72 ਲੱਖ ਰੁਪਏ ਦੀ ਲਾਗਤ ਵਾਲੇ ਸੰਪਵੈੱਲ ਦਾ ਜਲਦ ਹੋਵੇਗਾ ਨਿਰਮਾਣ
ਹਰੀਸ਼ ਕਾਲੜਾ
ਰੂਪਨਗਰ, 20 ਜੁਲਾਈ 2020 :ਰੂਪਨਗਰ ਸ਼ਹਿਰ ਦੇ ਹਰਗੋਬਿੰਦ ਨਗਰ,ਛੋਟੀ ਹਵੇਲੀ ਆਦਿ ਇਲਾਕਿਆਂ ਚ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਜਲਦ ਹੱਲ ਕਰਵਾਇਆ ਜਾ ਰਿਹਾ ਹੈ ਤੇ ਇਸਦੇ ਲਈ 72 ਲੱਖ ਰੁਪਏ ਦੀ ਲਾਗਤ ਨਾਲ ਸੰਪਵੈੱਲ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ।ਇਹ ਗੱਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਿਪੋਜਲ ਸਮੇਤ ਇਨਾਂ ਇਲਾਕਿਆਂ ਦਾ ਦੋਰਾ ਕਰਨ ਦੋਰਾਨ ਕਹੀ।ਢਿੱਲੋ ਨੇ ਕਿਹਾ ਕਿ ਇਨਾ ਇਲਾਕਿਆਂ ਦੇ ਵਸਨੀਕ ਲੰਮੇ ਸਮੇ ਤੋ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਪਰੇਸ਼ਾਨੀਆਂ ਝੇਲ ਰਹੇ ਹਨ।ਉਨਾ ਨਗਰ ਕੋਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਤੁਰੰਤ ਆਰਜੀ ਹੱਲ ਕਰਨ ਲਈ ਕਿਹਾ।
ਉਨਾ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਆਏ ਫੰਡਾਂ ਦੀ ਸਹੀ ਵਰਤੋਂ ਨਾ ਹੋਣ ਕਾਰਨ ਲੋਕਾ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆ ਹਨ।ਉਨਾ ਕਿਹਾ ਕਿ ਹਰਗੋਬਿੰਦ ਨਗਰ,ਛੋਟੀ ਹਵੇਲੀ ਤੇ ਇਸਦੇ ਹੋਰ ਨੇੜਲੇ ਇਲਾਕਿਆ ਦੀਆ ਸਮੱਸਿਆਵਾ ਨੂੰ ਕਦੇ ਸਮਝਿਆ ਹੀ ਨਹੀਂ ਗਿਆ ਤੇ ਲੋਕਾ ਦੀਆ ਸਮੱਸਿਆਵਾ ਤੇ ਕੇਵਲ ਰਾਜਨੀਤਕ ਰੋਟੀਆਂ ਸੇਕਣ ਤੋ ਇਲਾਵਾ ਕੁੱਝ ਨਾ ਕੀਤਾ ਗਿਆ ਜਦ ਕਿ ਇਨਾ ਵਾਰਡਾਂ ਦੇ ਲੋਕ ਨੁਮਾਇੰਦਿਆ ਨੇ ਜਦੋ ਵੀ ਅਵਾਜ਼ ਬੁਲੰਦ ਕੀਤੀ ਤਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇ ਉਨਾ ਦੀ ਆਵਾਜ ਨੂੰ ਦਬਾਉਣ ਦੀ ਹੀ ਕੋਸ਼ਸ਼ਿ ਕੀਤੀ ਗਈ ਹੈ।ਢਿਲੋ ਨੇ ਦਾਵਾ ਕੀਤਾ ਕਿ ਹੁਣ ਇਨਾ ਇਲਾਕਿਆ ਦੀਆ ਸਮੱਸਿਆਵਾ ਦਾ ਹੱਲ ਯੋਜਨਾਬੱਦ ਤਰੀਕੇ ਨਾਲ ਕੀਤਾ ਜਾਵੇਗਾ।ਉਨਾ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਅਨੁਮਾਨਿਤ 72 ਲੱਖ ਰੁਪਏ ਦੀ ਲਾਗਤ ਨਾਲ ਸੰਪਵੈੱਲ ਬਣਾਇਆ ਜਾਣਾ ਹੈ ਜਿਸਦਾ ਅਨੁਮਾਨ ਲਗਾ ਲਿਆ ਗਿਆ ਹੈ ਤੇ ਇਕ ਮਹੀਨੇ ਚ ਇਸਦਾ ਟੈਂਡਰ ਲਗਾ ਦਿੱਤਾ ਜਾਵੇਗਾ।