ਅਸ਼ੋਕ ਵਰਮਾ
ਬਠਿੰਡਾ,11 ਫਰਵਰੀ2021:ਪ੍ਰਬੰਧਕੀ ਹਿਤਾਂ ਨੂੰ ਮੁੱਖ ਰੱਖਦਿਆਂ ਰਾਜ ਚੋਣ ਕਮਿਸ਼ਨ ਪੰਜਾਬ ਦੁਆਰਾ 14 ਫਰਵਰੀ 2021 ਨੂੰ ਨਗਰ ਨਿਗਮ ਬਠਿੰਡਾ ਦੀਆ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਬੰਧਤ ਰਿਟਰਨਿੰਗ ਅਫਸਰਾਂ ਵੱਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ ਤੇ ਜਿਲ੍ਹੇ ਦੇ ਚਾਰ ਪੋਲਿੰਗ ਬੂਥਾਂ ਵਿੱਚ ਤਬਦੀਲੀ ਕੀਤੀ ਗਈ ਹੈ। ਇਹ ਜਾਣਕਾਰੀ ਜਿਲ੍ਹਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਬਿਲਡਿੰਗ ਵਿੱਚ 4 ਬੂਥ ਬਣੇ ਹੋਣ ਕਾਰਨ ਅਤੇ ਬਿਲਡਿੰਗ ਦੀ ਗੈਲਰੀ ਦਾ ਰਸਤਾ ਭੀੜਾ ਹੋਣ ਕਰਕੇ ਪੋਲਿੰਗ ਬੂਥ 48-ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 3, ਭਾਗੂ ਰੋਡ ਬਠਿੰਡਾ ਤੋਂ ਤਬਦੀਲ ਕਰਕੇ ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 2, ਭਾਗੂ ਰੋਡ, ਬਠਿੰਡਾ ਕਰ ਦਿੱਤਾ ਗਿਆ ਹੈ ਅਤੇ ਪੋਲਿੰਗ ਬੂਥ 49-ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 3 ਬਠਿੰਡਾ ਤੋ ਬਦਲ ਕੇ ਦਫ਼ਤਰ ਕਾਰਜਕਾਰੀ ਇੰਜੀਨੀਅਰ, ਜ/ਸ ਅਤੇ ਸੈਨੀਟੇਸ਼ਨ ਡਵੀਜ਼ਨ ਨੰਬਰ 2 ਭਾਗੂ ਰੋਡ ਬਠਿੰਡਾ ਕਰ ਦਿੱਤਾ ਗਿਆ ਹੈ। ਇਸੇ ਤਰਾਂ ਪੋਲਿੰਗ ਬੂਥ 118-ਸਰਕਾਰੀ ਸਕੂਲ ਘਨੱਈਆ ਨਗਰ ਬਠਿੰਡਾ ਵਿੱਚ ਕਮਰਿਆਂ ਦੀ ਘਾਟ ਕਾਰਨ ਪੋਲਿੰਗ ਬੂਥ ਬਦਲ ਕੇ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਨੇੜੇ ਖੇਡ ਸਟੇਡੀਅਮ ਬਠਿੰਡਾ ਅਤੇ ਪੋਲਿੰਗ ਬੂਥ 1-ਸਰਕਾਰੀ ਸੈਕੰਡਰੀ ਸਕੂਲ (ਕੁ) ਭਗਤਾ ਭਾਈਕਾ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੋਂ ਕਾਫੀ ਦੂਰ ਹੋਣ ਕਰਕੇ ਬਦਲ ਕੇ ਸਰਕਾਰੀ ਸੈਕੰਡਰੀ ਸਕੂਲ ਕੋਠਾ ਗੁਰੂ ਰੋਡ ਭਗਤਾ ਭਾਈਕਾ ਕਰ ਦਿੱਤਾ ਗਿਆ ਹੈ।