ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 17 ਫਰਵਰੀ 2021 - ਸੁਲਤਾਨਪੁਰ ਲੋਧੀ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ 10 ਅਤੇ ਸ਼੍ਰੋਮਣੀ ਅਕਾਲੀ ਦਲ 3 ਸੀਟਾਂ ਤੇ ਜਿੱਤ ਹਾਸਲ ਕੀਤੀ। ਇਸੇ ਤਹਿਤ ਵਾਰਡ ਨੰਬਰ 1 ਸ਼੍ਰੋਮਣੀ ਅਕਾਲੀ ਦਲ ਦੀ ਸੰਦੀਪ ਕੌਰ ਗਿੱਲ ਨੂੰ 378 ਵੋਟ, ਕਾਂਗਰਸ ਪਾਰਟੀ ਦੀ ਸੁਖਵਿੰਦਰ ਕੌਰ 165 ਵੋਟ, ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਨੂੰ 4 ਵੋਟ, ਅਜ਼ਾਦ ਉਮੀਦਵਾਰ ਸਰੀਨਾ 1 ਵੋਟ ਅਤੇ ਨੋਟਾਂ 8 ਵੋਟਾਂ ਮਿਲੀਆਂ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੰਦੀਪ ਕੌਰ ਗਿੱਲ ਜੇਤੂ ਰਹੇ। ਵਾਰਡ ਨੰਬਰ 2 ਕਾਂਗਰਸ ਤੇਜਵੰਤ ਸਿੰਘ ਨੂੰ 363 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਵਿਰਦੀ ਨੂੰ 248 ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਨੂੰ 9 ਅਤੇ ਨੋਟਾਂ ਨੂੰ 1 ਵੋਟਾਂ ਮਿਲੀਆਂ ਜਿਸ ਵਿੱਚ ਕਾਂਗਰਸ ਪਾਰਟੀ ਦੇ ਤੇਜਵੰਤ ਸਿੰਘ 115 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 3 ਸ਼੍ਰੋਮਣੀ ਅਕਾਲੀ ਦਲ ਦੀ ਸੁਨੀਤਾ ਧੀਰ ਨੂੰ 321 ਕਾਂਗਰਸ ਪਾਰਟੀ ਦੀ ਗੁਰਜੀਤ ਕੌਰ ਨੂੰ 247 ਆਮ ਆਦਮੀ ਪਾਰਟੀ ਦੀ ਇੰਦੂ ਧੀਰ 6 ਅਤੇ ਨੋਟਾਂ 2 ਵੋਟਾਂ ਮਿਲੀਆਂ ਜਿਸ ਵਿਚ ਅਕਾਲੀ ਦਲ ਦੀ ਸੁਨੀਤਾ ਧੀਰ 74 ਵੋਟਾਂ ਨਾਲ ਜੇਤੂ ਰਹੀ ।
ਵਾਰਡ ਨੰਬਰ 4 ਕਾਂਗਰਸ ਨਵਨੀਤ ਸਿੰਘ ਚੀਮਾ ਨੂੰ 771, ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਨੂੰ 82, ਆਮ ਆਦਮੀ ਪਾਰਟੀ ਓਮ ਪ੍ਰਕਾਸ਼ ਧੀਰ ਨੂੰ 16 ਨੋਟਾਂ ਨੂੰ 5 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਨਵਨੀਤ ਸਿੰਘ ਚੀਮਾ 689 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 5 ਕਾਂਗਰਸ ਪਾਰਟੀ ਦੀ ਸੰਦੀਪ ਕੌਰ ਨੂੰ 499, ਸ਼੍ਰੋਮਣੀ ਅਕਾਲੀ ਦਲ ਦੀ ਸਿਮਰਨਜੀਤ ਧੀਰ ਨੂੰ 256, ਆਮ ਆਦਮੀ ਪਾਰਟੀ ਦੀ ਰਮਨ ਜੈਨ ਨੂੰ 17 ਅਤੇ ਨੋਟਾਂ ਨੂੰ 2 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੀ ਸੰਦੀਪ ਕੌਰ 243 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 6 ਕਾਂਗਰਸ ਪਾਰਟੀ ਦੇ ਸੰਤਪ੍ਰੀਤ ਸਿੰਘ ਨੂੰ 540, ਸ਼੍ਰੋਮਣੀ ਅਕਾਲੀ ਦਲ ਦੇ ਹਪ੍ਰੀਤ ਸਿੰਘ ਬਾਬਲਾ ਨੂੰ 266, ਆਮ ਆਦਮੀ ਪਾਰਟੀ ਦੇ ਜਸਵਿੰਦਰ ਸਿੰਘ ਨੂੰ 18 ਅਤੇ ਨੋਟਾਂ ਨੂੰ 5 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੇ ਸੰਤਪ੍ਰੀਤ ਸਿੰਘ 274 ਵੋਟਾਂ ਨਾਲ ਜੇਤੂ ਰਹੇ।
