ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 25 ਅਗਸਤ, 2017 : ਡੇਰਾ ਮੁਖੀ ਖਿਲਾਫ ਆਏ ਅਦਾਲਤੀ ਫੈਸਲੇ ਮਗਰੋਂ ਫਿਰੋਜ਼ਪੁਰ ਦੇ ਬਜ਼ਾਰ ਬੰਦ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਚੰਕੂਲਾ ਸੀ.ਬੀ.ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਗੁਰੂਹਰਸਹਾਏ ਵਿਖੇ ਬਣੇ ਕਸ਼ੀਦਗੀ ਭਰੇ ਮਹੌਲ ਨੂੰ ਦੇਖਦੇ ਹੋਏ ਸ਼ਾਮ 5 ਵਜੇ ਤੋਂ 8 ਵਜੇ ਸ਼ਾਮ ਤੱਕ ਕਰਫਿਓ ਲਗਾ ਦਿੱਤਾ ਗਿਆ ਹੈ। ਫਿਰੋਜਪੁਰ-ਫਾਜਿਲਕਾ ਸੜਕ ਉਪਰ ਸਥਿਤ ਪਿੰਡ ਸੈਦੇ ਕੇ ਮੋਹਨ ਵਿਖੇ ਮੌਜੂਦ ਨਾਮ ਚਰਚਾ ਘਰ ਵਿਚ ਸੈਂਕੜੇ ਡੇਰਾ ਸਮੱਰਥਕ ਪੁੱਜੇ ਹੋਏ ਸੀ। ਇਸ ਤੋਂ ਇਲਾਵਾ ਸਥਾਨਕ ਰੇਲਵੇ ਬਸਤੀ ਵਿਚ ਵੀ ਡੇਰਾ ਪ੍ਰੇਮੀਆਂ ਨੇ ਰੋਹ ਦਾ ਪ੍ਰਗਟਾਵਾ ਕੀਤਾ। ਸੈਦੇ ਕੇ ਮੋਹਨ ਪੁੱਜੇ ਡਿਪਟੀ ਕਮਿਸ਼ਨਰ ਫਿਰੋਜਪੁਰ ਰਾਮ ਵੀਰ, ਐਸ.ਐਸ.ਪੀ. ਫਿਰੋਜਪੁਰ ਗੌਰਵ ਗਰਗ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਬਗੈਰ ਕਿਸੇ ਗੈਰ-ਵਾਜਬ ਕਾਰਵਾਈ ਵਿਚ ਸ਼ਾਮਲ ਹੋਣ ਤੋਂ ਸ਼ਾਂਤੀ ਪੂਰਵਕ ਤਰੀਕੇ ਨਾਲ ਆਪਣੇ ਘਰਾਂ ਵੱਲ ਜਾਣ। ਇਸ ਦੌਰਾਨ ਕਰਫਿਓ ਲੱਗਣ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ. ਗੁਰੂਹਰਸਹਾਏ ਭੁਪਿੰਦਰ ਸਿੰਘ ਨੇ ਕਿਹਾ ਕਿ ਉਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।