ਐਸ.ਏ.ਐਸ. ਨਗਰ, 28 ਜੁਲਾਈ 2020: ਡਿਪਟੀ ਕਮਿਸ਼ਨਰ , ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ -19 ਮਹਾਂਮਾਰੀ ਦੌਰਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਵੱਖ - ਵੱਖ ਥਾਵਾਂ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਦੇ ਸਕੱਤਰ ਸ੍ਰੀ ਕਮਲੇਸ਼ ਕੌਸ਼ਲ ਨੇ ਦੱਸਿਆ ਕਿ ਕੋਵਿਡ-19 ਦੌਰਾਨ ਰਾਸ਼ਨ, ਦਵਾਈਆਂ, ਮਾਸਕ , ਸੈਨੀਟਾਇਜ਼ਰ ਅਤੇ ਹੋਰ ਲੋੜੀਂਦਾ ਸਮਾਨ ਦਾਨੀ ਸੱਜਣਾ ਦੀ ਸਹਾਇਤਾ ਨਾਲ ਗਰੀਬ ਅਤੇ ਲੋੜਵੰਦਾਂ ਨੂੰ ਸਮੇਂ ਸਮੇਂ 'ਤੇ ਲਗਾਤਾਰ ਮਹੁੱਈਆ ਕਰਵਾ ਰਿਹਾ ਹੈ।
ਇਸੇ ਸਬੰਧ ਵਿੱਚ ਰੈਡ ਕਰਾਸ ਵਲੋਂ ਗਊਸ਼ਾਲਾ, ਫੇਜ਼ -6 , ਮੋਹਾਲੀ ਪਸ਼ੂਆਂ ਲਈ ਚਾਰਾ ਅਤੇ ਗਊਸ਼ਾਲਾ ਦੇ ਕਾਮਿਆਂ ਅਤੇ ਹੋਰ ਲੋੜਵੰਦ ਵਿਅਕਤੀਆਂ ਨੂੰ ਲਗਭਗ 100 ਮਾਸਕ, 60 ਛੋਟੇ ਸੈਨੀਟਾਈਜਰ ਅਤੇ 60 ਛੋਟੇ ਸਾਬਣ ਵੰਡੇ ।
ਇਸ ਦੇ ਨਾਲ ਹੀ ਗਊਸ਼ਾਲਾ ਵਿਖੇ ਕੰਮ ਕਰ ਰਹੇ ਵਿਅਕਤੀਆਂ ਅਤੇ ਆਮ ਜਨਤਾ ਨੂੰ ਕਰੋਨਾਂ ਬਿਮਾਰੀ ਦੀ ਮਹਾਂਮਾਰੀ ਤੋਂ ਬਚਣ ਲਈ ਉਨ੍ਹਾਂ ਨੂੰ ਮਾਸਕ ਲਗਾਉਣ , ਸਮੇਂ ਸਮੇਂ ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ , ਸਮਾਜਿਕ ਦੂਰੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋਂ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ, ਸਿਰਫ਼ ਬਚਾਅ ਕਰਨ ਦੀ ਲੋੜ ਹੈ ।
ਯਾਦ ਰਹੇ ਜ਼ਿਲ੍ਹਾ ਰੈਡ ਕਰਾਸ ਸੰਸਥਾ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ , ਇਹ ਦਾਨੀ ਸੱਜਣਾ ਵਲੋਂ ਕੀਤੀ ਗਈ ਡੋਨੇਸ਼ਨ ਨਾਲ ਹੀ ਸੰਭਵ ਹਨ , ਇਸ ਲਈ ਰੈਡ ਕਰਾਸ ਸ਼ਾਖਾ ਵਲੋਂ ਕੀਤੇ ਜਾ ਰਹੇਂ ਲੋਕ ਭਲਾਈ ਕੰਮਾਂ ਵਿੱਚ ਆਪਣੇ ਵਲੋਂ ਦਾਨ ਦੇ ਕੇ ਹਿੱਸਾ ਪਾਉਣ ਲਈ ਇਛੁੱਕ ਸੱਜਣ ਆਪਣਾ ਯੋਗਦਾਨ ਪ੍ਰੈਜੀਡੈਂਟ ਜ਼ਿਲ੍ਹਾ ਰੈਡ ਕਰਾਸ ਬਰਾਂਚ (ਸਸਤਾ ਭੋਜਨ ਸਕੀਮ), ਅਕਾਊਂਟ ਨੰਬਰ: 1155000102100558, ਪੰਜਾਬ ਨੈਸ਼ਨਲ ਬੈਂਕ, ਸੈਕਟਰ 76, ਮੋਹਾਲੀ, ਆਈਐਫਐਸਸੀ ਕੋਡ - PUNB0971100 'ਤੇ ਪਾ ਸਕਦੇ ਹਨ।