ਨਿਊਜ਼ੀਲੈਂਡ ਦੇ ਵਿਚ ਚਾਰ ਹੋਰ ਰਾਜਨੀਤਿਕ ਪਾਰਟੀਆਂ ਚੋਣਾਂ ਦੇ ਪਿੜ 'ਚ ਨਿਤਰਨ ਨੂੰ ਤਿਆਰ
ਭਾਰਤੀਆਂ ਦੀ 'ਨਿਊਜ਼ੀਲੈਂਡ ਪੀਪਲਜ਼ ਪਾਰਟੀ' ਹੈ ਭੰਗ
ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਦੇ ਵਿਚ ਵੋਟਾਂ ਬਨਾਉਣ ਦਾ ਕੰਮ ਆਨ ਲਾਈਨ ਜਾਰੀ ਹੈ, ਫਾਰਮ ਭਰਿਆ ਜਾ ਸਕਦਾ ਹੈ। ਇਸ ਸਬੰਧੀ ਲੋਕਾਂ ਨੂੰ ਘਰਾਂ ਵਿਚ ਚਿੱਠੀ ਪੱਤਰ ਪਹੁੰਚ ਰਹੇ ਹਨ ਤਾਂ ਕਿ ਜੇਕਰ ਕਿਸੀ ਨੇ ਪਤਾ ਆਦਿ ਬਦਲੀ ਕਰਨਾ ਤਾਂ ਕਰਵਾ ਸਕਦਾ ਹੈ। ਚੋਣ ਕਮਿਸ਼ਨ ਨੇ ਦੋ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਵਿਚ ਜਾਣਕਾਰੀ ਕਿਤਾਬਚੇ ਉਪਲਬਧ ਕਰਵਾਏ ਹਨ ਜਿਨ੍ਹਾਂ ਦੇ ਵਿਚ ਪੰਜਾਬੀ ਵੀ ਸ਼ਾਮਿਲ ਹੈ। ਜੋ ਕਿ ਬਹੁਤ ਵਧੀਆ ਗੱਲ ਹੈ।
ਔਕਲੈਂਡ, 20 ਜੁਲਾਈ 2020 : ਨਿਊਜ਼ੀਲੈਂਡ ਆਮ ਚੋਣਾਂ ਦੇ ਵਿਚ ਪਿਛਲੀ ਵਾਰ 16 ਦੇ ਕਰੀਬ ਰਾਜਨੀਤਕ ਪਾਰਟੀਆਂ ਨੇ ਚੋਣ ਲੜੀ ਸੀ ਜਿਸ ਦੇ ਵਿਚ ਇਕ ਭਾਰਤੀਆਂ ਦੀ ਪਾਰਟੀ 'ਨਿਊਜ਼ੀਲੈਂਡ ਪੀਪਲਜ਼ ਪਾਰਟੀ' ਵੀ ਸ਼ਾਮਿਲ ਸੀ। ਇਸ ਵਾਰ ਚਾਰ ਹੋਰ ਰਾਜਨੀਤਕ ਪਾਰਟੀਆਂ ਚੋਣਾਂ ਦੇ ਪਿੜ ਵਿਚ ਸ਼ਾਮਿਲ ਹੋ ਰਹੀਆਂ ਹਨ। ਇਕ ਦੀ ਰਜਿਟ੍ਰੇਸ਼ਨ ਹੋ ਚੁੱਕੀ ਹੈ ਜਿਸ ਦਾ ਨਾਂਅ 'ਵੱਨ ਪਾਰਟੀ' ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਦੀ ਰਜਿਸਟ੍ਰੇਸ਼ਨ ਆ ਗਈ ਹੈ ਅਤੇ ਲੋਕਾਂ ਨੂੰ ਮੌਕਾ ਹੈ ਕਿ ਜੇਕਰ ਕੋਈ ਇਤਰਾਜ ਹੋਵੇ ਤਾਂ ਦੱਸ ਸਕਦਾ ਹੈ। ਇਹ ਪਾਰਟੀਆਂ ਹਨ 'ਨਿਊਜ਼ੀਲੈਂਡ ਅਡਵਾਂਸ', 'ਹਰਟਲੈਂਡ ਨਿਊਜ਼ੀਲੈਂਡ ਪਾਰਟੀ' ਅਤੇ 'ਟੀ ਪਾਰਟੀ ਨਿਊਜ਼ੀਲੈਂਡ'। 