21 ਅਗਸਤ ਤੋਂ ਲਾਗੂ ਹੋਣ ਵਾਲੇ ਲਾਕਡਾਊਨ ਬਾਰੇ ਨੋਟੀਫਿਕੇਸ਼ਨ ਅੱਜ ਹੋਵੇਗਾ ਜਾਰੀ
ਚੰਡੀਗੜ੍ਹ, 21 ਅਗਸਤ, 2020 : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਐਲਾਨ ਮੁਤਾਬਕ 21 ਅਗਸਤ ਤੋਂ ਲਾਗੂ ਹੋਣ ਵਾਲੇ ਲਾਕਡਾਊਨ ਬਾਰੇ ਅੱਜ ਨੋਟੀਫਿਕੇਸ਼ਨ ਜਾਰੀ ਹੋਵੇਗਾ । ਇਸ ਨੋਟੀਫਿਕੇਸ਼ਨ ਵਿਚ ਲਾਕਡਾਊਨ ਕਿਵੇਂ ਲਾਗੂ ਹੋਣਾ ਹੈ, ਇਸ ਬਾਰੇ ਬਾਰੀਕੀ ਨਾਲ ਵੇਰਵੇ ਸ਼ਾਮਲ ਹੋਣਗੇ। ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਮਗਰੋਂ ਜ਼ਿਲਾ ਪੱਧਰ 'ਤੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟਰੇਟ ਵੱਖਰੇ ਤੌਰ 'ਤੇ ਨੋਟੀਫਿਕੇਸ਼ਨ ਜਾਰੀ ਕਰਨਗੇ। ਪੰਜਾਬ ਦੇ ਪੰਜ ਜ਼ਿਲਿਆਂ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵ ਹੈ, ਇਸ ਲਈ ਇਹਨਾਂ ਵਿਚ ਜ਼ਿਆਦਾ ਸਖ਼ਤੀ ਕੀਤੇ ਜਾਣ ਦਾ ਐਲਾਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ, ਇਸ ਲਈ ਇਹਨਾਂ ਜ਼ਿਲਿਆਂ ਵਿਚ ਜ਼ਿਲਾ ਮੈਜਿਸਟਰੇਟਾਂ ਵੱਲੋਂ ਮੁੱਖ ਮੰਤਰੀ ਦੇ ਐਲਾਨ ਮੁਤਾਬਕ ਹੀ ਸਖ਼ਤੀ ਵਾਲੇ ਹੁਕਮ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਯਾਦ ਰਹੇ ਕਿ ਅੱਜ 21 ਅਗਸਤ ਤੋਂ ਪੰਜਾਬ ਵਿਚ ਸ਼ਾਮ 7.00 ਵਜੇ ਤੋਂ ਸਵੇਰੇ 5.00 ਵਜੇ ਤੱਕ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਪ੍ਰਭਾਵਤ ਜ਼ਿਲਿਆਂ ਵਿਚ 50 ਫੀਸਦੀ ਦੁਕਾਨਾਂ ਵਾਰੋ ਵਾਰੀ ਖੁੱਲਣਗੀਆਂ ਤੇ ਦਫਤਰਾਂ ਵਿਚ ਹਾਜ਼ਰੀ ਵੀ 50 ਫੀਸਦੀ ਹੀ ਹੋਵੇਗੀ।