ਐਸ ਏ ਐਸ ਨਗਰ, 29 ਜੁਲਾਈ 2020: ਰਾਜੀਵ ਕੁਮਾਰ ਗੁਪਤਾ ਨੇ ਅੱਜ ਸਵੇਰੇ ਡੀ.ਏ.ਸੀ ਵਿਖੇ ਐਸ.ਏ.ਐਸ ਨਗਰ ਦੇ ਨਵੇਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ (ਏਡੀਸੀ (ਡੀ)) ਦਾ ਅਹੁਦਾ ਸੰਭਾਲ ਲਿਆ। 2004 ਬੈਚ ਦੇ ਪੀਸੀਐਸ ਅਧਿਕਾਰੀ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਜ਼ਿਕਰ ਯੋਗ ਹੈ ਕਿ ਇਹ ਅਫਸਰ ਇੱਕ ਕੋਰੋਨਾ ਵਾਰੀਅਰ ਹੈ ਜੋ ਹੁਣੇ ਹੀ ਕੋਵਿਡ -19 ਤੋਂ ਠੀਕ ਹੋਇਆ ਹੈ ਅਤੇ ਐਸ ਏ ਐਸ ਨਗਰ ਵਿੱਚ ਡਿਊਟੀ ਜੁਆਇਨ ਕੀਤੀ ਹੈI
ਇਸ ਤੋਂ ਪਹਿਲਾਂ ਰਾਜੀਵ ਕੁਮਾਰ ਗੁਪਤਾ ਵਧੀਕ ਸਕੱਤਰ ਪਾਵਰ, ਸਕੱਤਰ ਆਰ.ਟੀ.ਆਈ ਕਮਿਸ਼ਨ ਦੇ ਅਹੁਦੇ 'ਤੇ ਤਾਇਨਾਤ ਸਨ ਅਤੇ ਕੰਟਰੋਲਰ, ਪ੍ਰਿੰਟਿੰਗ ਅਤੇ ਸਟੇਸ਼ਨਰੀ ਪੰਜਾਬ ਦਾ ਵੀ ਕਾਰਜਭਾਰ ਇਨ੍ਹਾਂ ਕੋਲ ਸੀ । ਇਨ੍ਹਾ ਕੋਲ ਐਸ.ਡੀ.ਐਮ., ਡੀ.ਟੀ.ਓ., ਏ.ਸੀ. (ਜੀ) ਸਮੇਤ ਵੱਖ ਵੱਖ ਅਸਾਮੀਆਂ 'ਤੇ ਕੰਮ ਕਰਨ ਦਾ ਤਜਰਬਾ ਹੈ ਅਤੇ ਇਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਵੀ ਵੱਖ ਵੱਖ ਆਹੁਦਿਆਂ ਤੇ ਕੰਮ ਕੀਤਾ ਹੈI