- ਪੁਲਿਸ ਨੇ ਅਕਾਲੀ ਉਮੀਦਵਾਰ ਤੇ ਉਸਦੇ ਬੇਟੇ ਨੂੰ ਲਿਆ ਹਿਰਾਸਤ ਚ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ 2021 - ਸ੍ਰੀ ਮੁਕਤਸਰ ਸਾਹਿਬ ਦੇ 4 ਨੰਬਰ ਵਾਰਡ ਦੇ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਉਪਰ ਬੀਤੀ ਰਾਤ ਨੂੰ ਕੁਛ ਲੋਕਾਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ। ਗੰਭੀਰ ਰੂਪ ਵਿਚ ਜਖਮੀ ਯਾਦੂ ਤੇ ਉਸਦੇ ਸਾਥੀ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਕਾਂਗਰਸੀ ਆਗੂਆਂ ਦਾ ਆਰੋਪ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਦੇਰੀ ਨਾਲ ਆਈ। ਇਸੇ ਤਰਾਂ ਹੀ ਵਾਰਡ ਨੰਬਰ 18 ਦੇ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਦੇ ਕਾਂਗਰਸੀ ਉਮੀਦਵਾਰ ਤੇ ਵੀ ਹਮਲਾ ਕੀਤਾ ਗਿਆ ਹੈ। ਕਾਂਗਰਸੀ ਵਰਕਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਦੋ ਵਰਕਰਾਂ ਨੂੰ ਅਗਵਾ ਵੀ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਐਮਐਲਏ ਬੀਬੀ ਕਰਨ ਕੌਰ ਬਰਾੜ ਹਸਪਤਾਲ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਰੀ ਘਟਨਾ ਨੂੰ ਪੁਲਸ ਨਾਲ ਮਿਲ ਕੇ ਕੀਤਾ ਹੈ।
ਕਾਂਗਰਸ ਦੇ ਵਰਕਰ ਨੇ ਦੋਸ਼ ਲਗਾਇਆ ਕਿ ਅਕਾਲੀਆ ਨੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਹੈ ਅਤੇ ਸਾਡੇ ਦੋ ਵਰਕਰਾਂ ਨੂੰ ਅਗਵਾ ਕਰ ਲਿਆ ਹੈ। ਉਧਰ ਕਰਨ ਕੌਰ ਬਰਾੜ ਸਾਬਕਾ ਵਿਧਾਇਕ ਨੇ ਕਿਹਾ ਕਿ ਸਾਡੀ ਸਰਕਾਰ ਹੋਣ ਦੇ ਬਾਵਜੂਦ ਸਾਡਾ ਵੋਟਾਂ ਦਾ ਬਾਈਕਾਟ ਕਰਨ ਨੂੰ ਦਿਲ ਕਰਦਾ। ਉਨ੍ਹਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਜਦਕਿ ਵਾਰਡ ਨੰਬਰ18 ਤੋਂ ਕਾਂਗਰਸੀ ਉਮੀਦਵਾਰ ਟੇਕ ਚੰਦ ਬੱਤਰਾ ਨੂੰ ਹਿਰਾਸਤ ਵਿੱਚ ਲੈ ਲਿਆ। ਇਸਦਾ ਪਤਾ ਲਗਦੇ ਹੀ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਥਾਣੇ ਜਾ ਪਹੁੰਚੇ। ਸਾਰੀ ਰਾਤ ਇਹੀ ਰੇੜਕਾ ਚਲਦਾ ਰਿਹਾ। ਰੋਜ਼ੀ ਬਰਕੰਦੀ ਦਾ ਕਹਿਣਾ ਹੈ ਕੇ ਕਾਂਗਰਸੀ ਆਗੂ ਆਪਣੀ ਹਾਰ ਵੇਖ ਕੇ ਘਬਰਾ ਗਏ ਹਨ ਤੇ ਬਿਨਾ ਵਜ੍ਹਾ ਦੋਸ਼ ਲਗਾ ਰਹੇ ਹਨ।
ਇਸ ਮੌਕੇ ਥਾਣਾ ਸਿਟੀ ਦੇ ਐਸ ਐਚ ਓ ਮੋਹਨ ਲਾਲ ਨੇ ਦੱਸਿਆ ਕਿ ਸ਼ਹਿਰ ਦੇ ਵਿਚ ਦੋ ਵਾਰਡਾਂ ਵਿਚ ਝਗੜਾ ਹੋਇਆ ਹੈ ਜਿਸ ਵਿਚ ਕਾਂਗਰਸੀ ਉਮੀਦਵਾਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਰਹੀ ਹੀ ਅਤੇ 4 ਨੰਬਰ ਵਾਰਡ ਦੇ ਉਮੀਦਵਾਰ ਬਿਆਨ ਦੇਣ ਵੀ ਹਾਲਤ ਵਿੱਚ ਨਹੀਂ ਹੈ ਜਦ ਵੀ ਬਿਆਨ ਦੇਣ ਦੇ ਕਾਬਲ ਹੋਣਗੇ ਉਸਤ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅਤੇ 18 ਨੰਬਰ ਵਾਰਡ ਵਿਚ ਹੋਏ ਦੇ ਝਗੜੇ ਵਿੱਚ ਮਾਮਲਾ ਦਰਜ ਕਰ ਲਿਆ ਹੈ।