ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ: ਜ਼ਿਲ੍ਹੇ ਵਿੱਚ 75.78 ਫ਼ੀਸਦੀ ਮਤਦਾਨ
ਜ਼ਿਲ੍ਹੇ ਵਿੱਚ ਅਮਨ ਅਮਾਨ ਨਾਲ ਪਈਆਂ ਵੋਟਾਂ
ਫਤਹਿਗੜ੍ਹ ਸਾਹਿਬ, 14 ਫਰਵਰੀ, 2021
ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਤਹਿਤ ਵੋਟਿੰਗ ਅਮਨ ਅਮਾਨ ਨਾਲ ਹੋਈ ਤੇ ਜ਼ਿਲ੍ਹੇ ਵਿੱਚ ਇਨ੍ਹਾਂ ਚੋਣਾਂ ਸਬੰਧੀ 75.78 ਫੀਸਦੀ ਮਤਦਾਨ ਹੋਇਆ।
ਉਨ੍ਹਾਂ ਦੱਸਿਆ ਕਿ ਖਮਾਣੋਂ ਵਿੱਚ 79.60 ਫੀਸਦ, ਬਸੀ ਪਠਾਣਾਂ ਵਿੱਚ 74.57 ਫੀਸਦ, ਅਮਲੋਹ ਵਿੱਚ 82.79 ਫੀਸਦ, ਮੰਡੀ ਗੋਬਿੰਦਗੜ੍ਹ ਵਿੱਚ 73.92 ਫੀਸਦ ਅਤੇ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿੱਚ 68.03 ਫੀਸਦ ਮਤਦਾਨ ਹੋਇਆ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਂਦੀਆਂ 04 ਨਗਰ ਕੌਸਲਾਂ ਅਤੇ 01 ਨਗਰ ਪੰਚਾਇਤ ਦੀਆਂ ਚੋਣਾਂ ਤਹਿਤ ਬਸੀ ਪਠਾਣਾਂ, ਮੰਡੀ ਗੋਬਿੰਦਗੜ੍ਹ, ਸਰਹਿੰਦ, ਖਮਾਣੋਂ ਦੇ 76 ਵਾਰਡਾਂ ਅਤੇ ਅਮਲੋਹ ਦੇ 01 ਵਾਰਡ ਵਿੱਚ ਉਪ ਚੋਣ ਹੋਈ। ਇਸ ਸਬੰਧੀ ਕੁੱਲ 136 ਪੋਲਿੰਗ ਬੂਥ ਸਨ, ਜਿਨ੍ਹਾਂ ਵਿੱਚੋਂ 48 ਸੰਵੇਦਨਸ਼ੀਲ ਤੇ 12 ਅਤਿ ਸੰਵੇਦਨਸ਼ੀਲ ਸਨ। ਸਰਹਿੰਦ ਫਤਹਿਗੜ੍ਹ ਸਾਹਿਬ ਦੇ 02 ਵਾਰਡਾਂ ਅਤੇ ਮੰਡੀ ਗੋਬਿੰਦਗੜ੍ਹ ਦੇ 02 ਵਾਰਡਾਂ ਤੋਂ ਉਮੀਦਵਾਰ ਨਿਰਵਿਰੋਧ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ।
ਬੱਸੀ ਪਠਾਣਾਂ ਦੇ ਕੁੱਲ 15 ਵਾਰਡਾਂ ਲਈ 16 ਪੋਲਿੰਗ ਬੂਥ ਬਣਾਏ ਗਏ। ਇੱਥੇ 08,135 ਪੁਰਸ਼ ਅਤੇ 07, 479 ਔਰਤਾਂ ਸਮੇਤ ਕੁੱਲ 15, 614 ਵੋਟਰ ਸਨ। ਬਸੀ ਪਠਾਣਾਂ ਵਿਖੇ 03 ਸੰਵੇਦਨਸ਼ੀਲ ਅਤੇ 04 ਅਤਿ ਸੰਵੇਦਨਸ਼ੀਲ ਬੂਥ ਸਨ।
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਕੁੱਲ 29 ਵਾਰਡਾਂ ਲਈ 60 ਪੋਲਿੰਗ ਬੂਥ ਬਣਾਏ ਗਏ ਇੱਥੇ 27,910 ਪੁਰਸ਼ ਅਤੇ 25,101 ਔਰਤਾਂ ਅਤੇ 01 ਤੀਜਾ ਲਿੰਗ ਵੋਟਰ ਸਮੇਤ ਕੁੱਲ 53,012 ਵੋਟਰ ਸਨ ਤੇ ਮੰਡੀ ਗੋਬਿੰਦਗੜ੍ਹ ਵਿੱਚ 16 ਸੰਵੇਦਨਸ਼ੀਲ ਬੂਥ ਸਨ। ਇੱਥੋ ਦੇ ਵਾਰਡ ਨੰ 04 ਬੂਥ ਨੰਬਰ 07 ਅਤੇ 08 ਤੋਂ ਉਮੀਦਵਾਰ ਦੀ ਨਿਰਵਿਰੋਧ ਪਹਿਲਾਂ ਹੀ ਚੋਣ ਹੋ ਚੁੱਕੀ ਹੈ। ਇਸੇ ਤਰ੍ਹਾਂ ਵਾਰਡ ਨੰ.28 ਬੂਥ ਨੰਬਰ 57ਅਤੇ 58 ਤੋਂ ਵੀ ਉਮੀਦਵਾਰ ਦੀ ਪਹਿਲਾਂ ਹੀ ਨਿਰਵਿਰੋਧ ਚੋਣ ਹੋ ਚੁੱਕੀ ਹੈ।
ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਵਿੱਚ ਕੁੱਲ 23 ਵਾਰਡਾਂ ਲਈ 46 ਪੋਲਿੰਗ ਬੂਥ ਬਣਾਏ ਗਏ। ਇੱਥੇ 23,318 ਪੁਰਸ਼ ਅਤੇ 21,420 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 44,739 ਵੋਟਰ ਸਨ। ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ 24 ਸੰਵੇਦਨਸ਼ੀਲ ਬੂਥ ਸਨ ਅਤੇ 08 ਅਤਿ ਸੰਵੇਦਨਸ਼ੀਲ ਬੂਥ ਸਨ। ਇੱਥੋਂ ਦੇ ਵਾਰਡ ਨੰਬਰ 07 ਬੂਥ ਨੰਬਰ 13, ਵਾਰਡ ਨੰਬਰ 12 ਬੂਥ ਨੰਬਰ 22 ਅਤੇ 23 ਤੋਂ ਉਮੀਦਵਾਰਾਂ ਦੀ ਪਹਿਲਾਂ ਹੀ ਨਿਰਵਿਰੋਧ ਚੋਣ ਹੋ ਚੁੱਕੀ ਹੈ।
ਇਸੇ ਤਰ੍ਹਾਂ ਨਗਰ ਪੰਚਾਇਤ ਖਮਾਣੋਂ ਵਿੱਚ ਕੁੱਲ 13 ਵਾਰਡਾਂ ਲਈ 13 ਪੋਲਿੰਗ ਬੂਥ ਬਣਾਏ ਗਏ। ਇੱਥੇ 03,940 ਪੁਰਸ਼ ਵੋਟਰ ਅਤੇ 03,667 ਔਰਤਾਂ ਅਤੇ 02 ਤੀਜਾ ਲਿੰਗ ਦੇ ਵੋਟਰ ਸਮੇਤ ਕੁੱਲ 7,609 ਵੋਟਰ ਸਨ। ਖਮਾਣੋਂ ਵਿਖੇ 04 ਬੂਥ ਸੰਵੇਦਨਸ਼ੀਲ ਸਨ। ਇਸੇ ਤਰ੍ਹਾਂ ਨਗਰ ਕੌਸ਼ਲ ਅਮਲੋਹ ਵਿੱਚ ਵਾਰਡ ਨੰ.12 ਦੀ ਉਪ ਚੋਣ ਲਈ 01 ਪੋਲਿੰਗ ਬੂਥ ਬਣਾਇਆ ਗਿਆ ਸੀ, ਜੋ ਕਿ ਸੰਵੇਦਨਸ਼ੀਲ ਸੀ।
ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਵੋਟਾਂ ਪਾਉਣ ਦੇ ਅਮਲ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਅਧਿਕਾਰੀਆਂ, ਸਮੁੱਚੇ ਚੋਣ ਅਮਲੇ ਅਤੇ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਡਿਊਟੀ ਨਿਭਾਉਣ ਵਾਲੇ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਸ਼ਾਂਤਮਈ ਚੋਣਾਂ ਲਈ ਸੂਝਵਾਨ ਵੋਟਰਾਂ ਦਾ ਧੰਨਵਾਦ ਕੀਤਾ।