ਸਰਕਾਰ ਨੂੰ ਸਿਰਫ ਫਰੀਡਮ ਫਾਇਅਰ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਤੇ ਯਾਦ ਆਉਂਦੇ
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਲਾਕਡਾਊਨ ਵਿਚ ਫਰੀਡਮ ਫਾਇਟਰ ਪਰਿਵਾਰਾਂ ਨੂੰ ਅਣਦੇਖਿਆ ਕੀਤਾ
ਅੰਮ੍ਰਿਤਸਰ, 20 ਜੁਲਾਈ 2020: ਅੱਜ ਫਰੀਡਮ ਫਾਇਟਰਜ਼ ਉੱਤਰਾਅਧਿਕਾਰੀ ਸੰਸਥਾ ਪੰਜਾਬ ਰਜਿ. ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਯਾਦ ਪੱਤਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਫਰੀਡਮ ਫਾਇਟਰ ਦੇ ਪਰਿਵਾਰਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਇਸ ਮੌਕੇ ਗੱਲ ਕਰਦਿਆਂ ਹਰਿੰਦਰਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ, ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਅਸੀਂ ਕਰੋੜ ਰੁਪਏ ਦਾ ਲੋਕਾਂ ਨੂੰ ਰਾਸ਼ਨ ਦਿੱਤਾ ਹੈ ਅਤੇ ਤੁਹਾਡੀ ਸਰਕਾਰ ਦੇ ਨੁਮਾਹਿੰਦੇ ਅਤੇ ਅਫਸਰ ਕਹਿ ਰਹੇ ਹਨ ਕਿ ਅਸੀਂ ਘਰ ਘਰ ਰਾਸ਼ਨ ਪਹੁੰਚਾਇਆ ਹੈ ਪਰ ਫਰੀਡਮ ਫਾਇਅਰ ਪਰਿਵਾਰਾਂ ਨੂੰ ਰਾਸ਼ਨ ਤੇ ਕੀ ਕੋਈ ਮਿਲਣ ਵੀ ਨਹੀਂ ਆਇਆ।
ਉਨ•ਾਂ ਕਿਹਾ ਕਿ ਸਮੂਹ ਫਰੀਡਮ ਫਾਇਟਰ ਪਰਿਵਾਰਾਂ ਨੇ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਤੋਂ ਪਹਿਲਾਂ ਚੋਣ ਮੈਨੀਫੈਸਟੋ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਅਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਆਪਣੀ ਮੰਗਾ ਦਿੱਤੀਆਂ ਸਨਉਂ ਜਿਸ ਵਿਚ 500 ਯੂਨਿਟ ਬਿਜਲੀ ਮਾਫੀ, ਮੁਫ਼ਤ ਬੱਸ ਪਾਸ, ਟੋਲ ਪਲਾਜ਼ਾ ਤੋਂ ਛੋਟ, ਪੱਕੇ ਮਕਾਨ ਮੁਹੱÂਂਆ ਕਰਵਾਉਣ ਲਹੀ ਅਤੇ ਨੌਕਰੀਆਂ ਵਿਚ ਪਰਿਵਾਰਾਂ ਦਾ ਕੋਟਾ 5 ਪ੍ਰਤੀਸ਼ਤ ਕਰਨ ਦੀ ਮੰਗ ਕੀਤੀ ਸੀ। ਜਿਸ ਵਿਚੋਂ ਆਪ ਜੀ ਦੀ ਸਰਕਾਰ ਨੇ ਸਹੁੰ ਚੁਕਦਿਆਂ ਫਰੀਡਮ ਫਾਇਟਰਾਂ ਲਈ 500 ਯੂਨਿਟ ਮੁਫ਼ਤ ਬਿਜਲੀ, ਮੁਫ਼ਤ ਬੱਸ ਪਾਸ, ਟੋਲ ਪਲਾਜ਼ਾ ਤੋਂ ਛੋਟ, ਮਕਾਨ ਦੇਣਾ ਸਿਰਫ ਫਰੀਡਮ ਫਾਇਟਰਾਂ ਲਈ ਹੀ ਕੀਤੀਆਂ ਗਈਆਂ। ਇਹ ਮੰਗਾਂ ਅਸੀਂ ਪੁੱਤ, ਪੋਤਰੇ, ਧੀ ਅਤੇ ਦੋਹਤੇ ਲਈ ਲਾਗੂ ਹੋਣੀਆਂ ਚਾਹੀਦੀਆਂ ਹਨ।
ਉਨ•ਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 31 ਜੁਲਾਈ 2020 ਤੱਕ ਜੇਕਰ ਪੰਜਾਬ ਸਰਕਾਰ ਕੋਲੋਂ ਉਕਤ ਹੱਕੀ ਮੰਗਾਂ ਬਾਬਤ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਸਾਡੀ ਜਥੇਬੰਦੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਸਮਾਗਮ ਸੁਨਾਮ ਵਿਖੇ ਗ੍ਰਿਫਤਾਰੀਆਂ ਦੇ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।
ਇਸ ਮੌਕੇ ਅਮਰਜੀਤ ਸਿੰਘ, ਤਰਸੇਮ ਸਿੰਘ, ਰਾਮਪਾਲ ਸਿੰਘ, ਚੂਨੀ ਲਾਲ ਝੰਡੇਵਾਲੇ, ਰਨਾ ਦੇਵੀ, ਅਮਰਜੀਤ ਸਿੰਘ ਭਾਟੀਆ, ਆਦਿ ਹਾਜ਼ਰ ਸਨ।