11 ਮਰੀਜ਼ ਹੋਏ ਠੀਕ
ਐਸ ਏ ਐਸ ਨਗਰ, 29 ਜੁਲਾਈ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 27 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 11 ਮਰੀਜ਼ ਠੀਕ ਹੋਏ ਹਨ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਖਰੜ ਤੋਂ 36 ਸਾਲਾ ਪੁਰਸ਼, ਨਯਾਗਾਓਂ ਤੋਂ 73 ਸਾਲਾ ਮਹਿਲਾ, ਭਾਂਖਰਪੁਰ ਤੋਂ 25 ਸਾਲਾ ਪੁਰਸ਼, ਫੇਜ 1 ਮੋਹਾਲੀ ਤੋਂ 53 ਸਾਲਾ ਪੁਰਸ਼, ਸੈਕਟਰ 70 ਤੋਂ 22 ਸਾਲਾ ਪੁਰਸ਼, ਸੈਕਟਰ 75 ਤੋਂ 37 ਸਾਲਾ ਪੁਰਸ਼, ਪਾਮ ਮਿਡੋਸ ਖਰੜ ਤੋਂ 31 ਸਾਲਾ ਪੁਰਸ਼, ਬਲੌਂਗੀ ਤੋਂ 34 ਸਾਲਾ ਮਹਿਲਾ, ਤਰੌਲੀ ਤੋਂ 31 ਸਾਲਾ ਪੁਰਸ਼, ਸੈਕਟਰ 82 ਮੋਹਾਲੀ ਤੋਂ 26 ਸਾਲਾ ਪੁਰਸ਼, ਫੇਜ 8 ਤੋਂ 48 ਸਾਲਾ ਪੁਰਸ਼, ਫੇਜ 3ਬੀ1 ਤੋਂ 55 ਸਾਲਾ ਪੁਰਸ਼, ਢਕੌਲੀ ਤੋਂ 50, 42, 16 ਸਾਲਾ ਮਹਿਲਾਵਾਂ ਤੇ 19, 21, 19 ਸਾਲਾ ਪੁਰਸ਼, ਜ਼ੀਰਕਪੁਰ ਤੋਂ 31 ਸਾਲਾ ਮਹਿਲਾ, ਬਲਟਾਣਾ ਤੋਂ 3, 32 ਸਾਲਾ ਮਹਿਲਾ ਤੇ 30 ਸਾਲਾ ਪੁਰਸ਼, ਡੇਰਾਬੱਸੀ ਤੋਂ 22 ਸਾਲਾ ਪੁਰਸ਼ ਤੇ 38 ਸਾਲਾ ਮਹਿਲਾ, ਰਤੌਲੀ ਤੋਂ 30 ਸਾਲਾ ਪੁਰਸ਼ ਅਤੇ ਐਸਬੀਐਸ ਡੇਰਾਬੱਸੀ ਤੋਂ 66 ਸਾਲਾ ਪੁਰਸ਼ ਤੇ 61 ਸਾਲਾ ਮਹਿਲਾ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਸੈਕਟਰ 66 ਮੋਹਾਲੀ ਤੋਂ 22 ਸਾਲਾ ਪੁਰਸ਼, ਖਰੜ ਤੋਂ 46 ਸਾਲਾ ਮਹਿਲਾ, 47 ਸਾਲਾ ਪੁਰਸ਼, ਮੋਹਾਲੀ ਤੋਂ 21 ਸਾਲਾ ਪੁਰਸ਼, ਰਾਮਪੁਰ ਦਾਊਂ ਤੋ 41 ਸਾਲਾ ਪੁਰਸ਼, ਸੈਕਟਰ 68 ਮੋਹਾਲੀ ਤੋਂ 20 ਸਾਲਾ ਮਹਿਲਾ, ਪਾਮ ਸਿਟੀ ਮੋਹਾਲੀ ਤੋਂ 49 ਸਾਲਾ ਪੁਰਸ਼ ਤੇ 20, 17 ਸਾਲਾ ਮਹਿਲਾਵਾਂ, ਖਰੜ ਤੋਂ 30 ਸਾਲਾ ਪੁਰਸ਼ ਅਤੇ ਘੜੂੰਆਂ ਤੋਂ 27 ਸਾਲਾ ਪੁਰਸ਼ ਸ਼ਾਮਲ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 798 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 303, ਠੀਕ ਹੋਏ ਮਰੀਜਾਂ ਦੀ ਗਿਣਤੀ 481 ਹੈ ਅਤੇ 14 ਮਰੀਜਾਂ ਦੀ ਮੌਤ ਹੋ ਚੁੱਕੀ ਹੈ।