ਹਰੀਸ਼ ਕਾਲੜਾ
ਰੂਪਨਗਰ , 17 ਫਰਵਰੀ 2021:ਸ਼ਹਿਰ ਦੇ ਕੁਲ 21 ਵਾਰਡਾਂ ਵਿਚੋਂ 17 ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ , 2-2 ਵਾਰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਜਦਕਿ ਭਾਜਪਾ ਤੇ ਆਪ ਆਪਣਾ ਖਾਤਾ ਵੀ ਨਹੀਂ ਖੋਲ ਸਕੀ।ਹੁਣ ਸ਼ਹਿਰ ਵਿਚ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨਾ ਤੈਅ ਹੈ।ਵਾਰਡ ਨੰਬਰ 7 ਦੀ ਈ.ਵੀ.ਐਮ.ਮਸ਼ੀਨ ਖਰਾਬ ਹੋ ਜਾਣ ਕਾਰਨ ਰਿਜ਼ਲਟ 12 ਵਜੇ ਤੋਂ ਬਾਅਦ ਘੋਸ਼ਿਤ ਕੀਤਾ ਗਿਆ।ਵਾਰਡ ਨੰਬਰ 8 ਤੋਂ ਕਾਂਗਰਸ ਦੇ ਉਮੀਦਵਾਰ ਸੰਜੇ ਵਰਮਾ ਬੇਲੇ ਵਾਲੇ ਸਭ ਤੋਂ ਵੱਧ 949 ਵੋਟਾਂ ਨਾਲ ਜੇਤੂ ਰਹੇ ਜਦਕਿ ਵਾਰਡ ਨੰਬਰ 13 ਵਿਚੋਂ ਕਾਂਗਰਸ ਪਾਰਟੀ ਦੇ ਗੁਰਸ਼ਰਨ ਕੌਰ ਸਭ ਤੋਂ ਘੱਟ 32 ਵੋਟਾਂ ਦੇ ਫਰਕ ਨਾਲ ਜੇਤੂ ਰਹੇ।
ਵਾਰਡ ਨੰਬਰ 01 ਚੋਂ ਕਾਂਗਰਸ ਪਾਰਟੀ ਦੀ ਮੈਡਮ ਨੀਲਮ 203 ਵੋਟਾਂ ਨਾਲ,ਵਾਰਡ ਨੰਬਰ 2 ਚੋਂ ਕਾਂਗਰਸ ।ਪਾਰਟੀ ਦੇ ਗੁਰਮੀਤ ਸਿੰਘ 292 ਵੋਟਾਂ ਨਾਲ,ਵਾਰਡ ਨੰਬਰ 03 ਚੋਂ ਮੈਡਮ ਜਸਪਿੰਦਰ ਕੌਰ 452 ਵੋਟਾਂ ਨਾਲ, ਵਾਰਡ ਨੰਬਰ 4 ਚੋਂ ਆਜ਼ਾਦ ਉਮੀਦਵਾਰ ਅਮਰਿੰਦਰ ਸਿੰਘ ਰੀਹਲ 79 ਵੋਟਾਂ ਨਾਲ,ਵਾਰਡ ਨੰਬਰ 05 ਚੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਡਮ ਇਕਬਾਲ ਕੌਰ ਮੱਕੜ 421 ਵੋਟਾਂ ਨਾਲ,ਵਾਰਡ ਨੰਬਰ 6 ਚੋਂ ਕਾਂਗਰਸ ਦੇ ਮੋਹਿਤ ਸ਼ਰਮਾ 108 ਵੋਟਾਂ ਨਾਲ,ਵਾਰਡ ਨੰਬਰ 07 ਚੋਂ ਕਾਂਗਰਸ ਪਾਰਟੀ ਦੇ ਮੈਡਮ ਕੁਲਵਿੰਦਰ ਕੌਰ 805 ਵੋਟਾਂ ਨਾਲ,ਵਾਰਡ ਨੰਬਰ 8 ਚੋਂ ਕਾਂਗਰਸ ਪਾਰਟੀ ਦੇ ਸੰਜੇ ਵਰਮਾ 949 ਵੋਟਾਂ ਨਾਲ, ਵਾਰਡ ਨੰਬਰ 9 ਚੋਂ ਕਾਂਗਰਸ ਪਾਰਟੀ ਦੇ ਮੈਡਮ ਰੇਖਾ ਰਾਣੀ 510 ਵੋਟਾਂ, ਵਾਰਡ ਨੰਬਰ 10 ਚੋਂ ਕਾਂਗਰਸ ਪਾਰਟੀ ਦ ਅਸੌਕ ਵਾਹੀ 721 ਵੋਟਾਂ ਨਾਲ, ਵਾਰਡ ਨੰਬਰ 11 ਚੋਂ ਕਾਂਗਰਸ ਪਾਰਟੀ ਦੇਮੈਡਮ ਕਿਰਨ ਸੋਨੀ 132 ਵੋਟਾਂ ਨਾਲ, ਵਾਰਡ ਨੰਬਰ 12 ਚੋਂ ਕਾਂਗਰਸ ਪਾਰਟੀ ਦੇ ਪੋਮੀ ਸੋਨੀ 445 ਵੋਟਾਂ, ਵਾਰਡ ਨੰਬਰ 13 ਚੋਂ ਕਾਂਗਰਸ ਪਾਰਟੀ ਦੇ ਮੈਡਮ ਜਸਵਿੰਦਰ ਕੌਰ 32 ਵੋਟਾਂ, ਵਾਰਡ ਨੰਬਰ 14 ਚੋਂ ਕਾਂਗਰਸ ਪਾਰਟੀ ਦੇ ਅਮਰਜੀਤ ਸਿੰਘ ਜੋਲੀ 260 ਵੋਟਾਂ ਨਾਲ, ਵਾਰਡ ਨੰਬਰ 15 ਚੋਂ ਕਾਂਗਰਸ ਪਾਰਟੀ ਦੇ ਮੈਡਮ ਪੂਨਮ ਕੱਕੜ 81 ਵੋਟਾਂ, ਵਾਰਡ ਨੰਬਰ 16 ਚੋਂ ਕਾਂਗਰਸ ਪਾਰਟੀ ਦੇ ਸਰਬਜੀਤ ਸਿੰਘ 687 ਵੋਟਾਂ, ਵਾਰਡ ਨੰਬਰ 17 ਚੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਡਮ ਚਰਨਜੀਤ ਕੌਰ 498 ਵੋਟਾਂ , ਵਾਰਡ ਨੰਬਰ 18 ਚੋਂ ਕਾਂਗਰਸ ਪਾਰਟੀ ਦੇ ਰਾਜੇਸ਼ ਕੁਮਾਰ 172 ਵੋਟਾਂ ਨਾਲ, ਵਾਰਡ ਨੰਬਰ 19 ਚੋਂ ਕਾਂਗਰਸ ਪਾਰਟੀ ਦੇ ਮੈਡਮ ਨੀਰੂ ਗੁਪਤਾ 104 ਵੋਟਾਂ ਨਾਲ, ਵਾਰਡ ਨੰਬਰ 20 ਚੋਂ ਕਾਂਗਰਸ ਪਾਰਟੀ ਦੇ ਚਰਨਜੀਤ ਸਿੰਘ 187 ਜਦਕਿ ਵਾਰਡ ਨੰਬਰ 21 ਵਿਚੌ ਆਜ਼ਾਦ ਉਮੀਦਵਾਰ ਇੰਦਰਪਾਲ ਸਿੰਘ ਰਾਜੂ 342 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ।