- 17 ਨੂੰ ਹੋਵੇਗਾ ਕਿਸਮਤ ਦਾ ਫੈਸਲਾ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ 2021 - ਸ਼ਹਿਰ ਵਿਚ ਨਗਰ ਕੌਂਸਲ ਚੋਣਾ ਨੂੰ ਲੈ ਕੇ 167 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿਚ ਬੰਦ ਹੋ ਗਈ ਹੈ। ਜਿੰਨ੍ਹਾਂ ਦੀ ਕਿਸਮਤ ਦਾ ਫੈਸਲਾ 17 ਫਰਵਰੀ ਨੂੰ ਹੋਵੇਗਾ। ਹਾਲਾਂਕਿ ਮੁਕਤਸਰ ’ਚ ਸ਼ਾਮ 6 ਵਜੇ ਤੱਕ 67 ਪ੍ਰਤੀਸ਼ਤ ਪੋਿਗ ਹੋ ਚੁੱਕੀ ਸੀ। ਜਦਕਿ ਅਜੇ ਤੱਕ ਕਈ ਵਾਰਡ ਵਿਚ ਪੋਿਗ ਬੂਥ ਦੇ ਅੰਦਰ ਜ਼ਮਾ ਲੋਕਾਂ ਦੀ ਵੋਟਿੰਗ ਚੱਲ ਰਹੀ ਸੀ। ਲੋਕਾਂ ਨੇ ਬਹੁਤ ਉਤਸ਼ਾਹ ਨਾਲ ਵੋਟਾਂ ਪਾਈਆਂ। ਸਵੇਰੇ 8 ਵਜੇ ਤੋਂ ਹੀ ਕਤਾਰਾਂ ਲੱਗ ਗਈਆਂ ਸਨ।
ਲੋਕਾਂ ਨੇ ਅਮਨ ਅਮਾਨ ਰੱਖਦੇ ਹੋਏ ਵੋਟਾਂ ਪਾਈਆਂ। ਸਵੇਰੇ ਠੰਡ ਦੇ ਮੌਸਮ ’ਤੇ ਲੋਕਾਂ ਦਾ ਉਤਸ਼ਾਹ ਭਾਰੀ ਪਿਆ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਵੀਲੋਕਾਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਹੋਏ ਸਨ। ਹਰ ਪੋਿਗ ਬੂਥ ਦੇ ਬਾਹਰ ਪੁਲਸ ਕਰਮਚਾਰੀ ਤੈਨਾਤ ਸਨ। ਪੋਿਗ ਬੂਥ ਦੇ ਅੰਦਰ ਜਾਣ ਵਾਲੇ ਹਰ ਵੋਟਰ ਨੂੰ ਸੈਨੇਟਾਈਜ ਕੀਤਾ ਗਿਆ ਅਤੇ ਉਸਦਾ ਬੁਖਾਰ ਵੀ ਚੈਕ ਕੀਤਾ ਗਿਆ।
ਇਸ ਤੋਂ ਇਲਾਵਾ ਵੱਖ ਵੱਖ ਬਣਾਈਆਂ ਗਈਆਂ ਟੁਕੜੀਆਂ ਨੇ ਵੀ ਗਸ਼ਤ ਕਰਦੇ ਹੋਏ ਸਾਰੇ ਜਗ੍ਹਾ ਨਜ਼ਰ ਰੱਖੀ ਅਤੇ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਡੀਸੀ ਐਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਕਿਤੇ ਵੀ ਬੂਥ ਕੈਪਚਰਿੰਗ ਨਹੀਂ ਹੋਈ ਅਤੇ ਅਮਨ ਅਮਾਨ ਨਾਲ ਵੋਟਾਂ ਪਈਆਂ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੋਸ਼ਲ ਮੀਡੀਆ ’ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ’ਤੇ ਵਿਸ਼ਵਾਸ਼ ਨਾ ਕਰਨ।