← ਪਿਛੇ ਪਰਤੋ
ਲਗਾਤਾਰ ਚਾਰ ਸਾਲਾਂ ਤੋਂ ਨੋਡਲ ਕੇਂਦਰ ਵਜੋਂ ਚੁਣਿਆ ਜਾ ਰਿਹੈ ਸੀਜੀਸੀ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਨੂੰ ਲਗਾਤਾਰ ਚੌਥੀ ਵਾਰ ਪੰਜਾਬ ਰਾਜ ਤੋਂ ਨੋਡਲ ਕੇਂਦਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਸ ਦੇ ਤਹਿਤ ਸੀਜੀਸੀ ਲਾਂਡਰਾ ਵਿਸ਼ਵ ਦੇ ਸਭ ਤੋਂ ਵੱਡੇ ਓਪਨ ਇਨੋਵੇਸ਼ਨ ਮਾਡਲ ਦੇ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਕਰੇਗਾ ਜੋ ਬਹੁਤ ਮਾਣ ਵਾਲੀ ਗੱਲ ਹੈ।ਜ਼ਿਕਰਯੋਗ ਹੈ ਕਿ ਸਮਾਰਟ ਇੰਡੀਆ ਹੈਕੇਥਾਨ 2020 ਸਾਫਟਵੇਅਰ ਐਡੀਸ਼ਨ ਹੈ ਜੋ ਕਿ ਮਨੁੱਖੀ ਵਿਕਾਸ ਮੰਤਰਾਲੇ (ਐਮਐਚਆਰਡੀ) ਦੀ ਅਗਵਾਈ ਹੇਠ ਅਤੇ ਅੰਤਰ ਸੰਸਥਾਗਤ ਸਮਾਵੇਸ਼ੀ ਇਨੋਵੇਸ਼ਨ ਕੇਂਦਰ (ਆਈਫਾੱਰਸੀ),ਮਾਈ ਗੋਵ ਪਰਸੈਂਟਿਵ ਸਿਸਟਮਜ਼ ਅਤੇ ਰਾਮਭਾਊ ਮਹਾਲਗੀ ਪ੍ਰਬੋਧਨੀ ਦੇ ਸਹਿਯੋਗ ਨਾਲ ਇਸ ਸਾਲ ਇੱਕ ਅਗਸਤ ਤੋਂ ਆੱਨਲਾਈਨ ਸ਼ੁਰੂ ਕੀਤੀ ਜਾਵੇਗੀ। ਸਮਾਰਟ ਇੰਡੀਆ ਹੈਕਾਥਾੱਨ ਇੱਕ ਦੇਸ਼ ਵਿਆਪੀ ਪ੍ਰੋਗਰਾਮ ਹੈ ਜੋ ਕਿ ਸਾਲ 2017 ਤੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਵਿਿਦਆਰਥੀਆਂ ਨੂੰ ਉਨ੍ਹਾਂ ਸਮੱਸਿਆਵਾਂ ਦੇ ਹੱਲ ਕਰਨ ਇੱਕ ਪਲੇਟਫਾਰਮ (ਮੰਚ) ਪ੍ਰਦਾਨ ਕਰਦਾ ਹੈ ਜਿਨ੍ਹਾਂ ਸਮੱਸਿਆਵਾਂ ਦਾ ਸਮਾਜ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਸਾਹਮਣਾ ਕਰਦਾ ਹੈ ਅਤੇ ਇਸ ਦੇ ਨਾਲ ਹੀ ਸਮਾਰਟ ਇੰਡੀਆ ਹੈਕੇਥਾਨ ਉਤਪਾਦ ਨਵੀਨਤਾ ਦੇ ਸੱਭਿਆਚਾਰ ਅਤੇ ਵਿਿਦਆਰਥੀਆਂ ਵਿਚਕਾਰ ਸਮੱਸਿਆਵਾਂ ਨੂੰ ਹੱਲ ਕਰਨ ਦੀ ਮਾਨਸਿਕਤਾ ਵੀ ਪੈਦਾ ਕਰਦਾ ਹੈ। ਇਸ ਸਾਲ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਅਤੇ ਸਮੂਹਿਕ ਇਕੱਠ ਤੇ ਲਗਾਈਆਂ ਪਾਬੰਧੀਆਂ ਕਾਰਨ ਹਰ ਇੱਕ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਪ੍ਰੋਗਰਾਮ ਆੱਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਾਲ ਸੀਜੀਸੀ ਲਾਂਡਰਾ ਕੁੱਲ 138 ਪ੍ਰਤੀਯੋਗੀਆਂ ਦੀਆਂ 23 ਟੀਮਾਂ ਦੀ ਮੇਜ਼ਬਾਨੀ ਕਰੇਗਾ। ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਇਹ ਟੀਮਾਂ ਹੈਲਥਆਰਐਕਸ (ਬਜਾਜ ਫਿਨਸਰਵ ਹੈਲਥ ਲਿਮਟਿਡ), ਕਾੱਗਨੀਜੈਂਟ ਟੈਕਨਾਲਾੱਜੀ ਸਲਿਊਸ਼ਨਜ਼ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਆਟੋਮਿਕ ਐਨਰਜੀ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਪੰਜ ਸਮੱਸਿਆਵਾਂ ਦੇ ਹੱਲ ਪੇਸ਼ ਕਰਨਗੀਆਂ ਅਤੇ 36 ਘੰਟਿਆਂ ਦੇ ਇਸ ਸਾੱਫਟਵੇਅਰ ਉਤਪਾਦ ਵਿਕਾਸ ਮੁਕਾਬਲੇ ਵਿੱਚ ਦੇਸ਼ ਭਰ ਦੇ ਹੋਰ ਵਿਿਦਆਰਥੀਆਂ ਨਾਲ ਮੁਕਾਬਲੇਬਾਜ਼ੀ ਕੀਤੀ ਜਾਵੇਗੀ। ਇਸ ਦੇ ਨਾਲ ਹੀ 1 ਅਗੱਸਤ 2020 ਨੁੂੰ ਨਵੀਂ ਦਿੱਲੀ ਵਿਖੇ ਆਯੋਜਿਤ ਹੋਣ ਵਾਲੇ ਕੇਂਦਰੀ ਉਦਘਾਟਨ ਸਮਾਗਮ ਦੇ ਨਾਲ ਸਮਾਰਟ ਇੰਡੀਆ ਹੈਕੇਥਾਨ ਦੀ ਵਿਸ਼ਾਲ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸੇ ਦਿਨ ਯਾਨੀ ਕਿ ਇੱਕ ਅਗੱਸਤ ਨੂੰ ਸ਼ਾਮ ਸੱਤ ਵਜੇ ਵਿਿਦਆਰਥੀਆਂ ਨਾਲ ਗੱਲਬਾਤ ਕਰਨਗੇ।
Total Responses : 265