ਦੀਪਕ ਜੈਨ
ਜਗਰਾਓਂ, 12 ਫਰਵਰੀ 2021 - ਜਗਰਾਓਂ ਵਿਖੇ 23 ਵਾਰਡਾਂ ਲਈ 14 ਫਰਵਰੀ ਨੂੰ ਚੌਣਾਂ ਹੋਣ ਜਾ ਰਹੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਪੂਰੀ ਤਿਆਰੀ ਕੀਤੀ ਬਾਰੇ ਐਸਐਸਪੀ ਚਰਨਜੀਤ ਸਿੰਘ ਸੋਹਲ ਵਲੋਂ ਦਸਿਆ ਜਾ ਰਿਹਾ ਹੈ। ਅੱਜ ਐਸ ਐਸ ਪੀ ਵਲੋਂ ਜੋ ਲਿਸਟ ਜਾਰੀ ਕੀਤੀ ਗਈ ਹੈ ਓਨਾ ਵਿਚੋਂ 23 ਵਿਚੋਂ 5 ਵਾਰਡ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਜਿਥੇ ਕਿ ਪੁਲਿਸ ਵਲੋਂ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ 17 ਵਾਰਡ ਸੰਵੇਦਨਸ਼ੀਲ ਘੋਸ਼ਿਤ ਕੀਤੇ ਜਾ ਚੁਕੇ ਹਨ।
ਐਸ ਐਸ ਪੀ ਸੋਹਲ ਨੇ ਕਿਹਾ ਕਿ ਪੁਲਿਸ ਵਲੋਂ ਪੂਰੀ ਮੁਸਤੈਦੀ ਦੇ ਨਾਲ ਚੌਣਾਂ ਨੂੰ ਕਰਵਾਇਆ ਜਾਏਗਾ ਅਤੇ ਕਿਸੇ ਨੂੰ ਕਾਨੂੰਨ ਆਪਣੇ ਹੇਠ ਵਿਚ ਲੈਣ ਨਹੀਂ ਦਿੱਤਾ ਜਾਏਗਾ। ਓਨਾ ਕਿਹਾ ਕਿ ਇਸ ਸੰਬੰਧੀ ਇਲੈਕਸ਼ਨ ਕਮਿਸ਼ਨ ਵਲੋਂ ਵੀ ਜੋ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਓਨਾ ਨੂੰ ਅਮਲ ਵਿਚ ਲਿਆਂਦਾ ਜਾਏਗਾ ਅਤੇ ਜੋ ਵੀ ਕਾਨੂੰਨ ਤੋੜੇਗਾ ਅਤੇ ਨਿਯਮਾਂ ਦੀ ਉਲੰਘਣਾ ਕਰੇਗਾ ਉਸ 'ਤੇ ਕਾਰਵਾਈ ਕੀਤੀ ਜਾਏਗੀ। ਪੁਲਿਸ ਵਾਰਡ ਨ. 3,4,7,10,17 ਨੂੰ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।