਾਲੀ ਦੱਸਿਆ ਸੀ। ਸਿੰਘ ਨੇ ਕਿਹਾ ਕਿ ਸ਼ਾਹੀ ਬੇਟੀਆਂ ਬਸੇਰਾ ਦੀ ਪ੍ਰਧਾਨ ਪੂਨਮ ਨੇ ਕਿਹਾ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਸਰਧਾ ਡੇਰਾ ਛੱਡ ਕੇ ਚਲੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੱਚਾ ਸੌਦਾ ਦੇ ਦੂਸਰੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। 28 ਅਗਸਤ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋ ਮਹਿਲਾਵਾਂ ਦੇ ਬਲਾਤਕਾਰ ਦੇ ਲਈ ਰਾਮ ਰਹੀਮ ਨੂੰ ਦੋਸ਼ੀ ਸਾਬਤ ਕੀਤਾ ਅਤੇ 20 ਸਾਲ ਦੀ ਸਜ਼ਾ ਸੁਣਾਈ। ਸਿੰਘ ਨੇ ਦੋਸ਼ ਲਗਾਇਆ ਹੈ ਕਿ ,'ਸ਼ਰਧਾ ਨੂੰ ਪੜ੍ਹਾਈ ਲਈ ਲੰਬੇ ਸਮੇਂ ਪਹਿਲਾਂ ਹੀ ਡੇਰਾ 'ਚ ਭੇਜ ਦਿੱਤਾ ਸੀ। 2008 'ਚ ਡੇਰੇ ਅੰਦਰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਡੇਰੇ ਦੇ ਅਧਿਕਾਰੀਆਂ ਨੇ ਮਿਲਣ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਡੇਰਾ ਅਧਿਕਾਰੀਆਂ ਨੂੰ ਫੋਨ 'ਤੇ ਗੱਲ ਕਰਵਾਉਣ ਲਈ ਕਿਹਾ ਪਰ ਕਾਮਯਾਬ ਨਾ ਹੋ ਸਕੇ। ਸਿੰਘ ਨੇ ਕਿਹਾ ਕਿ ਕਿਉਂਕਿ ਡੇਰੇ ਦੇ ਆਸਪਾਸ ਕਰਫਿਊ ਲੱਗਾ ਹੈ ਇਸ ਲਈ ਅੰਦਰ ਜਾਣਾ ਬਹੁਤ ਹੀ ਮੁਸ਼ਕਲ ਹੈ। ਸ਼ਾਹੀ ਬੇਟੀਆਂ ਬਸੇਰਾ 'ਚ ਕਰੀਬ 29 ਲੜਕੀਆਂ ਰਹਿ ਰਹੀਆਂ ਸਨ। ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 18 ਨਾਬਾਲਗ ਲੜਕੀਆਂ ਨੇ ਕਿਹਾ ਹੈ ਕਿ ਉਹ ਖੁਸ਼ ਹਨ ਅਤੇ ਬਾਹਰ ਨਹੀਂ ਜਾਣਾ ਚਾਹੁੰਦੀਆਂ। ਪਰ ਅਸੀਂ ਡੇਰੇ ਦੇ ਅਧਿਕਾਰੀਆਂ ਨੂੰ ਰਜ਼ਾਮੰਦ ਕੀਤਾ ਹੈ ਕਿ ਉਨ੍ਹਾਂ ਦੀ ਮਦਦ ਨਾਲ ਲੜਕੀਆਂ ਬਾਹਰ ਕੱਢਿਆ ਜਾਵੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇੰਨ੍ਹਾ ਲੜਕੀਆਂ ਨੂੰ ਸੋਨੀਪਤ ਸਮੇਤ ਹਰਿਆਣੇ ਦੇ ਵੱਖ-ਵੱਖ ਜਗ੍ਹਾ 'ਤੇ ਕਿਸ਼ੋਰ ਸੁਧਾਰ ਘਰ 'ਚ ਭੇਜ ਦਿੱਤਾ ਗਿਆ। ਸ਼ਰਧਾ ਦੇ ਪਰਿਵਾਰ ਵਰਗੇ ਦਿੱਲੀ 'ਚ ਰਹਿਣ ਵਾਲੇ ਸੁਚੇਤਨਾ ਅਤੇ ਅਪਾਰ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
Total Responses : 265