ਉਨਾ ਕਿਹਾ ਕਿ ਇਸਦੇ ਨਾਲ 90 ਪ੍ਰਤੀਸ਼ਤ ਸਮੱਸਿਆ ਦਾ ਹੱਲ ਹੋ ਜਾਵੇਗਾ ਤੇ ਲੋਕਾ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ।ਜਦ ਕਿ ਮੋਜੂਦਾ ਡਿਸਪੋਜਲ ਦੇ ਸੁਧਾਰ ਲਈ ਵੀ ਵਿਉਂਤਬੰਦੀ ਬਣਾਈ ਜਾ ਰਹੀ ਹੈ।ਢਿੱਲੋ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਭਾਵੇਂ ਕਿ ਹਲਕੇ ਦੇ ਵਿਕਾਸ ਕਾਰਜ ਪ੍ਰਭਾਵਿਤ ਹੋਏ ਹਨ ਪਰ ਹੁਣ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਤੇ ਉਨਾ ਵੱਲੋਂ ਵਰਕਰਾਂ ਦੀਆ ਬਣਾਈਆ ਗਈਆ ਟੀਮਾਂ ਜਦੋ ਵੀ ਸਮੱਸਿਆ ਉਨਾ ਦੇ ਧਿਆਨ ਵਿੱਚ ਲਿਆਉਦੀਆਂ ਹਨ ਤਾਂ ਉਹ ਤੁਰੰਤ ਇਨਾ ਸਮੱਸਿਆਵਾ ਦਾ ਹੱਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਨਾਲ ਨਾਲ ਜ਼ਮੀਨੀ ਪੱਧਰ ਤੇ ਸਮੱਸਿਆ ਸਮਝਣ ਨੂੰ ਤਰਜੀਹ ਦਿੰਦੇ ਹਨ।ਢਿਲੋ ਨੇ ਕਿਹਾ ਇਨਾ ਇਲਾਕਿਆ ਦੇ ਲੋਕਾ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੋਰਾਨ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਚ ਵੋਟਾਂ ਪਾਈਆ ਹਨ ਜਿਸ ਕਾਰਨ ਉਨਾ ਦਾ ਫਰਜ ਬਣਦਾ ਹੈ ਕਿ ਇਥੋ ਦੇ ਲੋਕਾ ਦੀਆ ਸਮੱਸਿਆਵਾ ਦਾ ਹੱਲ ਕੀਤਾ ਜਾਵੇ।ਢਿੱਲੋ ਨੇ ਕਿਹਾ ਕਿ ਸ਼ਹਿਰ ਦੇ ਹੋਰ ਇਲਾਕਿਆ ਚ ਲੋਕਾ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾ ਪਛਾਣਨ ਤੇ ਇਨਾ ਦਾ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾਹੈ ਜਿਸ ਦੇ ਬਹੁਤ ਜਲਦ ਚੰਗੇ ਨਤੀਜੇ ਸਾਹਮਣੇ ਆਉਣਗੇ।ਇਸ ਦੋਰਾਨ ਢਿੱਲੋ ਨੇ ਡਿਸਪੋਜਲ ਵਿਖੇ ਵੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਇਸ ਮੋਕੇ ਤੇ ਸੀਵਰੇਜ ਬੋਰਡ ਦੇ ਐਕਸੀਅਨ ਰਾਹੁਲ ਕੋਸ਼ਲ,ਨਗਰ ਕੋਸਲ ਦੇ ਕਾਰਜਕਾਰੀ ਅਧਿਕਾਰੀ ਭਜਨ ਲਾਲ,ਐਸ.ਡੀ.ਓ ਅਰਵਿੰਦ ਮਹਿਤਾ,ਸਾਬਕਾ ਕੋਸਲਰ ਤੇ ਕਾਂਗਰਸੀ ਆਗੂ ਅਮਰਜੀਤ ਸਿੰਘ ਜੋਲੀ,ਯੂਥ ਨੇਤਾ ਸਰਬਜੀਤ ਸਿੰਘ,ਗੁਰਜੰਟ ਸਿੰਘ ਆਦਿ ਹਾਜ਼ਰ ਸਨ।