ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਯੋਧਾ ਦਾ ਹਿੱਸਾ ਬਣ ਜਿੱਤਿਆ ਜਾ ਸਕਦਾ ਹੈ ਮੁੱਖ ਮੰਤਰੀ ਪੰਜਾਬ ਦੇ ਦਸਤਖਤ ਵਾਲਾ ਸਰਟੀਫਿਕੇਟ
ਕੋਵਾ ਐਪ ਰਾਹੀਂ ਡਾਕਟਰੀ ਸਲਾਹ, ਈ ਪਾਸ, ਈ ਸੰਜੀਵਨੀ, ਆਵਾਜਾਈ ਸਬੰਧੀ ਨਿਯਮਾਂ ਆਦਿ ਦੀ ਜਾਣਕਾਰੀ ਵੀ ਉਪਲਬਧ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 27 ਜੁਲਾਈ 2020: ਕੋਰੋਨਾ ਵਾਇਰਸ ਸਬੰਧੀ ਤੱਥਾਂ 'ਤੇ ਅਧਾਰਤ ਜਾਣਕਾਰੀ ਹਾਸਲ ਕਰਨ ਲਈ ਕੋਵਾ ਐਪ ਬਹੁਤ ਕਾਰਗਾਰ ਸਾਬਤ ਹੋ ਰਹੀ ਹੈ ਇਸ ਲਈ ਜ਼ਿਲੇ ਦੇ ਵੱਧ ਤੋਂ ਵੱਧ ਲੋਕ ਕੋਵਾ ਐਪ ਨੂੰ ਡਾਊਨਲੋਡ ਕਰਕੇ ਕੋਰੋਨਾ ਦੀ ਸਹੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਨਾਲ ਜੁੜਨ ਲਈ ਆਪਣੇ ਮੋਬਾਇਲ 'ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ। ਉਸ ਉਪਰੰਤ 'ਜੁਆਇਨ ਮਿਸ਼ਨ ਫ਼ਤਿਹ' 'ਤੇ ਕਲਿੱਕ ਕਰਨ ਤੋਂ ਬਾਅਦ 'ਜੁਆਇਨ' ਬਟਨ ਦਬਾਇਆ ਜਾਵੇ। ਉਨਾਂ ਦੱਸਿਆ ਕਿ ਇਸ ਉਪਰੰਤ ਆਪਣਾ ਪਤਾ, ਜ਼ਿਲਾ ਰੈਫਰਲ ਕੋਡ ਅਤੇ ਨਾਮ ਭਰ ਕੇ ਫੋਟੋ ਅਪਲੋਡ ਕਰਨ ਤੋਂ ਬਾਅਦ ਸਬਮਿਟ ਕੀਤਾ ਜਾਵੇ, ਜਿਸ ਨਾਲ ਤੁਸੀਂ ਮਿਸ਼ਨ ਫ਼ਤਿਹ ਨਾਲ ਜੁੜ ਸਕੋਗੇ। ਉਨਾਂ ਦੱਸਿਆ ਕਿ ਵੱਧ ਤੋਂ ਵੱਧ ਮਿਸ਼ਨ ਫ਼ਤਿਹ ਨਾਲ ਜੁੜ ਕੇ ਅੰਕ ਹਾਸਲ ਕਰਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤ ਵਾਲੇ ਡਾਇਮੰਡ, ਗੋਲਡ, ਸਿਲਵਰ ਤੇ ਬਰਾਊਨ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਆਪਣੇ ਫੋਨ 'ਤੇ ਕੋਵਾ ਐਪ ਡਾਊਨਲੋਡ ਕਰੇ, ਕਿਉਂਕਿ ਇਹ ਐਪ ਡਾਊਨਲੋਡ ਕਰਨ ਨਾਲ ਜਿਥੇ ਕੋਰੋਨਾ ਬਾਰੇ ਹਰੇਕ ਲੋੜੀਂਦੀ ਜਾਣਕਾਰੀ ਹਾਸਲ ਹੋ ਸਕੇਗੀ ਉਥੇ ਹੀ ਐਪ 'ਤੇ ਪਹੁੰਚ ਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ।ਇਸ ਤੋਂ ਇਲਾਵਾ ਅੰਤਰਰਾਜੀ ਟਰੈਵਲ, ਈ ਸੰਜੀਵਨੀ,ਓ.ਪੀ.ਡੀ.,ਜਨਤਕ ਇਕੱਠ ਸਬੰਧੀ ਰਿਪੋਰਟ,ਸੇਵਾ ਕੇਂਦਰ ਅਪਾਇੰਟਮੈਂਟ, ਗੋਰਮਿੰਟ ਆਰਡਰ, ਕਰੋਨਾ ਜਾਗਰੂਕਤਾ,ਆਵਜਾਈ ਸਬੰਧੀ ਹਦਾਇਤਾਂ, ਟਰੇਨਾ ਬੁਕਿੰਗ ਅਤੇ ਈ ਰਜਿਸਟ੍ਰੇਸ਼ਨ ਆਦਿ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਲੋਕਾਂ ਦੇ ਸਾਂਝੇ ਸਹਿਯੋਗ ਸਦਕਾ ਹੀ ਕੋਰੋਨਾ ਦੀ ਲੜਾਈ ਜਿੱਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਵਿੱਚ ਵੱਧ ਤੋ ਵੱਧ ਲੋਕਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਹਰੇਕ ਨਾਗਰਿਕ ਨੂੰ ਮਾਸਕ ਪਾਉਣ, 20 ਸੈਕਿੰਡ ਲਈ ਹੱਥ ਧੋਣ, ਸਮਾਜਿਕ ਦੂਰੀ ਬਣਾਈ ਰੱਖਣ ਆਦਿ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।