← ਪਿਛੇ ਪਰਤੋ
ਐਸ.ਡੀ.ਐਮ ਨੇ ਕੋਵਿਡ ਦੀਆਂ ਸਾਵਧਾਨੀਆ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ ਹਰੀਸ਼ ਕਾਲੜਾ ਸ੍ਰੀ ਅਨੰਦਪੁਰ ਸਾਹਿਬ, 27 ਜੁਲਾਈ 2020 :ਉਪ ਮੰਡਲ ਮੇੈਜਿਸਟ੍ਰੇਟ ਮੈਡਮ ਕਨੂੰ ਗਰਗ ਨੇ ਉਪ ਮੰਡਲ ਦੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਜਰੂਰ ਕਰਨ। ਐਸ.ਡੀ.ਐਮ ਮੈਡਮ ਕਨੂੰ ਗਰਗ ਅੱਜ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਚ ਕੋਵਿਡ ਦੀਆ ਸਾਵਧਾਨੀਆਂ ਬਾਰੇ ਆਮ ਲੋਕਾਂ ਨਾਲ ਵਿਸੇਸ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਇਹ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਵਲੋ ਵਾਰ ਵਾਰ ਲੋਕਾਂ ਨੁੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਲੋਕ ਮਾਸਕ ਪਾਉਣ ਤੋ ਪ੍ਰਹੇਜ਼ ਕਰਦੇ ਹਨ ਘਰ ਤੋ ਬਾਹਰ ਜਾ ਕੇ ਵੀ ਮਾਸਕ ਦੀ ਵਰਤੋ ਨਹੀ ਕਰਦੇ ਅਤੇ ਸਮਾਜਿਕ ਵਿੱਥ ਬਣਾ ਕੇ ਨਹੀ ਰੱਖਦੇ। ਜਿਸ ਨਾਲ ਸੰਕਰਮਣ ਫੈਲਣ ਦਾ ਖਤਰਾ ਵੱਧ ਜਾਦਾ ਹੈ ਅਜਿਹਾ ਇਨਸਾਨੀ ਜੀਵਨ ਲਈ ਬਹੁਤ ਹੀ ਘਾਤਕ ਹੈ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਹਾਲਾਤ ਵਿਚ ਜਦੋ ਤੱਕ ਕਰੋਨਾ ਦੀ ਕੋਈ ਵੀ ਦਵਾਈ ਨਹੀ ਬਣ ਜਾਦੀ ਉਸ ਸਮੇ ਤੱਕ ਸਾਵਧਾਨੀ ਹੀ ਇਸ ਦਾ ਇਲਾਜ ਹੈ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਸਾਵਧਾਨੀਆਂ ਵਰਤਣ ਨਾਲ ਸੰਕਰਮਣ ਦਾ ਖਤਰਾ ਬਹੁਤ ਹੀ ਘੱਟ ਜਾਦਾ ਹੈ। ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਵਿਚ ਕਰੋਨਾ ਉਤੇ ਫਤਿਹ ਪਾਉਣ ਦੇ ਚੱਲ ਰਹੇ ਮਿਸ਼ਨ ਫਤਿਹ ਬਾਰੇ ਅੇੈਸ.ਡੀ.ਐਮ ਨੇ ਕਿਹਾ ਕਿ ਸਾਡੇ ਸਿਹਤ ਵਿਭਾਗ ਦੇ ਫਰੰਟ ਲਾਈਨਰ ਲੋਕਾਂ ਦੇ ਘਰ ਘਰ ਜਾ ਕੇ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਸਰਵੇ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਸਿਵਲ ਹਪਸਤਾਲ ਦੇ ਸਿਹਤ ਕਰਮਚਾਰੀ ਰੇਲਵੇ ਸਟੇਸ਼ਨ ਉਤੇ ਸਕਰੀਨਿੰਗ ਕਰ ਰਹੇ ਹਨ। ਦੂਜੇ ਰਾਜਾ ਨਾਂਲ ਲੱਗਦੀ ਸਰਹੱਦ ਉਤੇ ਨਾਕਾਬੰਦੀ ਕੀਤੀ ਹੋਈ ਹੈ। ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਪਿੰਡਾਂ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਨਗਰ ਕੋਸਲ ਵਲੋ ਸ਼ਹਿਰਾ ਦੀ ਸਫਾਈ ਅਤੇ ਸੈਨੇਟਾਈਜੇਚੱਲ ਰਹੀ ਹੈ। ਫਲੂ ਸੈਟਰਾ ਵਿਚ ਲੋਕਾਂ ਦੇ ਲਗਾਤਾਰ ਕੋਵਿਡ ਟੈਸਟ ਹੋ ਰਹੇ ਹਨ ਪ੍ਰੰਤੂ ਇਸ ਮਹਾਮਾਰੀ ਉਤੇ ਲੋਕਾਂ ਦੇ ਸਹਿਯੋਗ ਨਾਲ ਹੀ ਫਤਿਹ ਪਾਈ ਜਾ ਸਕਦੀ ਹੈ।
Total Responses : 265