ਵਾਰਡ ਨੰਬਰ 7 ਕਾਂਗਰਸ ਪਾਰਟੀ ਦੀ ਸ਼ੈਰੀ ਕੋਹਲੀ ਨੂੰ 369, ਸ਼੍ਰੋਮਣੀ ਅਕਾਲੀ ਦਲ ਦੀ ਕਿਰਨ ਕੁਮਾਰੀ ਨੂੰ 221, ਆਮ ਆਦਮੀ ਪਾਰਟੀ ਦੀ 26, ਅਜ਼ਾਦ ਉਮੀਦਵਾਰ ਸੰਗੀਤਾ ਨੂੰ 1ਅਤੇ ਨੋਟਾਂ ਨੂੰ 9 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੀ ਸ਼ੈਰੀ ਕੋਹਲੀ 148 ਨਾਲ ਜੇਤੂ ਰਹੀ। ਵਾਰਡ ਨੰਬਰ 8 ਕਾਂਗਰਸ ਪਾਰਟੀ ਦੇ ਦੀਪਕ ਧੀਰ ਨੂੰ 468, ਸ਼੍ਰੋਮਣੀ ਅਕਾਲੀ ਦਲ ਦੇ ਜੁਗਰਾਜ ਸਿੰਘ ਨੂੰ 317, ਆਮ ਆਦਮੀ ਪਾਰਟੀ ਦੇ ਵਰਿੰਦਰਜੀਤ ਸਿੰਘ ਨੂੰ 8, ਅਜ਼ਾਦ ਉਮੀਦਵਾਰ ਨੂੰ 3 ਅਤੇ ਨੋਟਾ ਨੂੰ 6 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੀਪਕ ਧੀਰ 151 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 9 ਕਾਂਗਰਸ ਪਾਰਟੀ ਦੀ ਸੰਯੋਗਤਾ ਮਰਵਾਹਾ ਨੂੰ 361, ਸ਼੍ਰੋਮਣੀ ਅਕਾਲੀ ਦਲ ਦੀ ਬਬੀਤਾ ਧੀਰ ਨੂੰ 308, ਆਮ ਆਦਮੀ ਪਾਰਟੀ ਦੀ ਸੀਤਾ ਰਾਣੀ ਨੂੰ 13 ਅਤੇ ਨੋਟਾਂ ਨੂੰ 6 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੀ ਸੰਯੋਗਤਾ ਮਰਵਾਹਾ 53 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 10 ਕਾਂਗਰਸ ਪਾਰਟੀ ਦੇ ਪਵਨ ਕਨੋਜੀਆ ਨੂੰ 491, ਸ਼੍ਰੋਮਣੀ ਅਕਾਲੀ ਦਲ ਦੇ ਧਰਮਰਾਜ 213, ਆਮ ਆਦਮੀ ਪਾਰਟੀ ਦੇ ਕਮਲਪ੍ਰੀਤ ਸਿੰਘ 20 ਅਤੇ ਨੋਟਾਂ ਨੂੰ 6 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੇ ਪਵਨ ਕਨੋਜੀਆ 278 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 11 ਕਾਂਗਰਸ ਪਾਰਟੀ ਦੀ ਪੂਜਾ ਰਾਣੀ ਨੂੰ 424, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਵੀਨ ਕੁਮਾਰੀ ਨੂੰ 337, ਅਜ਼ਾਦ ਉਮੀਦਵਾਰ ਗੋਗੀ ਨੂੰ 30 ਅਤੇ ਨੋਟਾਂ ਨੂੰ 6 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੀ ਪੂਜਾ ਰਾਣੀ 87 ਨਾਲ ਜੇਤੂ ਰਹੀ। ਵਾਰਡ ਨੰਬਰ 12 ਕਾਂਗਰਸ ਪਾਰਟੀ ਦੇ ਅਸ਼ੋਕ ਮੋਗਲਾ ਨੂੰ 377, ਸ਼੍ਰੋਮਣੀ ਅਕਾਲੀ ਦਲ ਦੇ ਜਤਿੰਦਰ ਸੇਠੀ ਨੂੰ 346, ਆਮ ਆਦਮੀ ਪਾਰਟੀ ਦੇ ਸੰਦੀਪ ਸ਼ਰਮਾ ਨੂੰ 13 ਅਤੇ ਨੋਟਾਂ 4 ਵੋਟਾਂ ਮਿਲੀਆਂ ਜਿਸ ਵਿਚ ਕਾਂਗਰਸ ਪਾਰਟੀ ਦੇ ਅਸ਼ੋਕ ਮੋਗਲਾ 31 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 13 ਸ਼੍ਰੋਮਣੀ ਅਕਾਲੀ ਦਲ ਦੇ ਰਜਿੰਦਰ ਸਿੰਘ ਨੂੰ 517, ਕਾਂਗਰਸ ਪਾਰਟੀ ਦੇ ਚਰਨ ਕਮਲ ਨੂੰ 473,ਆਮ ਆਦਮੀ ਪਾਰਟੀ ਦੇ ਪ੍ਰਦੀਪ ਕੁਮਾਰ ਨੂੰ 59 ਅਤੇ ਨੋਟਾਂ ਨੂੰ 24 ਵੋਟਾਂ ਮਿਲੀਆਂ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰਜਿੰਦਰ ਸਿੰਘ 44 ਨਾਲ ਜੇਤੂ ਰਹੇ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਨਵੇਂ ਚੁਣੇ ਗਏ ਕੋਂਸਲਰਾਂ ਦੇ ਨਾਲ ਇਤਿਹਾਸਿਕ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਜਿੱਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਦੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦੀ ਅਰੰਭਤਾ ਕੀਤੀ ਹੋਈ ਹੈ ਉਹਨਾਂ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।