ਦੀਪਕ ਜੈਨ
- ਵਿਧਾਇਕਾ ਨੇ ਚੌਣਾ ਵਿਚ ਗੜਬੜੀ ਦੇ ਲਗਾਏ ਆਰੋਪ
ਜਗਰਾਓਂ, 17 ਫਰਵਰੀ 2021 - ਕਾਂਗਰਸ ਪਾਰਟੀ ਵਲੋਂ ਜਗਰਾਓਂ ਵਿਖੇ 23 ਵਾਰਡਾਂ ਵਿਚੋਂ 17 ਸੀਟਾਂ ਉਪਰ ਜਿੱਤ ਹਾਸਲ ਆਮ ਆਦਮੀ ਪਾਰਟੀ ਵਲੋਂ ਇਸ ਜਿੱਤ 'ਤੇ ਸਵਾਲ ਉਠਾਏ ਜਾ। ਆਦਮੀ ਪਾਰਟੀ ਵਲੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਨਾਲ ਜੀਟੀ ਰੋਡ ਜਾਮ ਕਰ ਦਿੱਤੀ ਗਈ ਅਤੇ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਵਲੋਂ ਕਾਂਗਰਸ ਪਾਰਟੀ 'ਤੇ ਚੌਣ ਨਤੀਜਿਆਂ ਵਿਚ ਗੜਬੜੀ ਕਰਨ ਦੇ ਆਰੋਪ ਲਗਾਏ ਗਏ ਹਨ।
ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਇਕ ਵੀ ਸੀਟ ਹਾਸਲ ਨਹੀਂ ਹੋ ਸਕੀ। ਵਿਧਾਇਕ ਮਾਣੂਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਗੜਬੜੀ ਕੀਤੀ ਗਈ ਹੈ ਜਿਸ ਕਾਰਨ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਓਨਾ ਦੱਸਿਆ ਕਿ ਪੁਲਿਸ ਵਲੋਂ ਧਰਨਾ ਇਹ ਕਹਿਕੇ ਉੱਠਵਾਇਆ ਗਿਆ ਸੀ ਕਿ ਤੁਹਾਡੀ ਐਸਡੀਐਮ ਨਾਲ ਗੱਲਬਾਤ ਕਰਵਾ ਦਿੰਦੇ ਹਾਂ ਪਰ ਐਸਡੀਐਮ ਨੇ ਸਿਰਫ ਪੇਪਰ ਚੈਕ ਕਰਵਾਉਣ ਲਈ ਹਾਮੀ ਭਰੀ ਅਤੇ ਮਸ਼ੀਨਾਂ ਚੈੱਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਵਿਧਾਇਕ ਮਾਣੂਕੇ ਨੇ ਕਾਂਗਰਸ ਪਾਰਟੀ 'ਤੇ ਧੱਕੇਸ਼ਾਹੀ ਕਰਕੇ ਜਿੱਤ ਦੇ ਆਰੋਪ ਲਗਾਏ।
ਵਾਰਡ 17 ਤੋਂ ਕਾਂਗਰਸ ਉਮੀਦਵਾਰ ਨੀਲਮ ਸੱਭਰਵਾਲ ਜੋ ਕਿ ਹਾਰ ਗਏ ਹਨ , ਦੇ ਪਤੀ ਵਲੋਂ ਵੀ ਚੌਣ ਨਤੀਜਿਆਂ ਵਿਚ ਕਾਂਗਰਸ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ ਉਪਰ ਗੜਬੜੀ ਦੇ ਆਰੋਪ ਲਗਾਏ ਗਏ। ਅੱਜ ਸ਼ਾਮ ਵੇਲੇ ਐਸਐਸਪੀ ਚਰਨਜੀਤ ਸਿੰਘ ਸੋਹਲ ਵਲੋਂ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਅਤੇ ਪ੍ਰੈਸ ਅਤੇ ਪ੍ਰਸ਼ਾਸਨ ਦਾ ਸ਼ਾਂਤਮਈ ਚੌਣਾ ਲਈ ਧਨਵਾਦ ਕੀਤਾ। ਆਮ ਆਦਮੀ ਪਾਰਟੀ ਦੇ ਆਰੋਪਾਂ 'ਤੇ ਬੋਲਦਿਆਂ ਓਨਾ ਕਿਹਾ ਕਿ ਪੁਲਿਸ ਵਲੋਂ ਨਿਰਪੱਖ ਚੌਣਾ ਕਰਵਾਇਆਂ ਗਈਆਂ ਹਨ ਅਤੇ ਕਿਸੇ ਤਰਾਂ ਦੀ ਗੜਬੜੀ ਨਹੀਂ ਹੋਣ ਦਿੱਤੀ ਗਈ। ਧਰਨੇ ਪ੍ਰਦਰਸ਼ਨ ਬਾਰੇ ਬੋਲਦਿਆਂ ਓਨਾ ਇਹ ਵੀ ਕਿਹਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਨਿਯਮ ਤੋੜਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।