← ਪਿਛੇ ਪਰਤੋ
ਹਰਿੰਦਰ ਨਿੱਕਾ ਬਰਨਾਲਾ 20 ਜੁਲਾਈ 2020: ਪੰਜਾਬ ਨੈਸ਼ਨਲ ਬੈਂਕ ਵੱਲੋਂ ਪੂਰੇ ਭਾਰਤ ਵਿੱਚ ਕਰੋਨਾ ਵਿਰੁੱਧ ਲੜਾਈ ਦਾ ਅਗਾਜ ਕੀਤਾ ਗਿਆ । ਇਸ ਲੜੀ ਤਹਿਤ ਬਰਨਾਲਾ ਵਿਖੇ ਸਰਕਲ ਹੈਡ ਬਠਿੰਡਾ ਐਮ ਐਮ ਸ਼ਰਮਾ ਦੀ ਅਗਵਾਈ ਵਿੱਚ ਚੀਫ਼ ਮਨੇਜਰ ਅਨਿਲ ਮਿੱਤਲ ਦੀ ਹਾਜਰੀ ਵਿੱਚ ਬਰਨਾਲਾ ਵਿਖੇ ਸੈਨੇਟਾਇਜ਼ਰ ਅਤੇ ਮਾਸਕ ਵੰਡੇ ਗਏ । ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਪੁਲਿਸ ਅਫ਼ਸਰ ਡਾਕਟਰ ਪ੍ਰਗਿਆ ਜੈਨ ਆਈ ਪੀ ਐੱਸ ਅਤੇ ਪ੍ਰਸਿੱਧ ਸਮਾਜ ਸੇਵੀ ਜਤਿੰਦਰ ਜਿੰਮੀ ਸਨ। ਇਸ ਮੌਕੇ ਉਹਨਾਂ ਵਲੋਂ ਘਰ ਰਹੋ ਸੁਰੱਖਿਅਤ ਰਹੋ ਦਾ ਸੰਦੇਸ਼ ਵੀ ਦਿੱਤਾ ਗਿਆ ਅਤੇ ਸੈਨੇਟਾਟਿਜ਼ਰ, ਮਾਸਕ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬੈਂਕ ਅਫ਼ਸਰ ਮਹੇਸ਼ ਕੁਮਾਰ, ਵਿਜੇ ਕੁਮਾਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਲੀਗਲ ਐਡਵਾਈਜਰ ਐਡਵੋਕੇਟ ਲੋਕੇਸ਼ਵਰ ਸੇਵਕ ਅਤੇ ਐਡਵੋਕੇਟ ਕੁਲਵੰਤ ਰਾਏ ਗੋਇਲ ਵੀ ਹਾਜ਼ਿਰ ਸਨ।
Total Responses : 265