ਵਿਜੇਪਾਲ ਬਰਾੜ
ਚੰਡੀਗੜ੍ਹ, 11 ਸਿਤੰਬਰ, 2017 : ਡੇਰਾ ਸਿਰਸਾ ਵੱਲੋਂ ਲਖਨਊ ਦੇ ਨਿੱਜੀ ਮੈਡੀਕਲ ਕਾਲਜ ਨੂੰ ਭੇਜੀਆਂ ਮ੍ਰਿਤਕ ਦੇਹਾਂ ਬਾਰੇ ਜਾਂਚ ਮੁਕੰਮਲ ਕਰਕੇ ਜਲਦੀ ਹੀ ਆਪਣੀ ਿਰਪੋਰਟ ਪੇਸ਼ ਕਰੇਗਾ । ਚੰਡੀਗੜ੍ਹ ਪ੍ਰੈਸ ਕਲੱਬ ਪਹੁੰਚੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਿੲਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਿੲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਮੁਕੰਮਲ ਕਰਕੇ ਬਹੁਤ ਜਲਦ ਿੲਸਦੀ ਿਰਪੋਰਟ ਜਨਤਕ ਕੀਤੀ ਜਾਏਗੀ । ਪਿਛਲੇ ਦਿਨੀ ਕੇਂਦਰ ਸਰਕਾਰ ਦੀ ਜਾਂਚ ਵਿੱਚ ਹੀ ਿੲਹ ਗੱਲ ਸਾਹਮਣੇ ਆਈ ਸੀ ਕਿ ਡੇਰਾ ਸਿਰਸਾ ਵੱਲੋਂ ਲਖਨਊ ਦੇ ਨਿੱਜੀ ਕਾਲਜ ਨੂੰ ਖੋਜ ਲਈ ਜੋ ਮ੍ਰਿਤਕ ਦੇਹਾਂ ਭੇਜੀਆਂ ਗਈਆਂ ਸਨ ਉਹਨਾਂ ਬਾਰੇ ਕੋਈ ਪੁਲਿਸ ਰਿਪੋਰਟ ਜਾਂ ਰਿਕਾਰਡ ਮੌਜੂਦ ਨਹੀਂ ਸੀ ਜਿਸਤੋਂ ਬਾਅਦ ਕੇਂਦਰ ਵੱਲੋਂ ਿੲਸਦੀ ਜਾਂਚ ਦੀ ਗੱਲ ਕਹੀ ਗਈ ਸੀ ।
ਅੱਗੇ ਤੋਂ ਡੇਰੇ ‘ਤੇ ਜਾਣ ਅਤੇ ਵੋਟਾਂ ਮੰਗਣ ਸਬੰਧੀ ਹਰਿਆਣਾ ਦੇ ਭਾਜਪਾ ਮੰਤਰੀਆਂ ਦੇ ਬਿਆਨਾਂ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਜਿਸ ਜਗ੍ਹਾ ਬਾਰੇ ਅਜਿਹੇ ਖੁਲਾਸੇ ਹੋ ਰਹੇ ਹੋਣ ਉਥੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜਿਹੜੇ ਨੇਤਾ ਹਾਲੇ ਵੀ ਡੇਰੇ ਚ ਜਾਣ ਦੀਆਂ ਗੱਲਾਂ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਬੁੱਧੀ ਦੇਵੇ ।
ਕੇਂਦਰੀ ਮੰਤਰੀ ਨੇ ਆਪਣੇ ਮਹਿਕਮੇ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਸ਼ਵਾਸ ਦਵਾਇਆ ਕਿ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਕਿ ਲੋਕਾਂ ਨੂੰ ਸਸਤਾ ਿੲਲਾਜ ਮੁਹੱਈਆਂ ਹੋਵੇ ਜਿਸਦੇ ਤਹਿਤ ਹੀ ਦਿਲ ਦੇ ਸਟੈਂਟ ਤੇ ਗੋਡੇ ਬਦਲਣ ਵਾਲੇ ਸਮਾਨ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ ਤੇ ਜਿਹੜੇ ਹਸਪਤਾਲ ਹਾਲੇ ਵੀ ਮਰੀਜਾਂ ਨੂੰਿੲਹ ਸਹੂਲਤਾਂ ਨਹੀਂ ਦਿੰਦੇ ਸਰਕਾਰ ਉਸਨੂੰ ਸਖਤੀ ਨਾਲ ਲਾਗੂ ਕਰਵਾਏਗੀ ।