ਐਸ.ਏ.ਐਸ.ਨਗਰ, 28 ਜੁਲਾਈ 2020: ਭਾਰਤੀ ਜਨਤਾ ਯੁਵਾ ਮੋਰਚਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਸੈਹਬੀ ਆਨੰਦ ਵਲੋਂ ਸ਼ਹਿਰ ਦੀਆਂ ਸਮੂਹ ਮਾਰਕੀਟ ਕਮੇਟੀਆਂ
ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੀ 5 ਅਗਸਤ ਨੂੰ ਅਯੋਧਿਆਵਿਖੇ ਰਾਮ ਮੰਦਰ ਦੀ ਉਸਾਰੀ ਆਰੰਭ ਹੋਣ ਦੀ ਖੁਸ਼ੀ ਵਿੱਚ ਮਾਰਕੀਟਾਂ ਵਿੱਚ ਲੜੀਆਂ ਲਗਵਾਈਆਂ ਜਾਣ ਅਤੇ ਸ੍ਰੀਰਾਮ ਜਨਮਭੂਮੀ ਮੰਦਰ ਦੀ ਉਸਾਰੀ ਦੀ ਖੁਸ਼ੀ ਜਾਹਿਰ ਕੀਤੀ ਜਾਵੇ।
ਇੱਥੇ ਜਾਰੀ ਬਿਆਨ ਵਿੱਚ ਸ੍ਰੀ ਸੈਹਬੀ ਆਨੰਦ ਨੇ ਕਿਹਾ ਕਿ ਕਰੀਬ 550 ਸਾਲਾਂ ਬਾਅਦ ਇਹ ਮੌਕਾ ਆਇਆ ਹੈ ਅਤੇ ਇਸ ਮੌਕੇ ਰਾਮਭਗਤਾਂ ਵੱਲੋਂ ਪੂਰੇ ਦੇਸ਼ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ ਅਤੇ ਇਸ ਮੌਕੇ ਮੁਹਾਲੀ ਦੀਆਂ ਮਾਰਕੀਟਾਂ ਵਿੱਚ ਵਿਸ਼ੇਸ਼ ਸਜਾਵਟ ਕੀਤੀ ਜਾਣੀ ਚਾਹੀਦੀ ਹੈ।