ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਹਰਿਆਣਾ ਸਰਕਾਰ ਵੱਲੋਂ ਬਕਾਇਦਾ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਬਣਾਈ ਗਈ ਸੀ ਜਿਸ ਨੂੰ ਹਰਿਆਣਾ ਦੇ ਸਿੱਖਾਂ ਦਾ ਵੱਡਾ ਸਮਰਥਨ ਮਿਲਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਿਆਸੀ ਆਕਾਵਾਂ ਦੇ ਕਹਿਣ ਤੇ ਸੁਪਰੀਮ ਕੋਰਟ ਵਿੱਚ ਉਸਦੇ ਖਿਲਾਫ ਕੇਸ ਪਾ ਦਿੱਤਾ , ਸੁਪਰੀਮ ਕੋਰਟ ਨੇ ਸਟੇਟਸ ਕੋ ਕਰ ਦਿੱਤਾ ਅਤੇ ਜਿੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਚਲਾ ਰਹੀ ਸੀ ਉੱਥੇ ਉਨ੍ਹਾਂ ਦਾ ਪ੍ਰਬੰਧ ਤੇ ਬਾਕੀ ਗੁਰਦੁਆਰਿਆਂ ਦੇ ਐਸਜੀਪੀਸੀ ਦਾ ਪ੍ਰਬੰਧ ਬਰਕਰਾਰ ਰਿਹਾ । ਪਿਛਲੇ ਛੇ ਸਾਲਾਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੇ ਪ੍ਰਬੰਧਕਾਂ ਵੱਲੋਂ ਹਰਿਆਣੇ ਵਿੱਚ ਕੋਈ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਨਾ ਉਲੀਕੇ ਗਏ ਕਿਉਂਕਿ ਜਿਹੜੇ ਧਰਮ ਪ੍ਰਚਾਰ ਦੇ ਚੇਅਰਮੈਨ ਲਾਏ ਗਏ ਉਨ੍ਹਾਂ ਦਾ ਧਰਮ ਪ੍ਰਚਾਰ ਨਾਲ ਬਹੁਤਾ ਵਾਹ ਵਾਸਤਾ ਨਹੀਂ ਸੀ ਤੇ ਨਾ ਹੀ ਬਹੁਤਾ ਧਰਮ ਬਾਰੇ ਗਿਆਨ ਸੀ ਜਿਸ ਕਰਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਦੇ ਵਿੱਚ ਭਾਰੀ ਨਿਰਾਸ਼ਤਾ ਫੈਲਣੀ ਸੰਭਾਵਿਕ ਸੀ ਕਿ ਜਿਨ੍ਹਾਂ ਆਸਾਂ ਨੂੰ ਲੈ ਕੇ ਹਰਿਆਣਾ ਕਮੇਟੀ ਹੋਂਦ ਵਿੱਚ ਲਿਆਂਦੀ ਸੀ ਉਹ ਕਾਰਜ਼ ਹਰਿਆਣਾ ਕਮੇਟੀ ਦੇ ਪ੍ਰਬੰਧਕ ਨਾ ਕਰ ਸਕੇ 13 ਜੁਲਾਈ ਨੂੰ ਜਨਰਲ ਹਾਊਸ ਦੀ ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਨੇ 6 ਸਾਲਾਂ ਤੋਂ ਪ੍ਰਧਾਨ ਚੱਲੇ ਆ ਰਹੇ ਜਗਦੀਸ਼ ਸਿੰਘ ਝੀਂਡਾ ਦਾ ਅਸਤੀਫ਼ਾ ਲੈ ਲਿਆ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਸਰਬਸੰਮਤੀ ਨਾਲ ਬਣਾ ਦਿੱਤਾ ਜਥੇਦਾਰ ਦਾਦੂਵਾਲ ਦੇ ਕਾਰਜਕਾਰੀ ਪ੍ਰਧਾਨ ਬਣਨ ਦੇ ਨਾਲ ਹੀ ਹਰਿਆਣੇ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਸੰਗਤਾਂ ਨੂੰ ਮੁੜ ਹਰਿਆਣੇ ਦੇ ਵਿੱਚ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਭਾਰੀ ਆਸ ਬੱਝੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਪ੍ਰੈੱਸ ਬਿਆਨ ਰਾਹੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਅਕਾਲੀ ਆਗੂਆਂ ਡਾ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ , ਬਲਵਿੰਦਰ ਸਿੰਘ ਖੋਜਕੀਪੁਰ , ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ , ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਕੀਤਾ ਉਨ੍ਹਾਂ ਕਿਹਾ ਕਿ ਜਥੇਦਾਰ ਦਾਦੂਵਾਲ ਨੇ ਪਿਛਲੇ ਤਕਰੀਬਨ ਵੀਹ ਬਾਈ ਸਾਲਾਂ ਤੋਂ ਪੂਰੇ ਸੰਸਾਰ ਭਰ ਵਿੱਚ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਹੋਈ ਹੈ ਹਰ ਪੰਥਕ ਸੰਘਰਸ਼ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਖ਼ਾਸ ਕਰਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੇ ਬਾਦਲਾਂ ਦੇ ਵਿਰੁੱਧ ਇੱਕ ਤਿੱਖੀ ਲੜਾਈ ਲੜੀ ਹੈ ਅਤੇ ਹੁਣ ਹਰਿਆਣਾ ਕਮੇਟੀ ਦੇ ਮੈਂਬਰਾਂ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਦਿਨ ਤੋਂ ਹੀ ਹਰਿਆਣਾ ਕਮੇਟੀ ਮੁੜ ਸੁਰਖੀਆਂ ਵਿੱਚ ਆ ਗਈ ਹੈ ਭਾਵੇਂ ਜਥੇਦਾਰ ਦਾਦੂਵਾਲ ਨੇ 13 ਅਗਸਤ ਨੂੰ ਹਰਿਆਣਾ ਕਮੇਟੀ ਦੀ ਕਾਰਜਕਰਨੀ ਦੀ ਚੋਣ ਰੱਖੀ ਹੋਈ ਹੈ ਪਰ ਬਹੁ ਗਿਣਤੀ ਮੈਂਬਰ ਸਾਹਿਬਾਨ ਜਥੇਦਾਰ ਦਾਦੂਵਾਲ ਜੀ ਦੇ ਨਾਲ ਸਮਰਥਨ ਵਿੱਚ ਹਨ ਅਤੇ ਹਰਿਆਣਾ ਦੀਆਂ ਸੰਗਤਾਂ ਇਸ ਉਡੀਕ ਵਿੱਚ ਹਨ ਕਿ ਕਦੋਂ ਜਥੇਦਾਰ ਦਾਦੂਵਾਲ ਪੂਰੇ ਹਰਿਆਣੇ ਦਾ ਰੋਡਮੈਪ ਬਣਾਕੇ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਅਤੇ ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਯਤਨਸ਼ੀਲ ਹੋ ਜਾਣ ਫੈਡਰੇਸ਼ਨ ਅਤੇ ਅਕਾਲੀ ਆਗੂਆਂ ਨੇ ਜਥੇਦਾਰ ਦਾਦੂਵਾਲ ਜੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਹਰਿਆਣੇ ਦੀਆਂ ਸੰਗਤਾਂ ਦੇ ਨਾਲ ਨਾਲ ਉਨ੍ਹਾਂ ਸਮੇਤ ਪੰਜਾਬ ਦੀਆਂ ਸੰਗਤਾਂ ਵੀ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਪੰਜਾਬੀ ਮਾਂ ਬੋਲੀ ਦੇ ਸਨਮਾਨ ਲਈ ਜਥੇਦਾਰ ਦਾਦੂਵਾਲ ਜੀ ਦਾ ਪੂਰਾ ਪੂਰਾ ਸਮਰਥਨ ਕਰਨਗੀਆਂ ।