3 ਅਗਸਤ ਤੱਕ ਲੋਕਾਂ ਕੋਲ ਸਮਾਂ ਹੈ ਜੇਕਰ ਕੋਈ ਆਪਣੀ ਟਿਪਣੀ ਕਰਨੀ ਚਾਹੁਣ। ਭਾਰਤੀਆਂ ਦੀ 'ਨਿਊਜ਼ੀਲੈਂਡ ਪੀਪਲਜ਼ ਪਾਰਟੀ' ਨੇ 2017 ਦੀਆਂ ਚੋਣਾਂ ਵਿਚ ਚੋਣ ਲੜੀ ਸੀ ਪਰ ਭਾਰਤੀਆਂ ਦੀ ਗਿਣਤੀ ਲੱਖਾਂ ਦੇ ਵਿਚ ਹੋਣ ਦੇ ਬਾਵਜੂਦ ਵੀ ਇਸ ਨੂੰ 1890 (ਪਾਰਟੀ ਵੋਟ) ਹੀ ਪ੍ਰਾਪਤ ਹੋਈ ਸੀ ਜੋ ਕਿ 0.1% ਸੀ। ਹੋ ਸਕਦਾ ਹੈ ਕਿ ਆਪਣੇ ਲੋਕਾਂ ਦਾ ਹੀ ਸਹਿਯੋਗ ਨਾ ਮਿਲਣ ਕਰਕੇ ਇਹ ਪਾਰਟੀ ਅਪ੍ਰੈਲ 2019 ਦੇ ਵਿਚ ਭੰਗ ਕਰ ਦਿੱਤੀ ਗਈ ਸੀ। ਇਸ ਪਾਰਟੀ ਤੋਂ ਇਲਾਵਾ 4 ਹੋਰ ਪਾਰਟੀਆਂ ਵੀ ਸਨ ਜੋ ਕਿ ਇਸ ਤੋਂ ਵੀ ਪਿੱਛੇ ਰਹਿ ਗਈਆਂ ਸਨ। ਇਸ ਵਾਰ 38 ਲੱਖ ਦੇ ਕਰੀਬ ਵੋਟਰ ਹਨ।
ਨਿਊਜ਼ੀਲੈਂਡ ਦੇ ਵਿਚ ਵੋਟਾਂ ਬਨਾਉਣ ਦਾ ਕੰਮ ਆਨ ਲਾਈਨ ਜਾਰੀ ਹੈ, ਫਾਰਮ ਭਰਿਆ ਜਾ ਸਕਦਾ ਹੈ। ਇਸ ਸਬੰਧੀ ਲੋਕਾਂ ਨੂੰ ਘਰਾਂ ਵਿਚ ਚਿੱਠੀ ਪੱਤਰ ਪਹੁੰਚ ਰਹੇ ਹਨ ਤਾਂ ਕਿ ਜੇਕਰ ਕਿਸੀ ਨੇ ਪਤਾ ਆਦਿ ਬਦਲੀ ਕਰਨਾ ਤਾਂ ਕਰਵਾ ਸਕਦਾ ਹੈ। ਚੋਣ ਕਮਿਸ਼ਨ ਨੇ ਦੋ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਵਿਚ ਜਾਣਕਾਰੀ ਕਿਤਾਬਚੇ ਉਪਲਬਧ ਕਰਵਾਏ ਹਨ ਜਿਨ੍ਹਾਂ ਦੇ ਵਿਚ ਪੰਜਾਬੀ ਵੀ ਸ਼ਾਮਿਲ ਹੈ। ਜੋ ਕਿ ਬਹੁਤ ਵਧੀਆ ਗੱਲ ਹੈ। 5 ਸਤੰਬਰ ਤੋਂ 19 ਸਤੰਬਰ (ਆਖਰੀ ਦਿਨ) ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਉਸੇ ਦਿਨ ਵੋਟਾਂ ਦੇ ਕੱਚੇ ਨਤੀਜੇ ਆ ਜਾਣੇ ਹਨ ਅਤੇ 9 ਅਕਤੂਬਰ ਨੂੰ ਅੰਤਿਮ ਨਤੀਜੇ ਐਲਾਨੇ ਜਾਣਗੇ। ਇਸੇ ਦਿਨ ਦੋ ਜਨਮਤ ਭੰਗ ਦੀ ਖੇਤੀ ਅਤੇ ਇੱਛਾ ਮੁਕਤੀ ਦੇ ਨਤੀਜੇ ਵੀ ਆ ਜਾਣਗੇ ਕਿਉਂਕਿ ਇਨ੍ਹਾਂ ਦੀਆਂ ਵੋਟਾਂ ਵੀ ਨਾਲ ਹੀ ਪੈਣੀਆਂ ਹਨ।